ਸਕੂਲ ਵੈਨ

ਸੰਦੀਪ ਸਿੰਘ ਬਖੋਪੀਰ

(ਸਮਾਜ ਵੀਕਲੀ)

ਸਕੂਲ ਵੈਨ , ਸਕੂਲ ਵੈਨ ,
ਆਉਂਦੀ ਸਾਨੂੰ ਰੋਜ਼ ਲੈਣ।
ਸਕੂਲ ਵਿੱਚ ਜਾਈ ਦਾ,
ਖੂਬ ਪੜਕੇ ਆਈ ਦਾ।
ਸਾਫ਼-ਸਾਫ਼ ਸੀਟਾਂ ਉੱਤੇ,
ਗੰਦ ਨਈਂਓ ਪਾਈਦਾ।
ਖਿਆਲ ਪੂਰਾ ਰੱਖਦੇ ਹਾਂ,
ਅਸੀਂ ਤੇ ਸਫ਼ਾਈ ਦਾ।
ਟਾਇਮ ਨਾਲ ਵੈਨ ਆਵੇ,
ਟਾਇਮ ਨਹੀਂ ਖੁਝਾਂਈ ਦਾ।
ਵੈਨ ਜਦੋਂ ਮਾਰੇ ਅਵਾਜ਼ ,
ਭੱਜੇ- ਭੱਜੇ ਜਾਈਦਾ ।
ਵੈਨ ਵਿੱਚ ਸਾਰਿਆਂ ਨੂੰ,
ਹੱਸਕੇ ਬੁਲਾਈ ਦਾ।
ਵੈਨ ਵਿੱਚ ਸੀਟ ਮਿਲੀ,
ਉਹਤੇ ਬੈਠ ਜਾਈਦਾ।
ਚੁੱਪ-ਚਾਪ ਬੈਠ ਜਾਵਾਂ,
ਰੌਲਾ ਨਈਓ ਪਾਈ ਦਾ।
ਵੈਨ ਵੀ ਹੈ,ਸਾਥੀ ਮੇਰੀ,
ਹਿੱਸਾ ਏ  ਪੜ੍ਹਾਈ ਦਾ।
ਵੈਨ ਵਾਲੇ ਅੰਕਲਾਂ ਦਾ,
ਸ਼ੁਕਰ ਮਨਾਈ ਦਾ।
ਸੁੱਖੀ-ਸਾਂਦੀ ਇਹਨਾਂ ਕਰਕੇ,
ਰੋਜ਼ ਘਰੇ ਆਈ ਦਾ।
       ਸੰਦੀਪ ਸਿੰਘ ‘ਬਖੋਪੀਰ’
       ਸਪੰਰਕ :-9815321017
Previous articleਸਕੂਲ
Next articleਬਸਤਾ