ਫਿਰੋਜ ਖਾਨ, ਬੂਟਾ ਮੁਹੰਮਦ, ਸੱਤੀ ਖੋਖੇਵਾਲੀਆ, ਚਮਕੌਰ ਖੱਟੜਾ, ਮਿੰਟੂ ਹੇਅਰ ਨੇ ਕਿਸਾਨਾਂ ਦੇ ਹੱਕ ਵਿਚ ਕੀਤੀ ਅਵਾਜ਼ ਬੁਲੰਦ
ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਕੇ ਐਮ ਮਿਊਜਿਕ ਕੰਪਨੀ ਵਲੋਂ ‘ਕਿਸਾਨ ਪੰਜਾਬ ਦੇ’ ਟਾਇਟਲ ਹੇਠ ਪ੍ਰਸਿੱਧ ਗਾਇਕ ਫਿਰੋਜ ਖਾਨ, ਬੂਟਾ ਮੁਹੰਮਦ, ਸੱਤੀ ਖੋਖੇਵਾਲੀਆ ਨੇ ਮੀਕਾ ਨਿਊਜੀਲੈਂਡ ਦੇ ਲਿਖੇ ਬੋਲਾਂ ਰਾਹੀਂ ਕਿਸਾਨ ਦਰਦ ਨੂੰ ਇਕ ਟਰੈਕ ਵਿਚ ਬਿਆਨ ਕੀਤਾ ਹੈ। ਇਸ ਟਰੈਕ ਦਾ ਮਿਊਜਿਕ ਜੱਸੀ ਬ੍ਰਦਰਜ ਨੇ ਦਿੱਤਾ ਜਦ ਕਿ ਵੀਡੀਓ ਐਸ ਐਸ ਟੀਮ ਨੇ ਤਿਆਰ ਕੀਤਾ। ਸ਼ੋਸ਼ਲ ਮੀਡੀਏ ਤੇ ਇਹ ਤਿੰਨ ਗਾਇਕਾਂ ਵਲੋਂ ਸਾਂਝਾ ਗਾਇਆ ਗੀਤ ਚਰਚਾ ਦਾ ਵਿਸ਼ਾ ਹੈ।
ਇਸੇ ਤਰ•ਾਂ ਗਾਇਕ ਚਮਕੌਰ ਖੱਟੜਾ ਨੇ ਇਕ ਸਿੰਗਲ ਟਰੈਕ ‘ਫਤਵੇ’ ਹੇਠ ਕਿਸਾਨਾਂ ਦੀ ਅਵਾਜ ਬੁਲੰਦ ਕਰਦਿਆਂ ਗਾਇਆ ਹੈ। ਸੀ ਕੇ ਰਿਕਾਰਡਸ ਦੀ ਪੇਸ਼ਕਸ਼ ਗੀਤ ਦੇ ਲੇਖਕ ਲਵੀ ਬੁਆਣੀ ਹਨ। ਜਦਕਿ ਸੰਗੀਤ ਮਿਊਜਿਕ ਵਰਲਡ ਦਾ ਹੈ ਅਤੇ ਵੀਡੀਓ ਡਾਇਰੈਕਟਰ ਡੀ ਵੀ ਹਨ। ਉਕਤ ਗੀਤ ‘ਫਤਵੇ’ ਵੀ ਕਿਸਾਨਾਂ ਦੇ ਹਿੱਤ ਵਿਚ ਭੁਗਤਿਆ ਜਿਸ ਨੇ ਸਮੇਂ ਦੀ ਤਰਾਸਦੀ ਨੂੰ ਪੇਸ਼ ਕੀਤਾ। ਇਸੇ ਤਰ•ਾਂ ਗੀਤਕਾਰ ਤੇ ਗਾਇਕ ਮਿੰਟੂ ਹੇਅਰਨੇ ਵੀ ਇਕ ਸਿੰਗਲ ਟਰੈਕ ਸਕਾਈ ਮੀਡੀਆ ਦੀ ਨਿਰਦੇਸ਼ਨਾਂ ਹੇਠ ‘ਸਾਡੇ ਹੱਕ’ ਟਰੈਕ ਰਾਹੀਂ ਹਾਜ਼ਰੀ ਭਰੀ। ਇਸ ਦਾ ਸੰਗੀਤ ਟਰੇਡਿੰਗ ਬੁਆਏਜ਼ ਦਾ ਹੈ। ਇਸ ਦੇ ਪ੍ਰੋਡਿਊਸਰ ਪਵਿੱਤਰ ਪਿੱਤਾ ਹਨ। ਮਿੰਟੂ ਹੇਅਰ ਦੀ ਇਹ ਹਾਜ਼ਰੀ ਵੀ ਲਾਜਵਾਬ ਰਹੀ।