ਛੱਲੇ ਮੁੰਦੀਆਂ ਫੇਮ ਸੁਖਵਿੰਦਰ ਪੰਛੀ ਲੈ ਕੇ ਹਾਜ਼ਰ ਹੋਇਆ ਸ਼ਹੀਦੀ ਦਾਸਤਾਂ

ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਰਚਨਾ ਕੀਤੀ ਪੇਸ਼
ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਛੱਲੇ ਮੁੰਦੀਆਂ ਫੇਮ ਗਾਇਕ ਸੁਖਵਿੰਦਰ ਪੰਛੀ ਆਪਣੀ ਦਮਦਾਰ ਅਵਾਜ਼ ਨਾਲ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਇਕ ਦੇਸ਼ ਭਗਤੀ ਦੀ ਰਚਨਾ ਨਾਲ ਸਰੋਤਿਆਂ ਦੀ ਕਚਿਹਰੀ ਵਿਚ ਮਾਇਆ ਰਿਕਾਰਡਸ ਅਤੇ ਕੁਲਵਿੰਦਰ ਗਿੱਲ ਦੀ ਪੇਸ਼ਕਸ਼ ਰਾਹੀਂ ਹਾਜ਼ਰ ਹੋਇਆ ਹੈ। ਇਸ ਟਰੈਕ ਦਾ ਜਿਕਰ ਕਰਦਿਆਂ ਗਾਇਕ ਪੰਛੀ ਨੇ ਦੱਸਿਆ ਕਿ ਇਸ ਦੇ ਪੋਸਟਰ ਨੂੰ ਨਾਮਵਰ ਸ਼ਖਸ਼ੀਅਤਾਂ ਵਲੋਂ ਰਿਲੀਜ਼ ਕੀਤਾ ਗਿਆ। ਇਸ ਟਰੈਕ ਦਾ ਸੰਗੀਤ ਪ੍ਰਿਵ ਅਤੇ ਇਸ ਦੇ ਲੇਖਕ ਗੁਰਦਿਆਲ ਸੰਧੂ ਯੂ ਐਸ ਏ ਨੇ ਹਨ। ਕੁਲਵਿੰਦਰ ਗਿੱਲ ਇਸ ਦੇ ਪ੍ਰੋਡਿਊਸਰ ਹਨ।ਜ਼ਿਕਰਯੋਗ ਹੈ ਕਿ ਸੁਖਵਿੰਦਰ ਪੰਛੀ ਸਟੇਜ ਦਾ ਉਹ ਧਨੀ ਕਲਾਕਾਰ ਹੈ, ਜਿਸ ਦੀ ਉੱਚੀ ਸੁਰ ਦੀ ਗਾਇਕੀ ਸਰੋਤਿਆਂ ਨੂੰ ਲੱਗਣ ਵਾਲੇ ਅਖਾੜਿਆਂ ਵਿਚ ਕੀਲ ਕੇ ਰੱਖ ਦਿੰਦੀ ਹੈ। ਗਾਇਕ ਪੰਛੀ ਦੀ ਇਹ ਪੇਸ਼ਕਸ਼ ਸਰੋਤਿਆਂ ਦੇ ਦਿਲਾਂ ਨੂੰ ਜਰੂਰ ਪ੍ਰਵਾਨ ਹੋਵੇਗੀ।

Previous articlePence takes on mantle of prime campaigner with Trump still hospitalised
Next articlePakistan oppn alliance to hold rally on Oct 18