ਸਾਹਿਤ ਸਭਾ ਨੇ ਹਾਥਰਸ ਘਟਨਾ ਤੇ ਪ੍ਰਗਟਾਇਆ ਜ਼ੋਰਦਾਰ ਰੋਸ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) –  ਪੰਜਾਬੀ ਸਾਹਿਤ ਸਭਾ (ਰਜਿ.) ਹੁਸ਼ਿਆਰਪੁਰ ਨੇ ਯੂ.ਪੀ. ਦੇ ਹਾਥਰਸ ਨਗਰ ਵਿਚ ਧੀ ਮਨੀਸ਼ਾ ਨਾਲ ਵਾਪਰੀ ਘਟਨਾ ਨੂੰ ਲੈ ਕੇ ਜ਼ੋਰਦਾਰ ਢੰਗ ਨਾਲ ਰੋਸ ਪ੍ਰਗਟਾਇਆ ਹੈ।ਸਭਾ ਦੇ ਪ੍ਰਧਾਨ ਮਦਨ ਵੀਰਾ ਅਤੇ ਜਨਰਲ ਸਕੱਤਰ ਡਾ. ਜਸਵੰਤ ਰਾਏ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਦਰਿੰਦਿਆਂ ਵਲੋਂ ਮਨੀਸ਼ਾ ਨਾਲ ਰੇਪ ਉਪਰੰਤ ਜੀਭ ਕੱਟਣਾ ਅਤੇ ਰੀੜ ਦੀ ਹੱਡੀ ਤੋੜ ਦੇਣ ਦੀ ਘਟਨਾ ਨੇ ਸਾਰੇ ਸਮਾਜ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ।

ਲਗਾਤਾਰ ਵਾਪਰ ਰਹੀਆਂ ਰੇਪ ਦੀਆਂ ਘਟਨਾਵਾਂ ਤੋਂ ਪਤਾ ਲਗਦਾ ਹੈ ਕਿ ਯੂ.ਪੀ. ਵਿਚ ਸ਼ਾਸਨ ਅਤੇ ਪ੍ਰਸ਼ਾਸਨ ਦਾ ਰੋਲ ਕਿੰਨਾ ਨਖਿਧ ਹੈ।ਥਾਂ-ਥਾਂ ਤੇ ਦਲਿਤਾਂ, ਘੱਟ ਗਿਣਤੀਆਂ ਅਤੇ ਮਜਦੂਰਾਂ-ਕਿਸਾਨਾਂ ਨਾਲ ਹੋ ਰਹੇ ਧੱਕੇ ਲਈ ਮੋਦੀ-ਜੋਗੀ ਦੀ ਸਰਕਾਰ ਜਿੰਮੇਵਾਰ ਹੈ।ਦੇਸ਼ ਵਿਚ ਧਾਰਮਿਕ ਸੰਕੀਰਤਾ, ਅਸਹਿਣਸ਼ੀਲਤਾ ਅਤੇ ਕੱਟੜਵਾਦ ਨਾਲ ਹੱਕ-ਹਕੂਕ ਲਈ ਉੱਠੀ ਅਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਉਨ•ਾਂ ਨੇ ਯੂ.ਪੀ. ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਔਰਤਾਂ ਖ਼ਾਸ ਕਰਕੇ ਬੱਚੀਆਂ ਦੀ ਸੁਰੱਖਿਆ ਦਾ ਪ੍ਰਬੰਧ ਨਾ ਕਰਨ, ਮਨੀਸ਼ਾ ਨਾਲ ਵਾਪਰੀ ਘਟਨਾ ਦੇ ਚੌਦਾਂ ਦਿਨ ਬਾਅਦ ਰਿਪੋਰਟ ਦਰਜ ਕਰਨ, ਅੱਧੀ ਰਾਤ ਨੂੰ ਬਿਨ•ਾ ਮਨੀਸ਼ਾ ਦੇ ਪਰਿਵਾਰ ਨੂੰ ਉਸ ਦਾ ਮੂੰਹ ਦਿਖਾਇਆਂ ਸਸਕਾਰ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ।ਉਨ•ਾਂ ਕਿਹਾ ਕਿ ਸਾਹਿਤ ਸਭਾ ਵਲੋਂ ਸਮਾਜ ਸੇਵੀ ਅਤੇ ਅਗਾਂਹਵਧੂ ਸੰਗਠਨਾਂ ਨਾਲ  ਮਿਲ ਕੇ ੫ ਅਕਤੂਬਰ ਦਿਨ ਸੋਮਵਾਰ ਨੂੰ ਮਿੰਨੀ ਸੈਕਟਰੀਏਟ ਹੁਸ਼ਿਆਰਪੁਰ ਵਿਖੇ ੧੧.੩੦ ਵਜੇ ਰੋਸ ਪ੍ਰਦਰਸ਼ਨ ਉਪਰੰਤ ਡੀ.ਸੀ. ਸਾਹਿਬ ਨੂੰ ਇਨ•ਾਂ ਘਿਨਾਉਣੀਆਂ ਘਟਨਾਵਾਂ ਦੇ ਵਿਰੋਧ ‘ਚ ਮੰਗ ਪੱਤਰ ਦਿੱਤਾ ਜਾਵੇਗਾ।ਇਸ ਮੌਕੇ ਜਸਬੀਰ ਸਿੰਘ ਧੀਮਾਨ, ਕੁਲਤਾਰ ਸਿੰਘ ਕੁਲਤਾਰ ਅਤੇ ਸੁਰਿੰਦਰ ਕੰਗਵੀ ਵੀ ਹਾਜ਼ਰ ਸਨ।

Previous articleਗਾਇਕ ਹਰਪਾਲ ਠੱਠੇਵਾਲਾ ਨੂੰ ਯਮਲਾ ਪਰਿਵਾਰ ਨੇ ਦਿੱਤੀ ਪੱਗੜੀ
Next articleਡਾ ਹਰਬੰਸ ਕੋਰ ਡਪਿਟੀ ਮੈਡੀਕਲ ਕਮਸ਼ਿਨਰ ਵੱਜੋ ਅਹੁਦਾ ਸੰਭਾਲਆਿ