ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਵਾਈਟ ਹਿੱਲ ਮਿਊਜਿਕ ਕੰਪਨੀ ਦੀ ਪੇਸ਼ਕਸ਼ ਜੀਵਨ ਬਾਈ ਕੈਨੇਡਾ ਵਾਲਿਆਂ ਦੀ ਨਵੀਂ ਸੰਗੀਤਕ ਹਾਜ਼ਰੀ ਟਰੈਕ ‘ਹਿੱਟ ਆ’ ਨਾਲ ਫਿਰ ਦੁਬਾਰਾ ਸਰੋਤਿਆਂ ਦੀ ਕਚਿਹਰੀ ਵਿਚ ਲੱਗ ਰਹੀ ਹੈ। ਹਾਲ ਹੀ ਵਿਚ ਸ਼ੋਸ਼ਲ ਮੀਡੀਏ ਤੇ ਯੂ ਟਿਊਬ ਚੈਨਲ ਤੇ ਰਿਲੀਜ਼ ਹੋਏ ਇਸ ਟਰੈਕ ‘ਹਿੱਟ’ ਦੀ ਗੱਲਬਾਤ ਕਰਦਿਆਂ ਗਾਇਕ ਜੀਵਨ ਬਾਈ ਕੈਨੇਡਾ ਐਡਮਿੰਟਨ ਨੇ ਦੱਸਿਆ ਕਿ ਇਸ ਟਰੈਕ ਨੂੰ ਉਨ•ਾਂ ਨੇ ਖ਼ੁਦ ਹੀ ਲਿਖਿਆ ਅਤੇ ਕੰਪੋਜ ਕੀਤਾ ਹੈ। ਵੀਡੀਓ ਸਟਿਲ ਫੋਟੋਗ੍ਰਾਫੀ ਬਿਸਮਾ ਗਿੱਲ ਦੀ ਹੈ ਜਦਕਿ ਇਸ ਦਾ ਸੰਗੀਤ ਸੁਰਿੰਦਰ ਕਜਲਾ ਨੇ ਖੂਬਸੂਰਤ ਅੰਦਾਜ ਵਿਚ ਦਿੱਤਾ ਹੈ। ਗਾਇਕ ਜੀਵਨ ਬਾਈ ਦੇ ਇਸ ਟਰੈਕ ਨੂੰ ਸਰੋਤੇ ਜਰੂਰ ਆਪਣੇ ਦਿਲ ਵਿਚ ਥਾਂ ਦੇਣਗੇ।
HOME ਜੀਵਨ ਬਾਈ ਕੈਨੇਡਾ ਲੈ ਕੇ ਹਾਜ਼ਰ ਹੋਇਆ ਟਰੈਕ ‘ ਹਿੱਟ ‘