ਹੁਸ਼ਿਆਰਪੁਰ ਜ਼ਿਲੇ•ੇ ਵਿੱਚ 70 ਆਏ ਪਾਜੇਟਿਵ ਮਰੀਜ, ਗਿਣਤੀ ਹੋਈ 4164 , 5 ਦੀ ਮੌਤ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) –  ਅੱਜ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ  1451 ਨਵਂੇ ਸੈਂਪਲ ਲੈਣ  ਨਾਲ ਅਤੇ 1879 ਸੈਂਪਲਾਂ ਦੀ ਰਿਪਰੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 70 ਨਵੇਂ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 4164 ਹੋ ਗਈ ਹੈ। । ਜ਼ਿਲੇ•ੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 96059 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਰਟਾਂ ਅਨੁਸਾਰ  90240 ਸੈਂਪਲ  ਨੈਗਟਿਵ,  ਜਦ ਕਿ 2056  ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ , 127 ਸੈਂਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 137 ਹੈ। ਐਕਟਿਵ ਕੇਸਾਂ ਦੀ ਗਿਣਤੀ 760 ਹੈ।

ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜ਼ਿਲ•ਾ ਹੁਸ਼ਿਆਰਪੁਰ ਵਿੱਚ 70  ਪਾਜੇਟਿਵ ਕੇਸ  ਨਵੇਂ ਆਏ ਹਨ । ਹੁਸ਼ਿਆਰਪੁਰ ਸ਼ਹਿਰ ਨਾਲ 30 ਕੇਸ ਸਬੰਧਿਤ ਹਨ ਜਦਕਿ 40 ਕੇਸ ਦੂਜੀਆਂ ਸਿਹਤ ਸੰਸਥਾਵਾਂ ਦੇ ਨਾਲ  ਸਬੰਧਿਤ ਹਨ। । ਇਸ ਤੋਂ ਇਲਾਵਾ 5 ਮੌਤਾਂ (1) 60 ਸਾਲਾ ਔਰਤ ਵਾਸੀ ਢੋਲਣਵਾਲ,  ਹਾਰਟਾ ਬਡਲਾ ਮੌਤ ਮੈਡੀਕਲ ਕਾਲਜ ਅੰਮ੍ਰਿਤਸਰ  (2) 27 ਸਾਲਾ ਵਿਅਕਤੀ ਵਾਸੀ ਖਲਵਾਣਾ ਪੀ. ਐਚ. ਸੀ. ਚੱਕੋਵਾਲ ਮੌਤ ਮੈਡੀਕਲ ਕਾਲਜ ਅੰਮ੍ਰਿਤਸਰ  (3)  77 ਸਾਲਾ ਵਿਅਕਤੀ ਵਾਸੀ ਜੈਇਨ ਮੌਤ ਨਿੱਜੀ ਹਸਪਤਾਲ ਜਲੰਧਰ  (4) 56 ਸਾਲਾ ਔਰਤ ਕੰਧਾਲਾਂ ਖਡਿਆਲਾ ਜੱਟਾਂ ਮੌਤ ਨਿੱਜੀ ਹਸਪਤਾਲ ਹੁਸ਼ਿਆਰਪੁਰ  (5) 86 ਸਾਲਾ ਵਿਆਕਤੀ ਵਾਸੀ ਸੈਲਾ ਖੁਰਦ ਮੌਤ ਮੈਡੀਕਲ ਕਾਲਜ ਅੰਮ੍ਰਿਤਸਰ   ਇਹ ਸਾਰੇ  ਮਰੀਜ ਕੋਰੋਨਾ ਪਾਜੇਟਿਵ ਸਨ। ਜ਼ਿਲ•ੇ ਦੇ ਸਿਵਲ ਸਰਜਨ ਨੇ  ਲੋਕਾਂ ਨੂੰ  ਅਪੀਲ ਕਰਦਿਆਂ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਸਾਨੂੰ ਆਪਣੀ ਸੈਪਲਿੰਗ ਨਜ਼ਦੀਕੀ ਸਿਹਤ ਸੰਸਥਾ ਤੋਂ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ।

Previous articleएस.सी.एस.टी. ऐसोसिएशन आर.सी.एफ. द्धारा पूना पैकट के संबंध में धरना प्रदर्षण
Next articleਨਸਰਾਲਾ ‘ਚ ਬਾਬਾ ਸਾਹਿਬ ਟਾਇਗਰ ਫੋਰਸ ਨੇ ਦਿੱਤਾ ਧਰਨਾ