ਕਰੋਨਾ ਨਾਲ ਨਜਿੱਠਣ ਲਈ ਸਵੈ ਸਹਾਈ ਗਰੁੱਪ ਤਿਆਰ ਕਰ ਰਹੇ ਨੇ ਮਾਸਕ

ਫੋਟੋ ਕੈਪਸ਼ਨ - ਪੈਗ਼ਾਮ ਸਵੈ ਸਹਾਈ ਗਰੁੱਪ ਦੀਆਂ ਮੈਂਬਰਾਂ ਮਾਸਕ ਤਿਆਰ ਕਰਨ ਦੌਰਾਨ

ਤਿਆਰ ਹੋਏ ਮਾਸਕ ਮੁਫ਼ਤ ਲੋੜਵੰਦਾਂ ਨੂੰ ਦਿਆਂਗੇ – ਅਟਵਾਲ      

 ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-   ਬੈਪਤਿਸਟ ਚੈਰੀਟੇਬਲ ਸੁਸਾਇਟੀ ਸਮਾਜ ਸੇਵਾ ਦੇ ਕੰਮਾਂ ਵਿੱਚ ਹਮੇਸ਼ਾਂ ਕਾਰਜਸ਼ੀਲ ਰਹਿੰਦੀ ਹੈ। ਸੰਸਥਾ ਵੱਲੋਂ ਲਾਕ ਡੌੰਨ ਦੌਰਾਨ ਕਰੋਨਾ ਨਾਲ ਨਜਿੱਠਣ ਲਈ ਸਵੈ ਸਹਾਈ ਗਰੁੱਪਾਂ  ਦੂਆਰਾ ਤਿਆਰ ਕਰਵਾ ਕੇ ਹਜ਼ਾਰਾਂ ਮਾਸਕ ਵੱਖ ਵੱਖ ਖੇਤਰਾਂ ਦੇ ਲੋਕਾਂ ਨੂੰ ਵੰਡੇ ਹਨ। ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਪੈਗ਼ਾਮ ਸਵੈ ਸਹਾਈ ਗਰੁੱਪ ਅਤੇ ਹੋਰਨਾਂ ਸਵੈ ਸਹਾਈ ਗਰੁੱਪਾਂ ਨੂੰ ਭਲਾਈ ਦੇ ਕੰਮਾਂ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਸਿਲਾਈ ਕਢਾਈ ਦੀ ਟ੍ਰੇਨਿੰਗ ਦਿੱਤੀ ਗਈ ਹੈ।

ਇਹ ਸਵੈ ਸਹਾਈ ਗਰੁੱਪਾਂ ਦੀਆਂ ਮੈਂਬਰਾਂ ਲਗਾਤਾਰ ਬਾਕੀ ਕੰਮਾਂ ਦੇ ਨਾਲ ਨਾਲ ਮਾਸਕ ਤਿਆਰ ਕਰ ਰਹੀਆਂ ਹਨ ਜਿਸ ਦੇ ਫਲਸਰੂਪ ਇਸ ਕਾਰਜ ਨੂੰ ਪੂਰਾ ਕੀਤਾ ਜਾ ਰਿਹਾ ਹੈ।ਪੈਗ਼ਾਮ ਸਵੈ ਸਹਾਈ ਗਰੁੱਪ ਦੀ ਪ੍ਰਧਾਨ ਮਾਂਗਰੇਟ ਨੇ ਕਿਹਾ ਕਿ ਉਨਾਂ ਦੇ ਗਰੁੱਪ ਦੀਆਂ ਮੈਂਬਰਾਂ ਸੰਗਠਿਤ ਹੋ ਕੇ ਆਪਣੇ ਘਰਾਂ ਨੂੰ ਬੇਹਤਰੀਨ ਤਰੀਕੇ ਨਾਲ ਚਲਾਉਣ ਦੇ ਨਾਲ ਨਾਲ ਸਮਾਜ ਸੇਵਾ ਵਿੱਚ ਵੀ ਹਿੱਸਾ ਪਾ ਰਹੀਆਂ ਹਨ। ਇਸ ਕਾਰਜ ਵਿੱਚ ਅਸਟੀਨਾਂ ਅਲਵਿਨਾ, ਸੁਰਜੀਤ ਕੌਰ ਜੀਵਨ ਕੌਰ, ਚਰਨਜੀਤ ਕੌਰ ਸੁਖਜਿੰਦਰ ਕੌਰ, ਰਜਨੀ ਬਾਲਾ, ਰੂਥ, ਅਗ੍ਨੈਸ ਗਿੱਲ, ਕਿਰਨਦੀਪ ਕੌਰ, ਸੋਨੀਆ, ਅੰਕਿਤਾ ਆਦਿ  ਦੀ ਨਿਭਾਈ ਭੂਮਿਕਾ ਸ਼ਲਾਘਾਯੋਗ ਰਹੀ।

Previous articleGovt is amending Banking Regulation Act to benefit depositors: FM
Next articleCovid-impacted economy may see gradual recovery: RBI Guv