(ਸਮਾਜ ਵੀਕਲੀ)
ਪਹਿਲਾਂ ਕਰਦੇ ਸੀ ਹੱਥੀ ਕੰਮ
ਤੇ ਆਉਂਦਾ ਸੀ ਖੂਬ ਪਸੀਨਾ
ਭਾਵੇਂ ਹੁੰਦਾ ਸੀ ਪੋਹ ਤੇ ਮਾਘ
ਜਾਂ ਫਿਰ ਹੁੰਦਾ ਜੇਠ ਮਹੀਨਾ
ਬਹੁਤ ਕਰਦੇ ਸੀ ਮਿਹਨਤਾਂ
ਤਾਂਹੀ ਪਾਉਂਦੇ ਸੀ ਤਰੱਕੀਆਂ
ਹੁਣ ਹੱਥੀਂ ਕੰਮਾਂ ਤੋਂ ਦੇਖੋ ਬਈ
ਸਭ ਰੂਹਾਂ ਪਈਆਂ ਥੱਕੀਆਂ
ਨਾ ਕੋਈ ਨੌਜਵਾਨ ਹੁਣ ਬਈ
ਕਰਨਾ ਚਾਹੁੰਦਾ ਖੇਤੀ ਬਾੜੀ
ਨਾ ਹੁਣ ਇੰਨਾਂ ਕੋਲੋਂ ਬਈ
ਸਾਂਭੀ ਜਾਵੇ ਕਬੀਲਦਾਰੀ
ਵਾਲ ਕੱਟ ਇਹਨਾਂ ਨੇ ਤਾਂ
ਗੁਆ ਲਈ ਹੈ ਸਰਦਾਰੀ
ਵੈਲਪੁਣੇ ਵਾਲੇ ਗੀਤਾਂ ਨੇ ਤਾਂ
ਮੱਤ ਇਹਨਾਂ ਦੀ ਹੈ ਮਾਰੀ
ਕੋਈ ਪ੍ਰਵਾਹ ਨਹੀਂ ਇਹਨਾਂ ਨੂੰ
ਕਿ ਬਾਪੂ ਸਿਰ ਹੋਈ ਜਾਵੇ
ਹੁਣ ਕਰਜੇ ਦੀ ਪੰਡ ਭਾਰੀ
ਇਹ ਨਸਿਆਂ ਵਿੱਚ ਖਾਈ ਜਾਂਦੇ ਨੇ
ਆਪਣੀ ਇਹ ਜਵਾਨੀ ਸਾਰੀ
– ਕਰਮਜੀਤ ਕੌਰ ਸਮਾਓ
ਜ਼ਿਲ੍ਹਾ ਮਾਨਸਾ