ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੇ ਲਖਤੇ ਜ਼ਿਗਰ ਨੌਜਵਾਨ ਗਾਇਕ ਗੁਣਗੀਤ ਮੰਗਲ ‘ਮਾਂ ਸਭ ਤੋਂ ਸੋਹਣੀ ਏਂ’ ਟਰੈਕ ਨਾਲ 12 ਸਤੰਬਰ ਨੂੰ ਸੰਗੀਤ ਦੇ ਨੀਲੇ ਗਗਨ ਵਿਚ ਹਾਜ਼ਰੀ ਭਰ ਰਿਹਾ ਹੈ। ਇਸ ਟਰੈਕ ਦੇ ਲੇਖਕ ਮੰਗਲ ਹਠੂਰ ਅਤੇ ਸ਼ਿੰਦੂ ਰੰਧਾਵਾ ਹਨ। ਜਿੰਨ•ਾਂ ਨੇ ਦਰਜ਼ਨਾਂ ਪੰਜਾਬੀ ਹਿੱਟ ਪੰਜਾਬੀਆਂ ਸਰੋਤਿਆਂ ਦੀ ਝੋਲੀ ਪਾਏ ਹਨ। ਮੰਗਲ ਹਠੂਰ ਨੇ ਇਸ ਟਰੈਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਣਗੀਤ ਮੰਗਲ ਦੇ ਇਸ ਟਰੈਕ ਨੂੰ ਬੀਟ ਪਲਸ ਸਟੂਡੀਓ ਪ੍ਰੋਊਡਲੀ ਪੇਸ਼ ਕਰ ਰਿਹਾ ਹੈ। ਜਿਸ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਹੈਰੀ ਸੰਧੂ ਨੇ ਦਿੱਤਾ ਹੈ। ਜਦ ਕਿ ਵੀਡੀਓ ਮੈਕਿੰਗ ਦੀ ਭੂਮਿਕਾ ਰਘੁਬੀਰ ਢੁੱਡੀਕੇ ਨੇ ਨਿਭਾਈ ਹੈ। ਆਸ ਹੈ ਕਿ ਇਸ ‘ਮਾਂ’ ਟਰੈਕ ਨੂੰ ਸਰੋਤੇ ਦਿਲ ਖੋਲ• ਕੇ ਪਿਆਰ ਦੇਣਗੇ।
HOME ਗੁਣਗੀਤ ਮੰਗਲ ਲੈ ਕੇ ਹਾਜ਼ਰ ਹੋ ਰਿਹਾ ਟਰੈਕ ‘ਮਾਂ’ – ਮੰਗਲ ਹਠੂਰ