“ਜਮਾਨਾ”

ਸੰਦੀਪ ਸਿੰਘ (ਬਖੋਪੀਰ)

(ਸਮਾਜ ਵੀਕਲੀ)

ਯਾਰ ਜਮਾਨੇ ਕੋਲੋ ਅਕਸਰ ਬਚ ਕੇ ਚੱਲ,
ਹਰ ਕੋਈ ਪਹਿਲੀ ਵਾਰ ਇੱਥੇ ਅਜਮਾਉਦਾ ਏ,
ਵਕਤ ਪੈਣ ਤੇ ਸਭ ਨੂੰ ਭਾਜੜ ਪੈ ਜਾਂਦੀ,
ਵਿਰਲਾ ਹੀ ਕੋਈ ਲੱਗੀਆ ਤੋੜ ਚੜਾਉਂਦਾ ਏ,
ਤੇਰੀ ਖਾਤਰ ਸਭ ਕੁੱਝ ਹੱਸ ਕੇ ਵਾਰ ਦਿਆ,
ਸ਼ੁਰੂ-ਸ਼ੁਰੂ ਵਿੱਚ ਹਰ ਕੋਈ ਮੂੰਹੋਂ ਗਾਉਂਦਾ ਏ,
ਛੱਡ ਜਾਣ ਤੋਂ ਬਾਅਦ ਹੀ ਦਿਲ ਨੂੰ ਖਬਰ ਹੁੰਦੀ,
ਕੌਣ ਕੋਈ ਤੈਨੂੰ ਕਿੰਨਾ ਇੱਥੇ ਚਾਹੁੰਦਾ ਏ,
ਦੇਖ ਕੇ ਪੌੜੀ ਚੜੀ ਤੂੰ ਸੱਜਣਾ ਗੈਰਾ ਦੀ,
ਇੱਥੇ ਹਰ ਕੋਈ ਉੱਪਰ ਚਾੜ ਕੇ ਪੌੜੀ ਲਾਉਦਾ ਏ,
‘ਸੰਦੀਪ’ ਕਹੇ ਮੈਨੂੰ ਹਰ ਰਿਸ਼ਤਾ ਖੁਦਗਰਜ ਲੱਗੇ,
ਮਤਲਬ ਖਾਤਰ ਹਰ ਕੋਈ ਜਾਲ ਵਿਛਾਉਦਾ ਏ,
ਯਾਰ ਜਮਾਨੇ ਕੋਲੋ ਅਕਸਰ ਬਚ ਕੇ ਚੱਲ,
ਹਰ ਕੋਈ ਪਹਿਲੀ ਵਾਰ ਇੱਥੇ ਅਜਮਾਉਦਾ ਏ,
ਸੰਦੀਪ ਸਿੰਘ (ਬਖੋਪੀਰ)
ਸੰਪਰਕ ਨੰਬਰ:- 9815321017
Previous article‘ਬੀਤਿਆ ਵੇਲਾ’
Next article“ਕੰਮ ਤੱਕ ਮਤਲਬ”