ਫੁੱਲ ਇੰਟਰਟੇਨਮੈਂਟ ਸੰਗੀਤ ਅਕੈਡਮੀ ਦੀ ਹੋਈ ਘੁੰਢ ਚੁਕਾਈ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਅੱਡਾ ਚੌਲਾਂਗ ਵਿਖੇ ਫੁੱਲ ਇੰਟਰਟੇਨਮੈਂਟ ਸੰਗੀਤ ਅਕੈਡਮੀ ਦਾ ਉਦਾਘਟਨ ਉਘੇ ਸਮਾਜ ਸੇਵਕ ਸ਼੍ਰੀ ਸੁਰਿੰਦਰ ਕੁਮਾਰ ਅਤੇ ਪ੍ਰਸਿੱਧ ਗੀਤਕਾਰ ਸੁਖਜੀਤ ਝਾਂਸਾਂ ਵਾਲਾ ਵਲੋਂ ਰੀਬਨ ਕੰਟ ਕੇ ਕੀਤਾ ਗਿਆ। ਇਸ ਮੌਕੇ ਗਾਇਕ ਦਲਵਿੰਦਰ ਦਿਆਲਪੁਰੀ, ਗੁਰਮੇਜ ਸਹੋਤਾ, ਕੁਲਦੀਪ ਚੁੰਬਰ, ਮੰਗੀ ਮਾਹਲ, ਸੁਰਿੰਦਰ ਲਾਡੀ, ਬਲਦੇਵ ਰਾਹੀ, ਸਮਾਜ ਸੇਵਕ ਜਗਦੀਸ਼ ਖਰਲ, ਬਾਬਾ ਸੋਨਾ ਜੀ, ਪੰਚ ਸਰਵਣ ਲਾਲ, ਦਵਿੰਦਰ ਚੌਲਾਂਗ, ਹੇਮ ਰਾਜ ਪ੍ਰਵਾਨਾ, ਦਲਵੀਰ ਸੌਂਕੀ, ਦੀਪ ਜੌੜਾ, ਗੁਰਪ੍ਰੀਤ ਖਰਲ, ਰਿੰਕੂ ਏ ਸੀ ਵਾਲਾ, ਗਾਇਕਾ ਗੁਰਨੂਰ, ਮਨੋਹਰ ਬੱਬੂ, ਹਰਮੇਸ਼ ਮੇਸ਼ੀ, ਹੈਪੀ ਡੱਲੀ, ਗੀਤਕਾਰ ਰੌਸ਼ਨ ਲਾਲ, ਦਿਨੇਸ਼ ਸ਼ਾਮਚੁਰਾਸੀ, ਐਡਵੋਕੇਟ ਸੁਖਦੇਵ ਸਿੰਘ ਸਮੇਤ ਕਈ ਹੋਰ ਸੰਗੀਤ ਪ੍ਰੇਮੀਆਂ ਨੇ ਸਰਬਜੀਤ ਫੁੱਲ ਇਸ ਸ਼ੁੱਭ ਕਾਰਜ ਲਈ ਮੁਬਾਰਕਬਾਦ ਦਿੱਤੀ। ਗਾਇਕ ਫੁੱਲ ਨੇ ਦੱਸਿਆ ਕਿ ਇਸ ਅਕੈਡਮੀ ਵਿਚ ਵਿਰਾਸਤੀ ਲੋਕ ਸਾਜਾਂ ਨੂੰ ਸਿਖਾਇਆ ਜਾਵੇਗਾ। ਇਸ ਉਪਰੰਤ ਭੰਗੜਾ ਅਤੇ ਗੀਤਾਂ ਦੀ ਮਾਡਲਿੰਗ ਲਈ ਵੀ ਇੱਥੇ ਟਰੈਨਿੰਗ ਦਿੱਤੀ ਜਾਵੇਗੀ।

Previous articleCambodia’s Angkor Wat sees 74% drop in foreign visitors
Next article‘ਅਦਾਲਤਾਂ’ ਟਰੈਕ ਗੁਰਬਖਸ਼ ਸ਼ੌਂਕੀ ਨੂੰ ਸਰੋਤਿਆਂ ਦਾ ਦੇ ਰਿਹਾ ਭਰਪੂਰ ਪਿਆਰ