ਘਰਾਂ ਦੇ ਹਰ ਸਲਾਹ ਮਸ਼ਵਰੇ ਵਿੱਚ ਮੁੰਡੇ ਅੱਗੇ ਤੇ ਕੁੜੀਆਂ ਪਿੱਛੇ ਕਿਉਂ!!!

ਕਰਮਜੀਤ ਕੌਰ ਸਮਾਓ

(ਸਮਾਜ ਵੀਕਲੀ)

ਕੁੜੀ ਨੂੰ ਤਾਂ ਬਚਪਣ ਤੋ ਹੀ ਬਸ ਇਹੀ ਸਿਖਾਇਆ ਜਾਂਦਾ ਹੈ ਕਿ ਤੂੰ ਸਭ ਦੀ ਗੱਲ ਮੰਨਣੀ ਹੈ ਬੇਸ਼ਕ ਪਰਵਾਰ ਵਿੱਚ ਤੇਰੇ ਤੋ ਛੋਟਾ ਤੇਰਾ ਭਰਾ ਹੈ ਉਸ ਦਾ ਵੀ ਕਿਹਾ ਅੱਸੀ ਪਹਿਲਾ ਸੁਣਨਾ ਤੂੰ ਵੀ ਉਸ ਦੀ ਗੱਲ ਮੰਨਣੀ ਹੈ ਕਿਉਂਕਿ ਤੂੰ ਇੱਕ ਕੁੜੀ ਹੈ ਭਾਵੇਂ ਤੂੰ ਉਸ ਤੋ ਵੱਧ ਸਿਆਣੀ ਹੈ ਤੇ ਬਾਕੀ ਤਾਂ ਬੇਸ਼ਕ ਅਸੀਂ ਅਨਪੜ੍ਹ ਹਾਂ ਤੇ ਤੇਰੇ ਮੁਕਾਬਲੇ ਵਿੱਚ ਘਰ ਵਿੱਚ ਕੋਈ ਵੀ ਨਹੀਂ ਆਉਂਦਾ ਫਿਰ ਵੀ ਹਮੇਸ਼ਾ ਤੂੰ ਸਾਡੀ ਗੱਲ ਮੰਨ ਸਾਡੀ ਮਰਜ਼ੀ ਨਾਲ ਚੱਲ ਅਤੇ ਕਿੱਥੇ ਤੇਰਾ ਵਿਆਹ ਕਰਨਾ ਕਿਥੇ ਨਹੀਂ ਕਰਨਾ ਇਹ ਫੈਸਲਾ ਵੀ ਸਾਡਾ ਹੀ ਹੋਵੇਗਾ ਕਿਉਂਕਿ ਕੁੜੀ ਹੋਣ ਕਰਕੇ ਤੈਨੂੰ ਕੁਝ ਨਹੀਂ ਪਤਾ ਤੇਰੀ ਸਿਆਣਪ ਤੇਰੀ ਪੜਾਈ ਤਾਂ ਇੱਕ ਇਸ ਕਰਕੇ ਕਰਵਾਈ ਹੈ ਕਿ ਤੇਰਾ ਵਿਆਹ ਚੰਗੇ ਘਰ ਕਰ ਸਕੀਏ ਸਾਡੇ ਅੱਗੇ ਤਾਂ ਤੇਰਾ ਗਿਆਨ ਕੁਝ ਨਹੀਂ ।

ਜਦੋਂ ਜ਼ਿਆਦਾਤਰ ਲੋਕਾਂ ਨੇ ਹੀ ਇੰਝ ਸੋਚਣਾ ਹੈ ਫਿਰ ਕਿਉਂ ਪੜਾਉਂਦੇ ਹਾਂ ਅਸੀਂ ਕੁੜੀਆਂ ਨੂੰ,ਉਹਨਾ ਨੂੰ ਬੇਗਾਨੇ ਘਰ ਜਾਣਾ ਹੁੰਦਾ ਤਾਂ ਕਰਕੇ ਅਸੀਂ ਕਿਸੇ ਵੀ ਘਰ ਦੇ ਕੰਮ ਵਿੱਚ ਕਦੇ ਕੁੜੀ ਤੋ ਸਲਾਹ ਕਿਉਂ ਨਹੀਂ ਲੈਂਦੇ ਕਿਉਂ ਹਮੇਸ਼ਾ ਇਹੀ ਕਿਹਾ ਜਾਂਦਾ  ਹਰ ਕੰਮ ਕਰਨ ਤੋ ਪਹਿਲਾ ਕਿ ਆਪਣੇ ਮੁੰਡਿਆ ਨਾਲ ਸਲਾਹ ਮਸ਼ਵਰਾ ਕਰੇ ਲਓ ਜਾ ਕਰ ਲਈਏ ਕਿਉਂ ਕੁੜੀਆਂ ਨੂੰ ਇਹ ਸਮਾਨਤਾ ਅਸੀਂ ਨਹੀਂ ਦੇ ਸਕਦੇ । ਬਸ ਇੱਕ ਚੰਗਾ ਪੜਾ ਲਿਖਾ ਕਿ ਕੁੜੀਆਂ ਤੇ ਅਹਿਸਾਨ ਕਰ ਦਿੰਦੇ ਹੋ ਹੋਰ ਸਭ ਕੰਮਾਂ ਵਿੱਚ ਸ਼ਮੂਲੀਅਤ ਤੱਕ ਨਹੀਂ ਕਰਨ ਦਿੰਦੇ ਫਿਰ ਤੁਸੀਂ ਆਪ ਹੀ ਸੋਚੋ ਕਿੱਥੇ ਹੈ ਬਰਾਬਰਤਾ।

ਮੁੰਡਾ ਘਰ ਤੋ ਬਾਹਰ ਭਾਵੇਂ ਰੋਜ਼ ਗਲਤੀਆਂ ਕਰੇ ਪਰ ਕੁੜੀ ਤੋ ਕਦੇ ਭੁੱਲ ਕੇ ਵੀ ਜਿੰਦਗੀ ਵਿੱਚ ਇੱਕ ਗਲਤੀ ਹੋ ਜਾਵੇ ਸਾਰੀ ਉਮਰ ਲਈ ਉਸ ਨੂੰ ਆਪਣਿਆਂ ਦੇ ਬੇਗਾਨਿਆਂ ਦੇ ਤਾਹਨੇ ਮਿਹਣੇ ਸਹਿਣੇ ਪੈਂਦੇ ਨੇ ਤੇ ਸਾਰੀ ਉਮਰ ਲਈ ਉਹ ਇਸੇ ਕਰਕੇ ਹੀ ਇਹ ਮਰਦ ਸਮਾਜ ਦੀ ਗੁਲਾਮ ਹੋ ਜਾਂਦੀ ਹੈ ਕਿ ਬਸ ਮੈ ਪਤਾ ਨਹੀਂ ਕੀ ਕਤਲ ਕਰਤਾ ਮੁੰਡਿਆ ਤੇ ਇਹ ਸਭ ਕਿਉਂ ਲਾਗੂ ਨਹੀਂ ਹੁੰਦਾ ।

ਕਰਮਜੀਤ ਕੌਰ ਸਮਾਓ
Previous article*ਪੰਜਾਬੀ ਮੂਲ ਦੀ ਜਸਪ੍ਰੀਤ ਮਰਵਾਹਾ ਤੇ ਸਾਥੀ ਨੂੰ ਸ਼ਜਾਂ
Next articleAzad, Kharge, Patel, Priyanka mourn Pranab Mukherjee’s death