(ਸਮਾਜ ਵੀਕਲੀ)
ਮਾਰਚ ਮਹੀਨੇ ਵਿੱਚ ਕਰੋਨਾ ਮਾਹਾਮਾਰੀ ਨੇ ਪੂਰੀ ਦੁਨੀਆਂ ਨੂੰ ਘੇਰ ਲਿਆ ਤੁਰੰਤ ਪੂਰੀ ਦੁਨੀਆਂ ਵਿੱਚ ਤਾਲਾਬੰਦੀ ਦਾ ਸਿਲਸਿਲਾ ਚਾਲੂ ਹੋ ਗਿਆ ਬਿਮਾਰੀ ਕੀ ਹੈ?ਇਲਾਜ ਕੀ ਹੈ? ਮੇਰਾ ਖਿਆਲ ਦੁਨੀਆਂ ਦੇ ਡਾਕਟਰ ਜਾਂ ਸਾਇੰਸਦਾਨ ਨੂੰ ਪਤਾ ਨਹੀਂ ਭਾਰਤ ਸਰਕਾਰ ਨੇ ਤਾਲਾਬੰਦੀ ਮਹੀਨਾਵਾਰ ਚਾਲੂ ਕਰ ਦਿੱਤੀ ਪੰਜਾਬ ਸਰਕਾਰ ਜੋ ਪੰਜਾਬੀਆਂ ਦੀਆਂ ਆਦਤਾਂ ਤੋਂ ਚੰਗੀ ਤਰ੍ਹਾਂ ਜਾਣੂੰ ਹੈ ਤਾਲਾਬੰਦੀ ਨੂੰ ਕਰਫਿਊ ਵਿੱਚ ਬਦਲ ਦਿੱਤਾ ਮੀਡੀਆ ਅਤੇ ਪ੍ਰਿੰਟ ਮੀਡੀਆ ਤੋਂ ਜ਼ੋਰ ਸ਼ੋਰ ਨਾਲ ਪ੍ਰਚਾਰ ਚਾਲੂ ਹੋ ਗਿਆ ਕਿ ਕਰੋਨਾ ਵਾਇਰਸ ਲਾਗ ਦੀ ਬਿਮਾਰੀ ਹੈ ਦੂਰੀ ਬਣਾ ਕੇ ਰੱਖਣੀ ਪਵੇਗੀ ਨਹੀਂ ਤਾਂ ਮਹਾਮਾਰੀ ਭਿਆਨਕ ਰੂਪ ਧਾਰ ਸਕਦੀ ਹੈ
ਬਿਮਾਰੀ ਦੇ ਕੀ ਲੱਛਣ ਹਨ ਕਿਉਂ ਹੁੰਦੀ ਹੈ ਇਲਾਜ ਕਿਵੇਂ ਹੋ ਸਕਦਾ ਹੈ ਇਸ ਤੋਂ ਆਮ ਵਿਅਕਤੀ ਅਣਜਾਣ ਹਨ ਤਾਲਾਬੰਦੀ ਨੂੰ ਛੇ ਮਹੀਨੇ ਗੁਜ਼ਰ ਚੁੱਕੇ ਹਨ ਵੱਖ ਵੱਖ ਰੂਪ ਸਰਕਾਰ ਵੱਲੋਂ ਬਦਲੇ ਜਾ ਰਹੇ ਹਨ ਇਹ ਕੀ ਹਨ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਤਾਲਾਬੰਦੀ ਭਾਰਤ ਸਰਕਾਰ ਵੱਲੋਂ ਐਲਾਨ ਹੋ ਜਾਂਦਾ ਹੈ ਇਹ ਨੰਬਰ ਪਾਲਿਸੀ ਕੀ ਹੈ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਿਲਕੁਲ ਨਹੀਂ ਦੱਸਿਆ ਜਾ ਰਿਹਾ ਸਿਹਤ ਵਿਭਾਗ ਤੇ ਭਾਰਤ ਸਰਕਾਰ ਤੇ ਰਾਜ ਸਰਕਾਰਾਂ ਭਾਰੂ ਹਨ ਜਿਵੇਂ ਕਿਸੇ ਰਾਜ ਜਾਂ ਸ਼ਹਿਰ ਵਿੱਚ ਹਾਲਾਤ ਖਰਾਬ ਹੋਣ ਤੇ ਤੁਰੰਤ ਕਰਫਿਊ ਦਾ ਐਲਾਨ ਕਰ ਦਿੱਤਾ ਜਾਂਦਾ ਹੈ
ਉਸ ਦੇ ਪਿੱਛੇ ਕੀ ਕਾਰਨ ਕੀ ਇਲਾਜ ਹੈ ਜਨਤਾ ਨਾਲ ਕਦੇ ਵੀ ਸਾਂਝਾ ਨਹੀਂ ਕੀਤਾ ਜਾਂਦਾ ਇਹੋ ਕੁਝ ਕਰੋਨਾ ਮਹਾਂਮਾਰੀ ਵਿੱਚ ਜਨਤਾ ਨਾਲ ਹੋ ਰਿਹਾ ਹੈ ਸਾਡੇ ਭਾਰਤ ਮਹਾਨ ਵਿੱਚ ਜਿੰਨੀਆਂ ਵੀ ਇਸ ਛੇ ਮਹੀਨੇ ਵਿੱਚ ਮੌਤਾਂ ਹੋਈਆਂ ਹਨ ਸਾਰੀਆਂ ਤੇ ਕਰੋਨਾ ਬਿਮਾਰੀ ਦੀ ਮੋਹਰ ਲਗਾ ਦਿੱਤੀ ਗਈ ਹੈ ਸਾਲਾਂ ਤੋਂ ਪੂਰੀ ਦੁਨੀਆਂ ਵਿੱਚ ਅਨੇਕਾਂ ਘਾਤਕ ਬਿਮਾਰੀਆਂ ਦਾ ਮੱਕੜ ਜਾਲ ਚਾਲੂ ਹੈ ਮੁੱਖ ਕੈਂਸਰ ਐੱਚ ਆਈ ਵੀ ਹੋਰ ਵੀ ਬਹੁਤ ਹਨ ਸਾਲਾਂ ਤੋਂ ਸਭ ਤੋਂ ਵੱਧ ਮੌਤਾਂ ਕੈਂਸਰ ਨਾਲ ਹੁੰਦੀਆਂ ਹਨ ਕੀ ਕੈਂਸਰ ਹੁਣ ਖਤਮ ਹੋ ਗਿਆ ਹੈ ਅੱਜ ਕੱਲ ਕੈਂਸਰ ਤੋਂ ਲੈ ਕੇ ਕਿਸੇ ਨੂੰ ਖੰਘ ਹੋ ਜਾਵੇ ਤੁਰੰਤ ਹਸਪਤਾਲ ਲਿਜਾ ਕੇ ਉਸ ਨੂੰ ਦਾਖਲ ਕੀਤਾ ਜਾਂਦਾ ਹੈ
ਕਰੋਨਾ ਪਾਜ਼ੇਟਿਵ ਦਾ ਐਲਾਨ ਕਰਕੇ ਮਰੀਜ਼ ਤੋਂ ਸਭ ਲੋਕਾਂ ਨੂੰ ਦੂਰ ਕਰ ਦਿੱਤਾ ਜਾਂਦਾ ਹੈ ਆਖਰ ਵਿੱਚ ਨਤੀਜਾ ਮਰੀਜ਼ ਮਰਿਆ ਘੋਸ਼ਿਤ ਕਰਕੇ ਡੱਬੇ ਵਿੱਚ ਬੰਦ ਕਰਕੇ ਸਿਹਤ ਵਿਭਾਗ ਵਾਲੇ ਆ ਕੇ ਸੰਸਕਾਰ ਕਰ ਜਾਂਦੇ ਹਨ ਅੱਜ ਕੱਲ੍ਹ ਪੰਜਾਬ ਵਿੱਚ ਜੋ ਵੇਖਣ ਨੂੰ ਮਿਲ ਰਿਹਾ ਹੈ ਬਹੁਤ ਸਾਰੇ ਪਿੰਡਾਂ ਨੇ ਸਿਹਤ ਮਹਿਕਮੇ ਦੇ ਖਿਲਾਫ ਮਤੇ ਪਾ ਦਿੱਤੇ ਹਨ ਕਿ ਸਾਡੇ ਪਿੰਡ ਕੋਈ ਕਿਸੇ ਨੂੰ ਟੈਸਟ ਕਰਨ ਨਾ ਆਵੋ ਜੇ ਕਿਸੇ ਨੂੰ ਕਰੋਨਾ ਪਾਜ਼ੇਟਿਵ ਹੋਵੇਗਾ ਅਸੀਂ ਖ਼ੁਦ ਆਪਣੀ ਦੇਖ ਰੇਖ ਵਿੱਚ ਇਕਾਂਤ ਵਾਸ ਕਰਾਂਗੇ ਜੇ ਕਿਸੇ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਪੋਸਟ ਮਾਰਟਮ ਪਿੰਡ ਦੀ ਪੰਚਾਇਤ ਜਾਂ ਮੋਹਤਬਰ ਬੰਦਿਆਂ ਦੇ ਸਾਹਮਣੇ ਕੀਤਾ ਜਾਵੇਗਾ
ਲੈਬਾਰਟਰੀ ਤੋਂ ਆ ਰਹੀਆਂ ਗ਼ਲਤ ਮਲਤ ਰਿਪੋਰਟਾਂ ਸ਼ੱਕ ਹੀ ਪੈਦਾ ਕਰਨਗੀਆਂ ਆਮ ਕੇਸਾਂ ਵਿੱਚ ਦੇਖਿਆ ਜਾਂਦਾ ਹੈ ਸਿਹਤਮੰਦ ਬੰਦੇ ਦੇ ਤੀਸਰੇ ਦਿਨ ਅਚਾਨਕ ਮੌਤ ਹੋ ਜਾਂਦੀ ਹੈ ਪੰਜਾਬ ਸਰਕਾਰ ਵੱਲੋਂ ਦੋ ਦਿਨ ਹਫਤੇ ਵਿੱਚ ਤਾਲਾਬੰਦੀ ਕੀਤੀ ਜਾ ਰਹੀ ਹੈ ਇਹ ਵੀ ਇੱਕ ਹਾਸੇ ਦੀ ਗੱਲ ਹੈ ਕਿ ਦੋ ਦਿਨ ਬਾਜ਼ਾਰ ਬੰਦ ਰਹਿਣ ਨਾਲ ਕਰੋਨਾ ਮਹਾਂਮਾਰੀ ਨੂੰ ਰੋਕ ਲੱਗ ਜਾਵੇਗੀ ਭਾਰਤ ਸਰਕਾਰ ਦੇ ਪ੍ਰਚਾਰ ਲਈ ਦੋ ਖਾਸ ਮਾਧਿਅਮ ਆਕਾਸ਼ਵਾਣੀ ਤੇ ਦੂਰਦਰਸ਼ਨ ਹਨ ਇਸ ਤੋਂ ਕਰੋਨਾ ਤੋਂ ਬਚਣ ਦੇ ਤਰੀਕੇ ਦੱਸੇ ਜਾਂਦੇ ਹਨ ਕਰੋਨਾ ਵਾਇਰਸ ਕੀ ਹੈ ਕਦੇ ਸਿਹਤ ਵਿਭਾਗ ਦੇ ਅਧਿਕਾਰੀ ਜਾਂ ਡਾਕਟਰ ਆ ਕੇ ਲੋਕਾਂ ਨੂੰ ਜਾਗਰੂਕ ਨਹੀਂ ਕਰਦੇ
ਪ੍ਰਾਈਵੇਟ ਮੀਡੀਆ ਮੌਤਾਂ ਦੀ ਗਿਣਤੀ ਦੱਸਣ ਤੋਂ ਬਿਨਾਂ ਕੁੱਝ ਵੀ ਨਹੀਂ ਕਰਦਾ ਕਿਸੇ ਵੀ ਸੰਕਟ ਨਾਲ ਟੱਕਰ ਲੈਣ ਲਈ ਲੋਕ ਸ਼ਕਤੀ ਦੀ ਜ਼ਰੂਰਤ ਹੁੰਦੀ ਹੈ ਸਰਕਾਰਾਂ ਤੇ ਪ੍ਰਸ਼ਾਸਨ ਇਕੱਲੇ ਕੁਝ ਵੀ ਨਹੀਂ ਕਰ ਸਕਦੇ ਪਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਆਏ ਦਿਨ ਇਹ ਐਲਾਨ ਕਰਨੇ ਇਸ ਮਹੀਨੇ ਤੱਕ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ ਇੰਨੀ ਹੋ ਜਾਵੇਗੀ ਮੁੱਖ ਮੰਤਰੀ ਸਾਹਿਬ ਨੂੰ ਇਹ ਜਾਣਕਾਰੀ ਕਿੱਥੋਂ ਮਿਲਦੀ ਹੈ ਉਹ ਖੁਦ ਡਾਕਟਰ ਨਹੀਂ ਤੇ ਜਨਤਾ ਵਿੱਚ ਵਿਚਰਦੇ ਨਹੀਂ ਅਜਿਹੀ ਜਾਣਕਾਰੀ ਸਿਹਤ ਵਿਭਾਗ ਤੋਂ ਮਿਲਦੀ ਹੋਵੇਗੀ ਇਹ ਐਲਾਨ ਸਹੀ ਸਮੇਂ ਤੇ ਯੋਗ ਡਾਕਟਰਾਂ ਵੱਲੋਂ ਸਹੀ ਰਾਏ ਦੇ ਕੇ ਕਿਉਂ ਨਹੀਂ ਕਰਵਾਇਆ ਜਾਂਦਾ ਕੁਝ ਪਿੰਡਾਂ ਵਿੱਚ ਕਰੋਨਾ ਲਈ ਸੈਂਪਲ ਲੈਣ ਗਏ ਕਰਮਚਾਰੀਆਂ ਨਾਲ ਲੋਕਾਂ ਨੇ ਧੱਕਾ ਮੁੱਕੀ ਕੀਤੀ ਹੈ
ਕਿਉਂ ਜਨਤਾ ਨੂੰ ਹਨੇਰੇ ਵਿੱਚ ਰੱਖਿਆ ਹੋਇਆ ਹੈ ਲੈਬਾਰਟਰੀ ਵਾਲਿਆਂ ਨੂੰ ਇਸ ਬਿਮਾਰੀ ਸਬੰਧੀ ਯੋਗ ਜਾਣਕਾਰੀ ਨਹੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਹੁੰਦਾ ਫਿਰ ਸਰਕਾਰੀ ਹਸਪਤਾਲਾਂ ਵਿੱਚ ਕਿਹੜੀ ਅਜਿਹੀ ਗਿੱਦੜ ਸਿੰਗੀ ਹੈ ਖੰਘ ਦਾ ਇਲਾਜ ਕਰਵਾਉਣ ਗਏ ਕਰੋਨਾ ਦਾ ਸ਼ਿਕਾਰ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਸਾਡੀਆਂ ਸਰਕਾਰਾਂ ਤਾਂ ਚੋਣਾਂ ਹੋਣ ਤੋਂ ਬਾਅਦ ਲੋਕਾਂ ਤੋਂ ਕੋਹਾਂ ਦੂਰ ਚਲੀਆਂ ਜਾਂਦੀਆਂ ਹਨ ਹੁਣ ਸਿਹਤ ਕਰਮਚਾਰੀ ਕਰੋਨਾ ਬਾਰੇ ਕੀ ਕਹਿਣਾ ਚਾਹੁੰਦੇ ਹਨ ਉਨ੍ਹਾਂ ਦੀ ਚੁੱਪ ਦੇ ਪਿੱਛੇ ਕੋਈ ਗੰਭੀਰ ਰਾਜ ਛੁਪਿਆ ਹੋਇਆ ਹੈ ਮੀਡੀਆ ਤੇ ਪ੍ਰਿੰਟ ਮੀਡੀਆ ਸਰਕਾਰ ਦੇ ਇਸ਼ਾਰੇ ਤੇ ਨੱਚ ਰਿਹਾ ਹੈ
ਜਿਸ ਤੋਂ ਸਹੀ ਜਾਣਕਾਰੀ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ ਸੋਸ਼ਲ ਮੀਡੀਆ ਤੇ ਕਰੋਨਾ ਸਬੰਧੀ ਜੇ ਕੋਈ ਡਾਕਟਰ ਆਪਣੀ ਰਾਏ ਦੇਣ ਲਈ ਖੜ੍ਹਾ ਹੋ ਜਾਵੇ ਉਸ ਨੂੰ ਦੇਸ਼ਧ੍ਰੋਹੀ ਐਲਾਨ ਦਿੱਤਾ ਜਾਂਦਾ ਹੈ ਕਰੋਨਾ ਮਹਾਂਮਾਰੀ ਦੇ ਲੋਕ ਰਾਜ ਦੀ ਪਰਿਭਾਸ਼ਾ ਨੂੰ ਖਤਮ ਕਰ ਦਿੱਤਾ ਹੈ ਸਰਕਾਰਾਂ ਲੋਕਾਂ ਤੋਂ ਦੂਰ ਹਨ ਪ੍ਰਾਈਵੇਟ ਡਾਕਟਰ ਚੁੱਪ ਚਾਪ ਆਪਣਾ ਧੰਦਾ ਕਰ ਰਹੇ ਹਨ ਸਰਕਾਰੀ ਹਸਪਤਾਲਾਂ ਤੋਂ ਜਨਤਾ ਡਰਦੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਜੋ ਕੁਝ ਸਰਕਾਰੀ ਹਸਪਤਾਲਾਂ ਵਿੱਚ ਵਰਤਾਰਾ ਵਿਖਾਇਆ ਜਾ ਰਿਹਾ ਹੈ ਅਤੀ ਨਿੰਦਣਯੋਗ ਹੈ ਕਰੋਨਾ ਪੀੜਤ ਵਿਅਕਤੀ ਦੇ ਨੇੜੇ ਉਸ ਦੇ ਖਾਸ ਬੰਦੇ ਜਾਂ ਰਿਸ਼ਤੇਦਾਰ ਨੂੰ ਨਹੀਂ ਜਾਣ ਦਿੱਤਾ ਜਾਂਦਾ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਜਾਂਦੀ ਮੌਤ ਤੋਂ ਬਾਅਦ ਮੁਰਦੇ ਨੂੰ ਇੱਕ ਲਿਫ਼ਾਫ਼ੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਸਿਹਤ ਕਰਮਚਾਰੀਆਂ ਦਾ ਨਿੰਦਣਯੋਗ ਕੌੜਾ ਸੱਚ ਹੈ
ਆਜ਼ਾਦੀ ਤੋਂ ਬਾਅਦ ਲੋਕ ਰਾਜ ਦੀ ਪਰਿਭਾਸ਼ਾ ਸੱਤ ਦਹਾਕੇ ਗੁਜ਼ਰ ਜਾਣ ਤੋਂ ਜਨਤਾ ਨੂੰ ਸਮਝ ਨਹੀਂ ਆਈ ਸਰਕਾਰਾਂ ਸਮਝਾਉਣਾ ਨਹੀਂ ਚਾਹੁੰਦੀਆਂ ਪ੍ਰਸ਼ਾਸਨ ਲੋਕ ਸੇਵਕ ਹਨ ਪਰ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਡਿਪਟੀ ਕਮਿਸ਼ਨਰ ਤੱਕ ਆਮ ਜਨਤਾ ਦੀ ਪਹੁੰਚ ਨਹੀਂ ਉੱਚ ਅਧਿਕਾਰੀ ਕੁਰਸੀ ਤੋਂ ਉਤਰਕੇ ਜਨਤਾ ਵਿੱਚ ਜਾਣਾ ਨਹੀਂ ਚਾਹੁੰਦੇ ਇਹੋ ਕਾਰਨ ਹੈ ਸਾਡੇ ਛੋਟੇ ਛੋਟੇ ਮਸਲੇ ਵੱਡੇ ਵੱਡੇ ਧਰਨਿਆਂ ਦਾ ਰੂਪ ਧਾਰ ਲੈਂਦੇ ਹਨ ਅੱਜ ਜ਼ਰੂਰਤ ਹੈ ਸਿਹਤ ਵਿਭਾਗ ਤੇ ਲੋਕਾਂ ਨੂੰ ਮਿਲ ਕੇ ਚੱਲਣ ਦੀ ਸਿਹਤ ਕਰਮਚਾਰੀ ਸੈਂਪਲ ਲੈਣ ਨਾ ਜਾਣ ਤੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਕੀ ਹੈ
ਇਸ ਸਬੰਧੀ ਪਿੰਡ ਪਿੰਡ ਸ਼ਹਿਰ ਸ਼ਹਿਰ ਅਨੇਕਾਂ ਤਰੀਕੇ ਹਨ ਲਾਗ ਦੀ ਬਿਮਾਰੀ ਹੋਣ ਕਾਰਨ ਲੋਕਾਂ ਵਿੱਚ ਨਹੀਂ ਜਾਇਆ ਜਾ ਸਕਦਾ ਪਰ ਡਿਜੀਟਲ ਤਕਨੀਕ ਆਉਣ ਨਾਲ ਪ੍ਰਚਾਰ ਤੇ ਪ੍ਰਸਾਰ ਦੇ ਅਨੇਕਾਂ ਸਾਧਨ ਹਨ ਕਿਉਂ ਨਹੀਂ ਕੇਂਦਰ ਦਾ ਸਿਹਤ ਮੰਤਰੀ ਆਏ ਦਿਨ ਆਕਾਸ਼ਵਾਣੀ ਜਾਂ ਦੂਰਦਰਸ਼ਨ ਤੇ ਲੋਕਾਂ ਨਾਲ ਇਸ ਬਿਮਾਰੀ ਸਬੰਧੀ ਵਿਚਾਰ ਨਹੀਂ ਸਾਂਝੇ ਕਰਨਾ ਚਾਹੁੰਦਾ ਸਾਡੇ ਸਿਹਤ ਮੰਤਰੀ ਜੀ ਖੁਦ ਡਾਕਟਰ ਹਨ ਪਰ ਚੁੱਪ ਕਿਉਂ ਇਹੋ ਕੁਝ ਸਾਡੀ ਰਾਜ ਸਰਕਾਰ ਦਾ ਹੈ ਹਰ ਕੋਈ ਐਲਾਨ ਮੁੱਖ ਮੰਤਰੀ ਸਾਹਿਬ ਵੱਲੋਂ ਕੀਤਾ ਜਾਂਦਾ ਹੈ ਕੀ ਸਾਰੇ ਵਿਭਾਗਾਂ ਦੇ ਕਰਤਾ ਧਰਤਾ ਉਹ ਖ਼ੁਦ ਹੀ ਹਨ
ਕਰੋਨਾ ਮਾਹਵਾਰੀ ਸ਼ੁਰੂ ਹੋਣ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਕਰਮਚਾਰੀ ਲੋਕਾਂ ਨੂੰ ਖਾਣ ਪੀਣ ਦਾ ਸਾਮਾਨ ਤੇ ਦਵਾਈਆਂ ਦੇਣ ਲਈ ਘਰ ਘਰ ਪਹੁੰਚੇ ਸਨ ਕੀ ਹੁਣ ਮਹਾਮਾਰੀ ਦਾ ਅੰਤ ਹੋ ਗਿਆ ਅੱਜ ਜ਼ਰੂਰਤ ਹੈ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਕਰਮਚਾਰੀ ਲੋਕਾਂ ਨਾਲ ਸਹੀ ਰੂਪ ਵਿੱਚ ਆਪਣਾ ਨਾਤਾ ਜੋੜਨ ਜਾ ਕੇ ਪਤਾ ਕਰਨ ਸਿਹਤ ਵਿਭਾਗ ਦੇ ਵਿਰੁੱਧ ਪਿੰਡਾਂ ਵਿੱਚ ਮਤੇ ਕਿਉਂ ਪਾਏ ਜਾ ਰਹੇ ਹਨ ਸ਼ਹਿਰਾਂ ਵਾਂਗ ਪੇਂਡੂ ਲੋਕ ਵੀ ਪੜ੍ਹੇ ਲਿਖੇ ਹੋਏ ਹਨ ਉਨ੍ਹਾਂ ਨਾਲ ਧੋਖਾ ਹੋ ਰਿਹਾ ਹੈ
ਇਸ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ ਕਰੋਨਾ ਮਹਾਂਮਾਰੀ ਇੱਕ ਹਊਆ ਬਣਿਆ ਹੋਇਆ ਹੈ ਇਸ ਦਾ ਕੱਚ ਤੇ ਸੱਚ ਕੀ ਹੈ ਸਿਹਤ ਵਿਭਾਗ ਨੂੰ ਜਾ ਕੇ ਲੋਕਾਂ ਨਾਲ ਸਾਂਝਾ ਕਰਨਾ ਚਾਹੀਦਾ ਹੈ ਕਿਤੇ ਇਹ ਦੂਰੀ ਸਾਡੀ ਜਨਤਾ ਦਾ ਘਾਣ ਨਾ ਕਰ ਜਾਵੇ ਆਪਾਂ ਸਾਰੇ ਜਾਣਦੇ ਹਾਂ ਹਰ ਗੰਭੀਰ ਮਸਲੇ ਦਾ ਹੱਲ ਆਹਮੋ ਸਾਹਮਣੇ ਬੈਠ ਕੇ ਕੀਤਾ ਜਾਂਦਾ ਹੈ ਫਿਰ ਇਸ ਭਿਆਨਕ ਬਿਮਾਰੀ ਜਿਸ ਦਾ ਮੱਕੜ ਜਾਲ ਪੂਰੀ ਦੁਨੀਆਂ ਉੱਤੇ ਵਿਛਿਆ ਹੋਇਆ ਹੈ ਸਾਡੀ ਜਨਤਾ ਨੂੰ ਇਸ ਸਬੰਧੀ ਮੂਲ ਰੂਪ ਵਿੱਚ ਜਾਗਰੂਕ ਕਰਨਾ ਚਾਹੀਦਾ ਹੈ ਨਹੀਂ ਤਾਂ ਫਿਰ ਸਭ ਕੁਝ ਲੁਟਾ ਕੇ ਹੋਸ਼ ਮੇਂ ਆਏ ਤੋ ਕਿਆ ਕੀਆ ਇਹ ਰਾਗ ਨਾ ਅਲਾਪਣਾ ਪਵੇ
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ 9914880392