ਵਾਸ਼ਿੰਗਟਨ (ਸਮਾਜ ਵੀਕਲੀ) :ਡੈਮੋਕਰੈਟਿਕ ਪਾਰਟੀ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਅਹਿਦ ਲਿਆ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਰਾਸ਼ਟਰਪਤੀ ਚੋਣਾਂ ਜਿੱਤਦੀ ਹੈ ਤਾਂ ਉਹ ਪੈਰਿਸ ਵਾਤਾਵਰਨ ਸਮਝੌਤੇ ’ਚ ਮੁੜ ਸ਼ਾਮਲ ਹੋਣਗੇ ਅਤੇ ਇਰਾਨ ਨਾਲ ਹੋਈ ਪਰਮਾਣੂ ਸੰਧੀ ਨੂੰ ਮੁੜ ਬਹਾਲ ਕਰਨਗੇ। ਫੰਡ ਉਗਰਾਹੁਣ ਲਈ ਆਨਲਾਈਨ ਕੀਤੇ ਗਏ ਸੰਬੋਧਨ ਦੌਰਾਨ ਊਨ੍ਹਾਂ ਕਿਹਾ ਕਿ ਉਹ ਅਮਰੀਕਾ ਦੇ ਏਸ਼ਿਆਈ ਅਤੇ ਯੂਰੋਪੀਅਨ ਭਾਈਵਾਲਾਂ ਦਾ ਭਰੋਸਾ ਤੇ ਹਮਾਇਤ ਮੁੜ ਜਿੱਤਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਡੋਨਲਡ ਟਰੰਪ ਵੱਲੋਂ ਕੀਤੇ ਗਏ ਭਾਰੀ ਨੁਕਸਾਨ ਦੀ ਮੁਰੰਮਤ ਕਰਨ ਦਾ ਵੱਡਾ ਕੰਮ ਹੋਵੇਗਾ।
HOME ਸੱਤਾ ’ਚ ਆਉਣ ’ਤੇ ਪੈਰਿਸ ਵਾਤਾਵਰਨ ਸਮਝੌਤੇ ਅਤੇ ਇਰਾਨ ਪਰਮਾਣੂ ਸੰਧੀ ਬਹਾਲ...