ਮੁਹਾਲੀ (ਸਮਾਜ ਵੀਕਲੀ) : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਅਗਲੇ ਦੋ ਮਹੀਨਿਆਂ ਦੇ ਅੰਦਰ ਪਾਰਦਰਸ਼ੀ ਢੰਗ ਨਾਲ ਭਰਤੀ ਹੋਏ ਠੇਕਾ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇਗਾ। ਸਿਹਤ ਮੰਤਰੀ ਸਿੱਧੂ ਨੇ ਇਹ ਭਰੋਸਾ ਅੱਜ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੇ ਵਫ਼ਦ ਨੂੰ ਮੁਲਾਕਾਤ ਦੌਰਾਨ ਦਿੱਤਾ।
ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਜਨਰਲ ਸਕੱਤਰ ਨਰਿੰਦਰ ਮੌਹਨ ਸ਼ਰਮਾ, ਜੁਆਇਟ ਸਕੱਤਰ ਕਰਨੈਲ ਸਿੰਘ ਸੱਲਣ ਦੀ ਅਗਵਾਈ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਮਿਲਿਆ। ਸੂਬਾ ਜੁਆਇੰਟ ਸਕੱਤਰ ਸਾਥੀ ਕਰਨੈਲ ਸਿੰਘ ਸੱਲਣ ਨੇ ਦੱਸਿਆ ਕਿ ਕੋਵਿਡ-19 ਕਾਰਨ ਯੂਨੀਅਨ ਦੇ ਚਾਰ ਮੋਹਰੀ ਆਗੂ ਹੀ ਸਿਹਤ ਮੰਤਰੀ ਨਾਲ ਮੀਟਿੰਗ ਵਿੱਚ ਹਾਜ਼ਰ ਸਨ। ਸਿਹਤ ਮੰਤਰੀ ਨੇ ਕਿਹਾ ਕਿ ਪਾਰਦਰਸ਼ੀ ਤਰੀਕੇ ਨਾਲ ਭਰਤੀ ਹੋਏ ਠੇਕਾ ਅਧਾਰਤ ਸਿਹਤ ਕਰਮਚਾਰੀਆ ਨੂੰ ਕੈਬਨਿਟ ਸਬ ਕਮੇਟੀ ਰਾਹੀਂ ਦੋ ਮਹੀਨਿਆ ਵਿੱਚ ਰੈਗਲੂਰ ਕਰ ਦਿੱਤਾ ਜਾਵੇਗਾ।
ਕੋਵਿਡ-19 ਨਾਲ ਲੜਦੇ ਸਮੇਂ ਸਿਹਤ ਕਰਮਚਾਰੀਆਂ ਚਾਰ ਮੋਤਾਂ ਹੋਣ ‘ਤੇ ਉਨ੍ਹਾਂ ਨੂੰ ਬੀਮੇ ਦਾ ਲਾਭ ਅਤੇ ਹੋਰ ਲਾਭ ਦੇਣ ਲਈ ਮੌਕੇ ‘ਤੇ ਹੀ ਪ੍ਰਮੁੱਖ ਸਕੱਤਰ ਸਿਹਤ ਵਿਭਾਗ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਅਤੇ ਪਰਖ ਅਧੀਨ ਮੁਲਾਜ਼ਮਾਂ ਦਾ ਪਰਖ ਅਧੀਨ ਸਮਾਂ ਘਟਾਉਣ ਲਈ ਕੇਸ ਵਿਤ ਵਿਭਾਗ ਕੋਲ ਭੇਜਿਆ ਜਾਵੇਗਾ, ਮਸਤਾਨ ਸਿੰਘ ਐੱਮਪੀਡਬਲਿਊ ਅਤੇ ਉਸ ਨੂੰ ਡੇਰੇ ਦੀ ਚੁੰਗਲ ਵਿਚੋਂ ਬਾਹਰ ਲਿਆਉਣ ਵਾਲੀ ਸਮੂਹ ਟੀਮ ਨੂੰ ਵਿਸ਼ੇਸ਼ ਤਰੱਕੀ ਅਤੇ ਸਨਮਾਨ ਦੇਣ ‘ਤੇ ਸਹਿਮਤੀ ਪ੍ਰਗਟਾਈ ਗਈ। ਸਾਰੇ ਪੈਰਾ ਮੈਡੀਕਲ ਕਰਮਚਾਰੀਆਂ ਦੀਆਂ ਪ੍ਮੋਸ਼ਨਾਂ ਕਰਨ ਲਈ ਕੇਸ ਮੰਗਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ 30 ਸਤੰਬਰ ਤੱਕ ਵਾਧਾ ਨਹੀਂ ਕੀਤਾ ਤਾਂ ਸਾਰੀਆਂ ਪਦਉਨਤੀਆ ਦਾ ਰਿਕਾਰਡ 15 ਸਤੰਬਰ ਤੱਕ ਮੰਗਿਆ ਜਾਵੇਗਾ।