(ਸਮਾਜ ਵੀਕਲੀ)
ਤਿੰਨ ਕੁ ਦਹਾਕਿਆਂ ਤੋਂ ਮੀਡੀਆ ਪ੍ਰਿੰਟ ਮੀਡੀਆ ਅਤੇ ਸੋਸਲ ਮੀਡੀਆ ਵਿੱਚ ਇੱਕ ਆਮ ਖਬਰ ਪੜ੍ਹਨ ਵੇਖਣ ਨੂੰ ਮਿਲਦੀ ਹੈ ਕਿ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ ਜਿਹੜਾ ਕਿ ਹਰ ਤਰ੍ਹਾਂ ਦੇ ਨਸ਼ਿਆਂ ਦਾ ਭਰਿਆ ਹੋਇਆ ਹੈ ਇਸ ਵਿਚ ਮੁੱਖ ਚਿੱਟਾ ਤੇ ਨਕਲੀ ਸ਼ਰਾਬ ਹੈ ਮੀਡੀਆ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਇਸ ਨੂੰ ਇੱਕ ਖਬਰ ਰੂਪੀ ਬਣਾ ਲਿਆ ਖਬਰ ਵੀ ਕੁਝ ਅਜੀਬ ਤਰ੍ਹਾਂ ਦੀ ਹੁੰਦੀ ਹੈ ਪੁਲਿਸ ਪਾਰਟੀ ਨੇ ਮੁੱਖ ਚੌਂਕ ਤੇ ਨਾਕਾ ਲਗਾਇਆ ਹੋਇਆ ਸੀ
ਇਕ ਗੱਡੀ ਨੂੰ ਘੇਰਿਆ ਤਲਾਸ਼ੀ ਦੌਰਾਨ ਉਸ ਵਿਚੋਂ ਹਰਿਆਣਾ ਦੀ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ ਗੱਡੀ ਨੂੰ ਚਲਾਉਣ ਵਾਲਾ ਭੱਜ ਗਿਆ ਗੱਡੀ ਨੂੰ ਇਸ ਥਾਣੇ ਵਿਚ ਬੰਦ ਕਰ ਕੇ ਪਰਚਾ ਦਰਜ ਕਰ ਲਿਆ ਹੈ ਗੱਡੀ ਚਲਾਉਣ ਵਾਲੇ ਦੀ ਭਾਲ ਜਾਰੀ ਹੈ ਅਸਲੀਅਤ ਵਿਚ ਕਾਰਵਾਈ ਹੋਈ ਅੱਜ ਤੱਕ ਪਤਾ ਨਹੀਂ ਲੱਗਿਆ ਕਿੱਧਰ ਗਈਆਂ ਦਾਰੂ ਦੀਆਂ ਪੇਟੀਆਂ ਤੇ ਡਰਾਈਵਰ ਵਿਚਾਰਨ ਵਾਲੀ ਗੱਲ ਇਹ ਹੈ ਹਰਿਆਣਾ ਤੋਂ ਪੰਜਾਬ ਤੱਕ ਗੱਡੀ ਨੇ ਕਿਵੇਂ ਸਫ਼ਰ ਤੈਅ ਕਰ ਲਿਆ
ਪਰ ਹਰ ਰਾਜ ਦੀ ਇੱਕ ਸੀਮਾ ਹੈ ਸੀਮਤ ਹੁੰਦੀ ਹੈ ਕੋਈ ਵੀ ਗੱਡੀ ਜਾਂ ਜ਼ਰੂਰੀ ਕੋਈ ਵੀ ਚੀਜ਼ਾਂ ਵਸਤਾਂ ਦੂਸਰੇ ਰਾਜ ਵਿੱਚ ਜਾਣ ਤੋਂ ਪਹਿਲਾਂ ਸਰਕਾਰੀ ਵਿਭਾਗ ਦਾ ਹਰ ਸੀਮਾ ਉੱਤੇ ਜਿਸ ਵਿੱਚ ਹਰ ਤਰਾਂ ਦੇ ਅਧਿਕਾਰੀ ਤਾਇਨਾਤ ਹੁੰਦੇ ਹਨ 24 ਘੰਟੇ ਹਾਜਰ ਹੁੰਦੇ ਹਨ ਕਿਸ ਰਸਤੇ ਨਸ਼ੀਲੇ ਪਦਾਰਥਾਂ ਵਾਲੀਆਂ ਗੱਡੀਆਂ ਆਉਂਦੀਆਂ ਜਾਂਦੀਆਂ ਹਨ ਪੰਜਾਬ ਸਰਕਾਰ ਨੇ ਖੋਜ ਕੀਤੀ ਹੈ? ਨਕਲੀ ਦਾਰੂ ਆ ਰਹੀ ਹੈ ਕਿਉਂ ਆ ਰਹੀ ਹੈ ਇਸ ਵਾਰੇ ਵੀ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਹੈ
ਤਿੰਨ ਦਹਾਕਿਆਂ ਤੋਂ ਇਹ ਸਭ ਕੁਝ ਹੋ ਰਿਹਾ ਹੈ ਕਿਉਂ ਹੁੰਦਾ ਹੈ ਕਿਵੇ ਹੱਲ ਕੀਤਾ ਜਾ ਸਕਦਾ ਹੈ ਸਰਕਾਰ ਕੋਲ ਕੋਈ ਵੀ ਜਵਾਬ ਨਹੀਂ ਪੰਜਾਬ ਵਿੱਚ ਰਹਿੰਦੇ ਕਿਸੇ ਵੀ ਨਿਵਾਸੀ ਨੂੰ ਕਿ ਤੁਸੀਂ ਠੇਕੇ ਤੋਂ ਬਿਨਾਂ ਕਿਤੇ ਸ਼ਰਾਬ ਵਿਕਦੀ ਵੇਖੀ ਹੈ ਹਰ ਕਿਸੇ ਦਾ ਜਵਾਬ ਹਾਂ ਵਿੱਚ ਹੁੰਦਾ ਹੈ ਜਦੋਂ ਜਨਤਾ ਨੂੰ ਇਸ ਦਾ ਪਤਾ ਹੈ ਤਾਂ ਪ੍ਰੈੱਸ ਮੀਡੀਆ ਪ੍ਰਾਈਵੇਟ ਮੀਡੀਆ ਅਤੇ ਸਰਕਾਰੀ ਮੀਡੀਆ ਨੂੰ ਕੁਝ ਵਿਖਾਈ ਨਹੀਂ ਦਿੰਦਾ ਜਾਂ ਸੁਣਾਈ ਨਹੀਂ ਦਿੰਦਾ ਸੋਸ਼ਲ ਮੀਡੀਆ ਉੱਤੇ ਇੱਕ ਦੂਸਰੇ ਤੇ ਇਲਜ਼ਾਮ ਲਾਉਣ ਦਾ ਕੰਮ ਹਰ ਕਿਸੇ ਨੇ ਫੜਿਆ ਹੋਇਆ ਹੈ
ਨਸ਼ਾ ਕੋਈ ਕਿੱਥੇ ਵਿਕ ਰਿਹਾ ਹੈ ਕੌਣ ਵੇਚ ਰਿਹਾ ਹੈ ਉਸਦੀ ਗੱਲ ਕਦੇ ਵੀ ਨਹੀਂ ਹੁੰਦੀ ਪੁਲਸ ਵਿਭਾਗ ਵਾਲੇ ਸੜਕਾਂ ਤੇ ਆਉਂਦੀਆਂ ਗੱਡੀਆਂ ਵਿੱਚੋਂ ਨਸ਼ੀਲੇ ਪਦਾਰਥ ਜ਼ਬਤ ਕਰਦੇ ਹਨ ਲੋਕ ਨਸ਼ੀਲੀਆਂ ਦਵਾਈਆਂ ਅਤੇ ਟੀਕਿਆਂ ਨਾਲ ਮਰ ਰਹੇ ਹਨ ਉਹ ਕਿੱਥੋਂ ਪ੍ਰਾਪਤ ਕਰਦੇ ਹਨ ਸਰਕਾਰ ਅਤੇ ਪ੍ਰਸ਼ਾਸਨ ਕਿਸ ਤੋਂ ਇਹ ਜਵਾਬ ਮੰਗਿਆ ਜਾਵੇ?
ਸੜਕਾਂ ਤੇ ਚੌਕਾਂ ਤੋਂ ਜੋ ਸ਼ਰਾਬ ਦੀਆਂ ਪੇਟੀਆਂ ਫੜੀਆਂ ਜਾਂਦੀਆਂ ਹਨ ਉਨ੍ਹਾਂ ਦਾ ਕੋਈ ਠਿਕਾਣਾ ਵੀ ਹੁੰਦਾ ਹੋਵੇਗਾ ਕੀ ਉਨ੍ਹਾਂ ਨੇ ਅੱਜ ਹੀ ਇਹ ਪੇਟੀਆਂ ਫੜੀਆਂ ਹਨ ਕੀ ਪਹਿਲਾਂ ਵੀ ਇਹ ਧੰਦਾ ਕਰਦੇ ਸੀ ਇਸ ਬਾਰੇ ਪੁਲਿਸ ਵਿਭਾਗ ਤੇ ਮੀਡੀਆ ਚੁੱਪ ਹੈ ਅਜਿਹੀਆਂ ਖ਼ਬਰਾਂ ਆਮ ਆਉਂਦੀਆਂ ਹਨ ਕਿ ਓਵਰਡੋਜ਼ ਨਾਲ ਮਰ ਗਿਆ ਹੈ ਕੱਲ੍ਹ ਕੋਈ ਮਰਿਆ ਅਖ਼ਬਾਰ ਵਿੱਚ ਜਾਂ ਮੀਡੀਆ ਤੇ ਤੁਰੰਤ ਖ਼ਬਰ ਚਾਲੂ ਹੋ ਜਾਂਦੀ ਹੈ ਉਨ੍ਹਾਂ ਨੂੰ ਕਿੱਥੋਂ ਪਤਾ ਲੱਗਦਾ ਹੈ ਕਿ ਓਵਰ ਡੋਜ਼ ਨਾਲ ਮਰਿਆ ਹੈ
ਅਜੋਕੇ ਪੱਤਰਕਾਰਾਂ ਕੋਲ ਕਿਹੜਾ ਅਜਿਹਾ ਥਰਮਾ ਮੀਟਰ ਹੈ ਜਿਸ ਨਾਲ ਉਨ੍ਹਾਂ ਨੂੰ ਤੁਰੰਤ ਪਤਾ ਲੱਗ ਜਾਂਦਾ ਹੈ ਲੈਬਾਰਟਰੀ ਵਾਲਿਆਂ ਨਾਲ ਰਾਬਤਾ ਕਰਨ ਤੇ ਪਤਾ ਲੱਗਾ ਕੀ ਅਜਿਹੇ ਟੈਸਟ ਲਈ ਹਸਪਤਾਲ ਵੱਲੋਂ ਸੈਂਪਲ ਵੱਡੀਆਂ ਕੰਪਨੀਆਂ ਦੀਆਂ ਲੈਬਾਰਟਰੀਆਂ ਨੂੰ ਭੇਜੇ ਜਾਂਦੇ ਹਨ ਜਿਸ ਦੀ ਰਿਪੋਰਟ ਆਉਣ ਵਿੱਚ ਕਈ ਦਿਨ ਲੱਗਦੇ ਹਨ ਮੀਡੀਆ ਅਤੇ ਸੋਸ਼ਲ ਮੀਡੀਆ ਨੂੰ ਬੰਦੇ ਦੇ ਮਰ ਜਾਣ ਤੇ ਓਵਰਡੋਜ਼ ਦਾ ਪਤਾ ਲੱਗ ਜਾਂਦਾ ਹੈ ਓਵਰਡੋਜ਼ ਲਈ ਡੋਜ਼ ਕਿਹੜੀ ਤੇ ਕਿੱਥੋਂ ਲਈ ਕਦੇ ਪੱਤਰਕਾਰਾਂ ਨੇ ਖੋਜ ਕੀਤੀ ਹੈ
ਮੈਂ ਕਈ ਅਖ਼ਬਾਰ ਦੇ ਸੰਪਾਦਕਾਂ ਨੂੰ ਚਿੱਠੀ ਲਿਖ ਕੇ ਇਹ ਸਵਾਲ ਪੁੱਛਿਆ ਹੈ ਕਿ ਤੁਹਾਡੇ ਪੱਤਰਕਾਰ ਕਿਵੇਂ ਪਤਾ ਲਗਾ ਲੈਂਦੇ ਹਨ ਕਿ ਓਵਰਡੋਜ਼ ਸੀ ਸਭ ਚੁੱਪ ਹਨ ਲੱਗਦਾ ਅਗਲੀ ਓਵਰਡੋਜ਼ ਨਾਲ ਮਰਨ ਵਾਲੇ ਦੀ ਖ਼ਬਰ ਦਾ ਇੰਤਜ਼ਾਰ ਕਰਨ ਲੱਗ ਜਾਂਦੇ ਹਨ ਕਿੱਧਰ ਗਿਆ ਉਹ ਸਮਾਂ ਵੱਡੀ ਤੇ ਛੋਟੀ ਸਾਡੇ ਸਮਾਜ ਨਾਲ ਵਾਪਰੀ ਘਟਨਾ ਸਬੰਧੀ ਪੱਤਰਕਾਰ ਸਿਰ ਤੋੜ ਯਤਨਾਂ ਨਾਲ ਖੋਜ ਕਰ ਲੈਂਦੇ ਸਨ ਹੁਣ ਡਿਜੀਟਲ ਤਕਨੀਕ ਦੇ ਆਉਣ ਨਾਲ ਮੀਡੀਆ ਦੇ ਅਨੇਕ ਰੰਗ ਹੋ ਗਏ ਹਨ
ਪਰ ਖ਼ਬਰਾਂ ਫਿੱਕੀਆਂ ਹੁੰਦੀਆਂ ਹਨ ਸਾਡੇ ਵੱਸਦੇ ਰਸਦੇ ਪੰਜਾਬ ਵਿੱਚ ਨਸ਼ੀਲੀ ਸ਼ਰਾਬ ਪੀ ਕੇ ਕੁਝ ਹੀ ਦਿਨਾਂ ਵਿੱਚ ਸੈਂਕੜੇ ਵਿਅਕਤੀ ਮਰ ਚੁੱਕੇ ਹਨ ਇਹ ਜ਼ਹਿਰੀਲੀ ਸ਼ਰਾਬ ਕਿਵੇਂ ਅਤੇ ਕਿੱਥੋਂ ਆਈ ਇਸ ਬਾਰੇ ਖੋਜ ਮੱਧਮ ਹੈ ਮਰਨ ਵਾਲਿਆਂ ਨੂੰ ਸਰਕਾਰ ਵੱਲੋਂ ਲੱਖਾਂ ਰੁਪਏ ਦੇ ਦਿੱਤੇ ਤੇ ਕੁਝ ਸਮਾਜਿਕ ਤੇ ਰਾਜਨੀਤਕ ਪਾਰਟੀਆਂ ਸ਼ਰਾਬ ਨਾਲ ਮਰੇ ਵਿਅਕਤੀਆਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਗੱਲ ਕਰ ਰਹੀਆਂ ਹਨ ਸਾਡੇ ਪੰਜਾਬ ਨਿਵਾਸੀਆਂ ਦੀ ਸੋਚ ਕਿੱਧਰ ਨੂੰ ਜਾ ਰਹੀ ਹੈ ਗੰਭੀਰ ਬਿਮਾਰੀ ਦਾ ਠੋਸ ਹੱਲ ਲੱਭਣ ਲਈ ਸਰਕਾਰ ਨਾਲ ਮਿਲ ਕੇ ਯੋਗ ਹੱਲ ਨਹੀਂ ਕਰ ਰਹੇ ਮਰਿਆਂ ਹੋਇਆਂ ਨੂੰ ਉਪਾਧੀਆਂ ਦੇਣ ਦਾ ਮੁੱਦਾ ਚੁੱਕ ਲਿਆ ਹੈ
ਪੰਜਾਬ ਵਿੱਚ ਨਕਲੀ ਸ਼ਰਾਬ ਆਉਣ ਦਾ ਕਾਰਨ ਸਭ ਨੂੰ ਪਤਾ ਹੈ ਕਿ ਠੇਕਿਆਂ ਵਿੱਚ ਸ਼ਰਾਬ ਮਹਿੰਗੀ ਹੈ ਪਿਆਕੜਾਂ ਨੂੰ ਨਸ਼ਾ ਲੋੜੀਂਦਾ ਹੈ ਸਿਹਤ ਨਹੀਂ ਇਸ ਲਈ ਸਸਤਾ ਮਾਲ ਖ਼ਰੀਦਦੇ ਹਨ ਸਾਡੇ ਅਜੋਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਪਹਿਲਾਂ ਜਦੋਂ ਮੁੱਖ ਮੰਤਰੀ ਸਨ ਤਾਂ ਇਨ੍ਹਾਂ ਨੇ ਇੱਕ ਖਾਸ ਸਕੀਮ ਲਈ ਆਵਾਜ਼ ਚੁੱਕੀ ਸੀ ਕਿ ਦੁਕਾਨਾਂ ਤੇ ਸੀਮਤ ਰੂਪ ਵਿੱਚ ਬੋਤਲਾਂ ਸ਼ਰਾਬ ਦੀਆਂ ਰੱਖਣ ਦੀ ਇਜਾਜ਼ਤ ਹੋਵੇਗੀ
ਜਿਸ ਨਾਲ ਸ਼ਰਾਬ ਪੀਣ ਵਾਲਿਆਂ ਨੂੰ ਸ਼ੁੱਧ ਤੇ ਸਸਤੀ ਸ਼ਰਾਬ ਮਿਲੇਗੀ ਹੁਣ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਦੀ ਕਮਾਂਡ ਸੰਭਾਲੀ ਹੈ ਆਏ ਦਿਨ ਠੇਕਿਆਂ ਵਿੱਚ ਸ਼ਰਾਬ ਮਹਿੰਗੀ ਹੋ ਰਹੀ ਹੈ ਸਾਡੇ ਗੁਆਂਢੀ ਰਾਜਾਂ ਵਿੱਚ ਸਸਤੀ ਸ਼ਰਾਬ ਹੋਣ ਕਾਰਨ ਪੰਜਾਬ ਵਿੱਚ ਆ ਰਹੀ ਹੈ ਇਸ ਦਾ ਹੱਲ ਤੁਹਾਡੀ ਪਿਛਲੇ ਵਾਰ ਵਾਲੀ ਸੋਚੀ ਸਕੀਮ ਨਾਲ ਨਹੀਂ ਹੋ ਸਕਦਾ ਸ਼ਰਾਬੀਆਂ ਨੇ ਸ਼ਰਾਬ ਪੀਣੀ ਹੈ ਤੁਸੀਂ ਆਪਣੀ ਪਿਛਲੇ ਵਾਰੀ ਮੁੱਖ ਮੰਤਰੀ ਸਮੇਂ ਦੀ ਸੋਚੀ ਸਕੀਮ ਲਾਗੂ ਕਰਕੇ ਵੇਖੋ ਨਾ ਰਹੇਗਾ ਬਾਂਸ ਅਤੇ ਨਾ ਵੱਜੇਗੀ ਬੰਸਰੀ
ਚਾਰ ਕੁ ਦਹਾਕਿਆਂ ਤੋਂ ਮੇਰਾ ਮੁੰਬਈ ਜਦੋਂ ਇਹ ਬੰਬਈ ਸੀ ਉਸ ਸਮੇਂ ਦਾ ਮੇਰਾ ਆਮ ਆਉਣ ਜਾਣ ਰਹਿੰਦਾ ਹੈ ਉੱਥੇ ਨਕਲੀ ਸ਼ਰਾਬ ਤਿੰਨ ਕੁ ਦਹਾਕੇ ਪਹਿਲਾਂ ਬਹੁਤ ਜ਼ੋਰ ਸ਼ੋਰ ਨਾਲ ਵਿਕਦੀ ਸੀ ਉਸ ਦਾ ਨਤੀਜਾ ਧੜਾਧੜ ਪੀਣ ਵਾਲਿਆਂ ਦੀਆਂ ਜਾਨਾਂ ਜਾਣਾ ਸੀ ਇਸ ਲਈ ਉਥੋਂ ਦੀ ਸਰਕਾਰ ਨੇ ਦੇਸੀ ਸ਼ਰਾਬ ਦੇ ਠੇਕੇ ਜੋ ਕਿ ਉੱਥੇ ਦੁਕਾਨ ਦੇ ਰੂਪ ਵਿੱਚ ਹੁੰਦੇ ਹਨ ਦੇਸੀ ਸ਼ਰਾਬ ਨੂੰ ਮਹਾਰਾਸ਼ਟਰ ਵਿੱਚ ਕੰਟਰੀ ਕਹਿੰਦੇ ਹਨ ਉੱਥੋਂ ਦੀ ਸਰਕਾਰ ਨੇ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਧੜਾਧੜ ਦੁਕਾਨਾਂ ਦੇ ਲਾਇਸੈਂਸ ਜਾਰੀ ਕਰ ਦਿੱਤੇ ਸਰਵੇ ਕਰਵਾ ਕੇ ਇਹ ਵੀ ਵੇਖ ਲਿਆ ਕਿੱਥੇ ਕਿੰਨੇ ਵਜੇ ਇਹ ਦੁਕਾਨ ਖੁੱਲ੍ਹੀ ਰੱਖਣੀ ਚਾਹੀਦੀ ਹੈ
ਜਿਸ ਤਰ੍ਹਾਂ ਨਕਲੀ ਸ਼ਰਾਬ ਵਾਲੇ ਕੀਮਤ ਲਗਾਉਂਦੇ ਸਨ ਉਹ ਹੀ ਤਰੀਕਾ ਦੁਕਾਨਾਂ ਵਿੱਚ ਚਾਲੂ ਕਰ ਦਿੱਤਾ ਗਿਆ ਬੋਤਲ ਅਧੀਆ ਪਊਆ ਖਰੀਦ ਸਕਦੇ ਹੋ ਪਰ ਢੱਕਣ ਖੋਲ੍ਹ ਕੇ ਦਿੱਤਾ ਜਾਵੇਗਾ ਜਿਸ ਕੋਲ ਦੋ ਪੰਜ ਦਸ ਜਿੰਨੇ ਵੀ ਰੁਪਏ ਹਨ ਉਸ ਲਈ ਵੀ ਪੀਣ ਨੂੰ ਗਲਾਸ ਵਿੱਚ ਪਾ ਕੇ ਉਚਿਤ ਮਾਤਰਾ ਵਿੱਚ ਸ਼ਰਾਬ ਦੇ ਦਿੰਦੇ ਹਨ ਇੱਕ ਖ਼ਾਸ ਤਰੀਕਾ ਇਹ ਵੀ ਹੈ ਦੁਕਾਨ ਵਿੱਚ ਬੈਠ ਕੇ ਸ਼ਰਾਬ ਪੀਣੀ ਹੈ ਉਸ ਨਾਲ ਖਾਣ ਪੀਣ ਨੂੰ ਥੋੜ੍ਹਾ ਬਹੁਤ ਸਮਾਨ ਵੀ ਮੁਫਤ ਦੇ ਦਿੱਤਾ ਜਾਂਦਾ ਹੈ
ਨਕਲੀ ਸ਼ਰਾਬ ਵਾਲੇ ਆਪਣੇ ਆਪ ਹੀ ਭੱਜ ਗਏ ਕੀ ਅਜਿਹੀ ਸਕੀਮ ਪੰਜਾਬ ਵਿੱਚ ਲਾਗੂ ਨਹੀਂ ਹੋ ਸਕਦੀ ਆਬਕਾਰੀ ਟੈਕਸ ਤੋਂ ਪੰਜਾਬ ਸਰਕਾਰ ਜ਼ਿਆਦਾ ਪੈਸਾ ਕਮਾਉਣਾ ਚਾਹੁੰਦੀ ਹੈ ਜੇ ਮਾਲ ਸਸਤਾ ਹੋਵੇਗਾ ਵੱਧ ਵਿਕੇਗਾ ਟੈਕਸ ਵੱਧ ਹੀ ਮਿਲੇਗਾ ਸਰਕਾਰ ਨੂੰ ਟੈਕਸ ਤੋਂ ਜ਼ਰੂਰੀ ਆਪਣੇ ਨਿਵਾਸੀਆਂ ਦੀ ਜਾਨ ਹੋਣੀ ਚਾਹੀਦੀ ਹੈ ਸਾਡੇ ਨੌਜਵਾਨਾਂ ਦੀ ਵਧੀਆ ਸ਼ਰਾਬ ਪੀਣ ਨਾਲ ਸਿਹਤ ਖਰਾਬ ਨਹੀਂ ਹੋਵੇਗੀ ਉਹ ਆਪਣੇ ਕੰਮ ਕਾਰ ਵਿੱਚ ਲੀਨ ਰਹਿਣਗੇ ਜ਼ਰੂਰਤ ਸਮੇਂ ਮਦਿਰਾ ਪਾਨ ਕਰਨ ਲਈ ਰਸਤਾ ਸਾਫ ਹੈ
ਨਸ਼ਾ ਛੁਡਾਊ ਕੇਂਦਰ ਧੜਾਧੜ ਖੁੱਲ੍ਹ ਰਹੇ ਹਨ ਉਹ ਨਸ਼ਾ ਛੁਡਾਉਣ ਲਈ ਜੋ ਫੀਸ ਵਸੂਲਦੇ ਹਨ ਕੀ ਪੰਜਾਬ ਸਰਕਾਰ ਨੇ ਜਾਣਕਾਰੀ ਹਾਸਲ ਕੀਤੀ ਹੈ ਕੀ ਨਸ਼ਾ ਛੁਡਾਊ ਕੇਂਦਰਾਂ ਵਿੱਚੋਂ ਕਿੰਨੇ ਨਸ਼ਾ ਛੱਡ ਚੁੱਕੇ ਹਨ ਸਰਕਾਰ ਨੂੰ ਕੋਈ ਲਿਖਤੀ ਪਰਚਾ ਮਿਲਦਾ ਹੈ ਓਟ ਸਕੀਮ ਸਰਕਾਰੀ ਹਸਪਤਾਲਾਂ ਵਿਚ ਚਾਲੂ ਕੀਤੀ ਗਈ ਜਿੱਥੇ ਮਰੀਜ਼ਾਂ ਨੂੰ ਨਸ਼ਾ ਛੁਡਾਉਣ ਲਈ ਨਹੀਂ ਨਸ਼ਾ ਪੂਰਤੀ ਲਈ ਗੋਲੀਆਂ ਦਿੱਤੀਆਂ ਜਾਂਦੀਆਂ ਹਨ ਜਦੋਂ ਤੋਂ ਸਕੀਮ ਚਾਲੂ ਹੈ
ਗੋਲੀਆਂ ਖਰੀਦਣ ਵਾਲੇ ਘਟੇ ਨਹੀਂ ਵਧਦੇ ਜਾਂਦੇ ਹਨ ਇਹ ਕਿਹੜੀ ਓਟ ਹੈ ਕਦੇ ਸਾਡੀਆਂ ਸਮਾਜਿਕ ਜਥੇਬੰਦੀਆਂ ਤੇ ਰਾਜਨੀਤਿਕ ਪਾਰਟੀਆਂ ਨੇ ਪੁੱਛਿਆ ਹੈ ਕੁਝ ਕੁ ਮੇਰੇ ਜਿਹੇ ਵਿਹਲੜ ਸਮਾਜ ਸੇਵੀ ਆਏ ਦਿਨ ਇੱਕ ਨਾਅਰਾ ਚੁੱਕ ਲੈਂਦੇ ਹਨ ਕਿ ਪਿੰਡ ਦੀਆਂ ਪੰਚਾਇਤਾਂ ਨੂੰ ਸਰਕਾਰ ਨੂੰ ਮਤੇ ਪਾ ਕੇ ਦੇਣੇ ਚਾਹੀਦੇ ਹਨ ਕਿ ਸਾਡੇ ਪਿੰਡਾਂ ਵਿੱਚ ਠੇਕੇ ਨਾ ਖੁੱਲ੍ਹਣ ਇਹ ਸੋਚਣ ਵਾਲੀ ਗੱਲ ਹੈ ਸਮਾਜ ਸੇਵੀ ਮੇਰਾ ਖਿਆਲ ਹੈ ਸੌ ਚੂਹੇ ਖਾ ਕੇ ਬਿੱਲੀ ਹੱਜ ਕਰਨ ਨੂੰ ਚੱਲੀ ਇਸ ਦੇ ਮੁਖੀ ਛੇ ਕੁ ਦਹਾਕੇ ਉਮਰ ਹੰਡਾ ਚੁੱਕੇ ਹੁੰਦੇ ਹਨ
ਆਪਣੀ ਜ਼ਿੰਦਗੀ ਕਿਵੇਂ ਕੱਢੀ ਉਸ ਨੂੰ ਭੁੱਲ ਕੇ ਇਹ ਅਜੋਕੀ ਪੀੜ੍ਹੀ ਲਈ ਕਿਹੜੀ ਸੋਚ ਲੈ ਕੇ ਜਿਸ ਸਕੀਮ ਲਈ ਗੱਲ ਕਰ ਰਹੇ ਹਨ ਕੀ ਲੋਕ ਸ਼ਰਾਬ ਪੀਣਾ ਬੰਦ ਕਰ ਦੇਣਗੇ ਠੇਕੇ ਬੰਦ ਕਰਵਾਉਣ ਵਾਲੇ ਸਮਾਜ ਸੇਵੀਆਂ ਵੱਲੋਂ ਇਹ ਖੋਜ ਨਹੀਂ ਕੀਤੀ ਜਾਂਦੀ ਕਿ ਨਕਲੀ ਸ਼ਰਾਬ ਕਿੱਥੋਂ ਆਉਂਦੀ ਹੈ ਵੱਡੇ ਧਨੰਤਰ ਤੇ ਰਾਜਨੀਤੀ ਲੋਕ ਕਿਵੇਂ ਵਪਾਰੀਆਂ ਨਾਲ ਮਿਲ ਕੇ ਧੰਦਾ ਕਰਦੇ ਹਨ
ਕੀ ਸਮਾਜ ਸੇਵੀਆਂ ਨੂੰ ਇਸ ਸਬੰਧੀ ਜਾਣਕਾਰੀ ਨਹੀਂ ਡਾਕਟਰ ਧਰਮਵੀਰ ਗਾਂਧੀ ਜੀ ਲੰਬੇ ਸਮੇਂ ਤੋਂ ਅਫੀਮ ਤੇ ਭੁੱਕੀ ਦੇ ਠੇਕੇ ਖੋਲ੍ਹਣ ਦੀ ਗੱਲ ਕਰ ਰਹੇ ਹਨ ਕੀ ਉਸ ਨਾਲ ਨਕਲੀ ਨਸ਼ੇ ਬੰਦ ਨਹੀਂ ਹੋ ਸਕਦੇ ਮੁੱਕਦੀ ਗੱਲ – ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਪੋਸਤ ਦੀ ਖੇਤੀ ਆਮ ਹੁੰਦੀ ਹੈ ਕੀ ਉਥੋਂ ਦੇ ਲੋਕ ਅਫੀਮ ਦੇ ਆਦੀ ਹਨ ਕਦੇ ਪੰਜਾਬ ਸਰਕਾਰ ਤੇ ਸਮਾਜਿਕ ਜਥੇਬੰਦੀਆਂ ਨੇ ਖੋਜ ਕੀਤੀ ਹੈ ਸ਼ਰਾਬ ਬੰਦ ਕਰਵਾਉਣ ਵਾਲੇ ਗੁਜਰਾਤ ਰਾਜ ਵਿੱਚ ਸ਼ਰਾਬਬੰਦੀ ਦਾ ਨਾਅਰਾ ਉਚਾਰ ਦਿੰਦੇ ਹਨ
ਕੀ ਕਦੇ ਕਿਸੇ ਨੇ ਜਾ ਕੇ ਗੁਜਰਾਤ ਵਿੱਚ ਵੇਖਿਆ ਹੈ ਮੈਂ ਤਿੰਨ ਦਹਾਕਿਆਂ ਤੋਂ ਮਰਚੈਂਟ ਨੇਵੀ ਵਿੱਚ ਨੌਕਰੀ ਕਰਦਾ ਹਾਂ ਮੁੰਬਈ ਵਿੱਚ ਮੇਰਾ ਸਬ ਆਫ਼ਿਸ ਹੈ ਤੇ ਭਾਰਤ ਦੇ ਸਾਰੇ ਰਾਜਾਂ ਦੇ ਲੋਕ ਮੇਰੇ ਨਾਲ ਜਹਾਜ਼ ਵਿੱਚ ਕੰਮ ਕਰਦੇ ਹਨ ਮੈਂ ਮੁੰਬਈ ਦੇ ਵਿੱਚ ਵੱਖ ਵੱਖ ਸਮੇਂ ਤੇ ਨਸ਼ਿਆਂ ਤੇ ਕਾਬੂ ਪਾਉਣ ਲਈ ਸਰਕਾਰ ਯੋਗ ਕਾਰਵਾਈਆਂ ਕਰਦੀ ਹੈ ਜਿਸ ਦੀ ਮਿਸਾਲ ਮੈਂ ਕੰਟਰੀ ਦੀਆਂ ਦੁਕਾਨਾਂ ਦੀ ਦਿੱਤੀ ਹੈ ਜੋ ਮੈਂ ਖੁਦ ਵੇਖਿਆ ਹੈ ਗੁਜਰਾਤ ਵਿੱਚ ਜਿਸ ਤਰ੍ਹਾਂ ਆਪਣੇ ਘਰਾਂ ਵਿੱਚ ਅਖ਼ਬਾਰ ਜਾਂ ਦੁੱਧ ਦੇਣ ਵਾਲੇ ਆਉਂਦੇ ਹਨ
ਇਹ ਤਰੀਕਾ ਗੁਜਰਾਤ ਵਿੱਚ ਸ਼ਰਾਬ ਦੇਣ ਦਾ ਹੈ ਹਰ ਤਰ੍ਹਾਂ ਦੀ ਸ਼ਰਾਬ ਗੁਜਰਾਤ ਵਿੱਚ ਮਿਲਦੀ ਹੈ ਸ਼ਰਾਬ ਬੰਦ ਕਰਨ ਵਾਲੇ ਜੋ ਨਾਅਰਾ ਲਗਾਉਂਦੇ ਹਨ ਜਾ ਕੇ ਜ਼ਰੂਰ ਵੇਖਣ ਪੰਜਾਬ ਵਿੱਚ ਨਸ਼ਿਆਂ ਦਾ ਗੰਭੀਰ ਮਸਲਾ ਹੈ ਪੰਜਾਬ ਸਰਕਾਰ ਸਾਡੀਆਂ ਰਾਜਨੀਤਕ ਪਾਰਟੀਆਂ ਤੇ ਸਮਾਜਿਕ ਜਥੇਬੰਦੀਆਂ ਨੂੰ ਆਪਣੇ ਤਰੀਕੇ ਦੇ ਰਾਗ ਨਹੀਂ ਅਲਾਪਣੇ ਚਾਹੀਦੇ ਅੱਜ ਜ਼ਰੂਰਤ ਹੈ ਇੱਕ ਮੇਜ਼ ਤੇ ਬੈਠ ਕੇ ਸੋਚੋ ਅਜਿਹਾ ਕਿਉਂ ਹੈ ਆਪਣੇ ਆਪ ਮਸਲੇ ਦਾ ਹੱਲ ਨਿਕਲ ਆਵੇਗਾ
– ਰਮੇਸ਼ਵਰ ਸਿੰਘ
ਸੰਪਰਕ 9914880392