(ਸਮਾਜ ਵੀਕਲੀ)
ਆਪਣਾ ਆਪ ਗਵਾ ਕੇ ਥੋਨੂੰ ਰਹੀ ਸੰਭਾਲ਼ਦੀ ਮੈਂ
ਪਾਣੀ ਦੀ ਥਾਂ ਦੁੱਧ ਪਿਆ ਕੇ ਰਹੀ ਪਾਲਦੀ ਮੈਂ
ਧੁੱਪਾਂ ਸਹਿ ਸਹਿ ਦਿੱਤੀ ਠੰਢੜੀ ਛਾਂ ਨਿਕੰਮਿਓ ਵੇ
ਤੁਸੀਂ ਕੂੜੇ ਕਰਕਟ ਵਾਂਗ ਹੂੰਝਤੀ ਮਾਂ ਨਿਕੰਮਿਓ ਵੇ।
ਇੱਕ ਵੀ ਦੁੱਖ ਗਿਣਾ ਦਓ ਜਿਹੜਾ ਹੱਸ ਕੇ ਨਹੀਂ ਜਰਿਆ
ਗਹਿਣਾ ਗੱਟਾ ਵੇਚ ਕੇ ਥੋਨੂੰ ਪੈਰਾਂ ਸਿਰ ਕਰਿਆ
ਮੰਜੀ ਜੋਗੀ ਜੁੜੀ ਨਾ ਫਿਰ ਵੀ ਥਾਂ ਨਿਕੰਮਿਓ ਵੇ
ਤੁਸੀਂ ਕੂੜੇ ਕਰਕਟ ਵਾਂਗ ਹੂੰਝਤੀ. …………….
ਫਿਰ ਥੋਡੇ ਵਾਂਗ ਹੀ ਛੱਡਤਾ ਮੇਰਾ ਸਾਥ ਲੀੜਿਆਂ ਨੇ
ਬੇਵੱਸ ਤੇ ਮਜਬੂਰ ਜਿਹੀ ਮਾਂ ਖਾ ਲਈ ਕੀੜਿਆਂ ਨੇ
ਨੋਚਣ ਲੱਗ ਪਏ ਪਿੰਜਰ ਮੇਰਾ ਕਾਂ ਨਿਕੰਮਿਓ ਵੇ
ਤੁਸੀਂ ਕੂੜੇ ਕਰਕਟ ਵਾਂਗ ਹੂੰਝਤੀ ……………..
ਰੱਬ ਦਾ ਦਿੱਤਾ ਸਭ ਕੁਝ ਹੈ ਬਸ ਸ਼ਰਮ ਦਾ ਘਾਟਾ ਏ
ਘਰ ਵਿੱਚ ਮੇਰੇ ਲਈ ‘ਕੁਲਵੰਤ’ ਨਾ ਮੁੱਠੀ ਆਟਾ ਏ
ਕਿਸੇ ਨਾ ਫੜੀ ‘ਖਨੌਰੀ’ ਆ ਕੇ ਬਾਂਹ ਨਿਕੰਮਿਓ ਵੇ
ਤੁਸੀਂ ਕੂੜੇ ਕਰਕਟ ਵਾਂਗ ਹੂੰਝਤੀ……………….
ਕੁਲਵੰਤ ਖਨੌਰੀ
ਮੋ: 8289053262