ਹੁਸੈਨਪੁਰ, (ਕੌੜਾ) (ਸਮਾਜ ਵੀਕਲੀ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰੰਜ. ਹਰਨਿਆਮਤ ਕੌਰ ਡਾਇਰੈਕਟਰ ਅਤੇ ਇੰਜ. ਨਿਮਰਤਾ ਕੌਰ ਐਡਮਨਿਸਟੇਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਟਰਨੈਸ਼ਨਲ ਸਕੂਲ ਐਵਾਰਡ ਸਬੰਧੀ ਨੌਵੀਂ ਜਮਾਤ ਦੇ ਵਿਦਿਆਰਥੀਆਂ ਲਈ ਆਨਲਾਈਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ ।
ਪ੍ਰਿੰਸੀਪਲ ਵਿਨੋਦ ਖਜੂਰੀਆ ਦੀ ਅਗਵਾਈ ‘ਚ ਆਯੋਜਿਤ ਸੈਮੀਨਾਰ ਦੌਰਾਨ ਮੈਡਮ ਅਮਨਦੀਪ ਕੌਰ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਕਿਵੇਂ ਸਾਡੀਆਂ ਜ਼ਿੰਦਗੀਆਂ ਰੇਲਵੇ ‘ਤੇ ਨਿਰਭਰ ਕਰਦੀਆਂ ਹਨ । ਉਨ੍ਹਾਂ ਰੇਲ ਯਾਤਰਾ ਦੇ ਆਰੰਭ ਹੋਣ ਤੋਂ ਲੈਕੇ ਵਪਾਰ ਨਾਲ ਜੁੜਣ ਸਬੰਧੀ ਵਿਦਿਆਰਥੀਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਰਤ ਦਾ ਸਭ ਤੋਂ ਵੱਡਾ ਰੇਲ ਕਾਰਖਾਨਾ ਆਰ.ਸੀ.ਐਫ. ਕਪੂਰਥਲਾ ‘ਚ ਸਥਿਤ ਹੈ ।
ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਹੋਰਨਾ ਵੱਖ ਵੱਖ ਦੇਸ਼ਾਂ ਦੇ ਰੇਲ ਵਪਾਰ ਸੰਬੰਧੀ ਵੀ ਜਾਣਕਾਰੀ ਦਿੱਤੀ । ਇਸ ਦੌਰਾਨ ਉਨ੍ਹਾਂ ਰੇਲ ਕੋਚ ਫੈਕਟਰੀ ਤੋਂ ਵਿਦਿਆਰਥੀਆਂ ਨੂੰ ਆਨਲਾਈਨ ਦਿਖਾਇਆ ਕਿ ਕਿਸ ਤਰ੍ਹਾਂ ਰੇਲ ਡਿੱਬੇ ਤਿਆਰ ਹੋ ਕੇ ਰੇਲ ਪਟੜੀਆਂ ‘ਤੇ ਦੌੜਦੇ ਹਨ ।