(ਸਮਾਜ ਵੀਕਲੀ)
ਮੈਂ (ਕਾਕਾ) ਜਨਮ ਦਿਨ ਤੇ ਆਇਆ
ਤਹੋਫਾ ਨਹੀ ਕੋਈ ਨਾਲ ਲਿਆਇਆ
ਕੋਰੋਨਾ ਨੇ ਸਾਡੀ ਮੱਤ ਹੈ ਮਾਰੀ
ਭੁਲ ਗਈ ਸਾਨੂੰ ਦੁਨੀਆਦਾਰੀ
ਪਿੰਡ ਨੰਦਨ ਤੋਂ ਜਦ ਮੈਂ ਟੁਰਿਆ
ਟਾਵਾਂ—ਟਾਵਾਂ ਰਾਹੀ ਦਿਸਿਆ
ਦਿਲ ਵਿੱਚ ਮੈਂ ਸੋਚੀ ਜਾਵਾਂ
ਕਿਦਾਂ ਜਾਕੇ ਜਨਮ ਦਿਨ ਮਨਾਵਾਂ
ਕੀ ਆਖੂਗਾ ਮਾਸੜ ਮੇਰਾ
ਕਾਕਾ ਤੂੰ ਨਹੀਂ ਕੀਤਾ ਜੇਰਾ
ਆਪਣੇ ਜਨਮ ਦਿਨ ਤੇ ਕੇਕ ਲਿਆਵੇਂ
ਮਾਸੜ ਦੇ ਘਰ ਜਨਮ ਦਿਨ ਮਨਾਵੇਂ
ਮਾਸੀ ਮਾਸੜ ਖੁਸ਼ ਸੀ ਹੁੰਦੇ
ਵਾਰ—ਵਾਰ ਤੇਰਾ ਮੁੱਖ ਸੀ ਚੁੰਮਦੇ
ਇਹ ਨਹੀਂ ਮੇਰਾ ਕਸੂਰ ਮਾਸੜ ਜੀ
ਇਹ ਸਮੇਂ ਦਾ ਦਸਤੂਰ ਮਾਸੜ ਜੀ
ਭੁੱਲ ਜਾਉ ਤੁਸੀਂ ਗਲਤੀ ਮੇਰੀ
ਕੁਦਰਤ ਨੇ ਕੀਤਾ ਸਾਨੂੰ ਢੇਰੀ
ਪਹਿਲਾ ਸੰਸਾਰ ਕੋਰੋਨਾ ਮੁਕਤ ਕਰਾਈ ਏ
ਫਿਰ ਆਪਾਂ ਜਨਮ ਦਿਨ ਮਨਾਈਏ
ਇਹ ਗੱਲ ਸੁਣ ਕੇ ਮਾਸੜ ਖੁਸ਼ ਸੀ ਹੋਇਆ
ਫਿਰ ਮੈਨੂੰ ਆਪਣੀ ਬੁੱਕਲ ਵਿੱਚ ਲਕੋਇਆ
ਬਸ ਇੱਕ ਰੂਹ ਦਾ ਖੇੜਾ ਹੋਵੇ
ਸੱਭ ਕੁਝ ਤੇਰਾ ਮੇਰਾ ਹੀ ਹੋਵੇ
ਇੰਝ ਆਪਾਂ ਜਨਮ ਦਿਨ ਮਨਾਈਏ
ਉਸ ਡਾਢੇ ਦਾ ਸ਼ੁਕਰ ਮਨਾਈਏ।
ਪ੍ਰਿੰਸੀਪਲ:— ਗੁਰਦਿਆਲ ਸਿੰਘ ਫੁੱਲ
ਪਿੰਡ ਗਗਨੌਲੀ ਜਿਲ੍ਹਾ ਹੁਸਿ਼ਆਰਪੁਰ।
ਫੋਨ ਨੰ. 94177—80858