ਹੁਸ਼ਿਆਰਪੁਰ/ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ): ਸੰਤ ਬਾਬਾ ਭਾਗ ਸਿੰਘ ਯੂਨਵਿਰਸਿਟੀ ਦੇ ਚਾਂਸਲਰ ਸੰਤ ਬਾਬਾ ਦਿਲਾਵਰ ਸਿੰਘ ਜੀ ‘ਬ੍ਰਹਮ ਜੀ’ ਦੀ ਸਰਪ੍ਰਸਤੀ ਅਤੇ ਵਾਇਸ ਚਾਂਸਲਰ ਪ੍ਰੋ. (ਡਾ.) ਧਰਮਜੀਤ ਸਿੰਘ ਪਰਮਾਰ ਦੀ ਅਗਵਾਈ ਵਿੱਚ, ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ੪ ਅਗਸਤ ਤੋਂ ੧੦ ਅਗਸਤ ੨੦੨੦ ਤੱਕ, ਕੰਪਿਊਟਰ ਸਾਇੰਸ ਐਂਡ ਅਪਲੀਕੇਸ਼ਨ ਵਿਭਾਗ, ੀਛਅੀਸ਼ ਵੱਲੋਂ ਆਯੋਜਿਤ ਕੀਤਾ ਗਿਆ।ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ੰ੍ਹ੍ਰਧ ੀਛ ਫ਼ ੀਥਅਛ ਦੇ ਅਧੀਨ ‘ਇਮਪੈਕਟ ਐਂਡ ਸਟ੍ਰੈਟਜੀਜ਼ ਫਾਰ ਆਨਲਾਇਨ ਟੀਚਿੰਗ-ਲਰਨਿੰਗ ਮੈਥੇਡਿਓਲਜੀ ਡਿਊਰਿੰਗ ਕੋਵਿਡ-੧੯ ਪੈਨਡਿਮਿਕ’ ਵਿਸ਼ੇ ਉੱਪਰ ਕਰਵਾਇਆ ਗਿਆ।
ਸਤਿਕਾਰਯੋਗ ਚਾਂਸਲਰ ਸੰਤ ਬਾਬਾ ਦਿਲਾਵਰ ਸਿੰਘ ਜੀ ‘ਬ੍ਰਹਮ ਜੀ’ ਨੇ ਆਪਣਾ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਸਿੱਖਿਆ ਦਾ ਵਿਦਿਆਰਥੀ ਦੀ ਮੁਕੰਮਲ ਸ਼ਖਸੀਅਤ ਦੀ ਉਸਾਰੀ ਵਿੱਚ ਅਹਿਮ ਹਿੱਸਾ ਹੈ। ਨਾਲ ਹੀ ਉਹਨਾਂ ਵਿਭਾਗ ਨੂੰ ਇਸ ਪ੍ਰੋਗਰਾਮ ਦੇ ਸਫਲ ਆਯੋਜਨ ‘ਤੇ ਵਧਾਈ ਵੀ ਦਿੱਤੀ।
ਮਾਣਯੋਗ ਵਾਇਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਨੇ ਕਿਹਾ ਕਿ ਕੋਵਿਡ-੧੯ ਸੰਕਟ ਦੇ ਸਮੇਂ ਯੂਨੀਵਰਸਿਟੀ, ਵਿਦਿਆਰਥੀਆਂ ਨੂੰ ਨਵੇਂ ਤਕਨੀਕੀ ਸਾਧਨਾਂ ਰਾਹੀਂ ਸਿੱਖਿਆ ਨਾਲ ਜੋੜਕੇ ਰੱਖਣ ਲਈ ਨਿਰੰਤਰ ਯਤਨਸ਼ੀਲ ਹੈ। ਇਸ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਸਿੱਖਿਆ ਵਿੱਚ ਨਵੇਂ ਤਕਨੀਕੀ ਸਾਧਨਾਂ ਦੀ ਜਾਣਕਾਰੀ ਦੇਣਾ ਅਤੇ ਕੋਵਿਡ-੧੯ ਦੇ ਜੀਵਨ ਦੇ ਵਿਭਿੰਨ ਪਸਾਰਾਂ ਸਮਾਜਿਕ, ਆਰਥਿਕ ਅਤੇ ਸਿਹਤ ਉੱਪਰ ਪਏ ਪ੍ਰਭਾਵਾਂ ਪ੍ਰਤੀ ਵਿਚਾਰ-ਚਰਚਾ ਕਰਨਾ ਹੈ।
ਇਹ ਪ੍ਰੋਗਰਾਮ ਕੋਵਿਡ-੧੯ ਦੇ ਦੌਰਾਨ ਸਿੱਖਿਆ ਖੇਤਰ ਉੱਪਰ ਪਏ ਪ੍ਰਭਾਵਾਂ ਨੂੰ ਮੁੱਖ ਰੱਖ ਕੇ ਕਰਵਾਇਆ ਗਿਆ। ਈ-ਸਿੱਖਿਆ ਦੇ ਦੁਆਰਾ ਅਧਿਐਨ ਅਤੇ ਅਧਿਆਪਨ ਵਿੱਚ ਤਕਨਾਲੋਜੀ ਦੀ ਵਰਤੋਂ ਨਾਲ ਤਬਦੀਲੀਆਂ ਆਈਆਂ ਹਨ। ਇਸ ਪ੍ਰੋਗਰਾਮ ਰਾਹੀਂ ਅਧਿਆਪਕਾਂ ਅਤੇ ਵਿਸ਼ੇ ਮਾਹਿਰਾਂ ਨੂੰ ਸਾਂਝੇ ਮੰਚ ਉੱਤੇ ਜੁੜਨ ਦਾ ਮੌਕਾ ਮਿਲਿਆ ਹੈ।
ਇਸ ਦੌਰਾਨ ਮੁੱਖ ਤੌਰ ‘ਤੇ ਕੋਵਿਡ-੧੯ ਸੰਕਟ ਦੇ ਸਮੁੱਚੇ ਜੀਵਨ ਉੱਪਰ ਪਏ ਪ੍ਰਭਾਵ, ਆਨਲਾਇਨ ਸਿੱਖਿਆ ਉੱਪਰ ਗੰਭੀਰ ਰੂਪ ਵਿੱਚ ਵਿਚਾਰ-ਵਿਮਰਸ਼ ਕਰਨਾ, ਕੋਵਿਡ-੧੯ ਤੋਂ ਬਾਅਦ ਆਨਲਾਇਨ ਅਧਿਐਨ ਤੇ ਅਧਿਆਪਨ ਦੇ ਵਿਭਿੰਨ ਤਰੀਕੇ ਅਤੇ ਸਿਹਤ ਅਤੇ ਸਮਾਜਿਕ-ਆਰਥਿਕ ਖੇਤਰ ਉੱਪਰ ਪਏ ਪ੍ਰਭਾਵਾਂ ਦੀ ਚਰਚਾ ਕੀਤੀ ਗਈ।
ਡਾ. ਸੰਦੀਪ ਕੁਮਾਰ ਸੂਦ, ਪ੍ਰੋਫੈਸਰ, ਸੈਂਟਰਲ ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼ ਨੇ ਕੁੰਜੀਵਤ ਭਾਸ਼ਣ ਦਿੰਦਿਆਂ ਇਸਨੂੰ ਹਾਜ਼ਿਰ ਮੈਂਬਰਾਂ ਨਾਲ ਗੱਲਬਾਤ ਦਾ ਰੂਪ ਦੇ ਦਿੱਤਾ। ਪ੍ਰੋਗਰਾਮ ਦੇ ਦੂਜੇ ਅਤੇ ਤੀਜੇ ਦਿਨ ਪ੍ਰੋ. (ਡਾ.) ਵਿਜੇ ਕੁਮਾਰ ਮਹਿਤਾ, ਐਸੋਸੀਏਟ ਡੀਨ, ਆਰਟਸ ਅਤੇ ਹਿਊਮੈਨਟੀਜ਼, ਅਰਨੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਅਤੇ ਸ. ਪਲਵਿੰਦਰ ਸਿੰਘ, ਸਾਇਬਰ ਸਿਕਿਓਰਟੀ ਐਕਸਪਰਟ ਅਤੇ ਸੀ.ਈ.ਓ, ਸ਼ਓਛੂਂਓੂਸ਼ ਠeਚਹਨੋਲੋਗੇ, ਜਲੰਧਰ ਨੇ ਭਾਸ਼ਣ ਦਿੱਤਾ।
ਪ੍ਰੋਗਰਾਮ ਦੇ ਚੌਥੇ, ਪੰਜਵੇਂ ਅਤੇ ਛੇਵੇਂ ਦਿਨ, ਡਾ. ਰਜੇਸ਼ ਕੁਮਾਰ, ਐਸੋਸੀਏਟ ਪ੍ਰੋਫੈਸਰ, ਜ਼ਿਓਲੋਜੀ ਵਿਭਾਗ, ਕੈਰੀਅਰ ਪੁਆਇੰਟ ਯੂਨੀਵਰਸਿਟੀ, ਹਮੀਰਪੁਰ, ਹਿਮਾਚਲ ਪ੍ਰਦੇਸ਼, ਡਾ. ਦਿਲੀਪ ਕੁਮਾਰ, ਪ੍ਰੋਫੈਸਰ, ਇਲੈਕਟ੍ਰੋਨਿਕ ਅਤੇ ਕਮਿਊਨੀਕੇਸ਼ਨ ਇੰਜੀਨਅਰਿੰਗ, ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਲੌਂਗੋਵਾਲ ਅਤੇ ਡਾ. ਗੁੰਜਨ ਅਗਰਵਾਲ, ਪ੍ਰੋਫੈਸਰ (ਅੰਗਰੇਜ਼ੀ), ਡਿਪਾਰਟਮੈਂਟ ਆਫ ਲੈਗੂਏਜਜ਼, ਸਵਾਮੀ ਵਿਵੇਕਾਨੰਦ ਸੁਭਾਰਤੀ ਯੂਨੀਵਰਸਿਟੀ, ਮੇਰਠ ਨੇ ਵਿਚਾਰਾਂ ਨੂੰ ਸਾਂਝਾ ਕੀਤਾ, ਜਿਸ ਵਿੱਚ ਹਾਜ਼ਿਰ ਮੈਂਬਰਾਂ ਨੇ ਵੀ ਯੋਗਦਾਨ ਪਾਇਆ।