- ਸਰਕਾਰ ਤੋਂ ਗੁੰਡਾਗਰਦੀ ਨੂੰ ਨੱਥ ਪਾਉਣ ਦੀ ਮੰਗ
- ਐਸ ਡੀ ਐੱਮ ਨੂੰ ਸੌਪਿਆ ਮੰਗ ਪੱਤਰ
ਹੁਸੈਨਪੁਰ , 14 ਅਗਸਤ (ਕੌੜਾ) (ਸਮਾਜ ਵੀਕਲੀ) :-ਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਸਮੇ ਪੱਤਰਕਾਰਾਂ ਤੇ ਵੱਧ ਰਹੇ ਹਮਲਿਆਂ ਦੇ ਰੋਸ ਵਜੋਂ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਦੇ ਸਮੂਹ ਪੱਤਰਕਾਰਾਂ ਵਲੋਂ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ ਤੇ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਦੀ ਅਗਵਾਈ ਹੇਠ ਸਰਕਾਰ ਖਿਲਾਫ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਕੈਪਟਨ ਸਰਕਾਰ ਵਿਰੁੱਧ ਸਖਤ ਨਾਅਰੇਬਾਜੀ ਕੀਤੀ ਗਈ ।
ਇਸ ਸਮੇ ਸੁਲਤਾਨਪੁਰ ਲੋਧੀ ਤੋਂ ਐਸ ਡੀ ਐਮ ਦਫਤਰ ਤੱਕ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਐਸ ਡੀ ਐਮ ਡਾ. ਚਾਰੂਮਿਤਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਮੰਗ ਪੱਤਰ ਸੌਪਿਆ । ਇਸ ਸਮੇ ਸੁਲਤਾਨਪੁਰ ਲੋਧੀ ਦੇ ਪੱਤਰਕਾਰ ਭਾਈਚਾਰੇ ਵਲੋਂ ਮੰਗ ਕੀਤੀ ਗਈ ਕਿ ਫਿਰੋਜ਼ਪੁਰ ਦੇ ਪੱਤਰਕਾਰ ਗੁਰਨਾਮ ਸਿੰਘ ਸਿੱਧੂ ਤੇ ਕਾਤਲਾਨਾਂ ਹਮਲਾ ਕਰਨ ਵਾਲੇ ਸਾਰੇ ਗੁੰਡਾ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਸਜਾਵਾਂ ਦਿੱਤੀਆਂ ਜਾਣ । ਇਸ ਸਮੇਂ ਪੱਤਰਕਾਰਾਂ ਵਲੋਂ ਸੂਬਾ ਸਰਕਾਰ ਤੇ ਫਿਰੋਜ਼ਪੁਰ ਪੁਲਿਸ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜੀ ਕੀਤੀ ਗਈ ਤੇ ਇਸ ਹਮਲੇ ਨੂੰ ਪ੍ਰੈਸ ਦੀ ਆਜਾਦੀ ਤੇ ਹਮਲਾ ਕਰਾਰ ਦਿੱਤਾ ਗਿਆ ।
ਪੰਜਾਬ ਵਿੱਚ ਲੋਕਤੰਤਰ ਦਾ ਥੰਮ ਸਮਝੇ ਜਾਂਦੇ ਪੱਤਰਕਾਰਾਂ ਤੇ ਦਿਨੋ ਦਿਨ ਵੱਧ ਰਹੇ ਹਮਲਿਆਂ ਕਾਰਨ ਜਿੱਥੇ ਪ੍ਰੈੱਸ ਦੀ ਆਜਾਦੀ ਨੂੰ ਵੱਡਾ ਖਤਰਾ ਪੈਦਾ ਹੋ ਗਿਆ ਹੈ। ਉੱਥੇ ਆਮ ਜਨਤਾ ਚ ਵੀ ਸਹਿਮ ਦਾ ਮਾਹੌਲ ਹੈ । ਇਸ ਸਮੇ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਨੇ ਦੱਸਿਆ ਕਿ ਬੀਤੇ ਦਿਨ 10- 15 ਅਣਪਛਾਤੇ ਵਿਅਕਤੀਆ ਵਲੋਂ ਫਿਰੋਜ਼ਪੁਰ ਦੇ ਪੱਤਰਕਾਰ ਗੁਰਨਾਮ ਸਿੰਘ ਸਿੱਧੂ ‘ਤੇ ਪ੍ਰੈੱਸ ਕਲੱਬ ਚ ਦਾਖਲ ਹੋ ਕੇ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਨਾਲ ਗੁਰਨਾਮ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਫਿਰੋਜ਼ਪੁਰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਸਮੇ ਰੋਸ ਮੁਜਾਹਰੇ ਚ ਸਮੂਹ ਭਾਈਚਾਰੇ ਨੇ ਸ਼ਮੂਲੀਅਤ ਕੀਤੀ ।
ਇਸ ਮੌਕੇ ਤੇ ਨਰਿੰਦਰ ਸਿੰਘ ਸੋਨੀਆ,ਸਤਪਾਲ ਕਾਲਾ ,ਪਰਸਨ ਲਾਲ ਭੋਲਾ, ਨਿਰਮਲ ਸਿੰਘ ਸੈਕਟਰੀ , ਲਕਸ਼ਮੀ ਨੰਦਨ , , ਦੀਪਕ ਧੀਰ ,ਅਸ਼ਵਨੀ ਜੋਸ਼ੀ , ਸੁਰਿੰਦਰਪਾਲ ਸਿੰਘ ਸੋਢੀ , ਰਣਜੀਤ ਸਿੰਘ , ਅਰਸ਼ਦੀਪ ਸਿੰਘ , ਸ਼ਰਨਜੀਤ ਸਿੰਘ ਤਖੱਤਰ , ਕੰਵਲਪ੍ਰੀਤ ਸਿੰਘ ਕੌੜਾ , ਸਿਮਰਨਜੀਤ ਸਿੰਘ , ਬਲਵਿੰਦਰ ਸਿੰਘ ਧਾਲੀਵਾਲ , ਮਨੋਜ ਸ਼ਰਮਾ , ਵਰੁਣ ਸ਼ਰਮਾ, ਗੌਰਵ ਧੀਰ , ਚਰਨਜੀਤ ਸਿੰਘ ਢਿੱਲੋਂ , ਮਾਸਟਰ ਪਰਸਨ ਲਾਲ ਭੋਲਾ , ਮਾਸਟਰ ਜਗੀਰ ਸਿੰਘ ਬਾਜਵਾ , ਡਾ. ਸੁਨੀਲ ਧੀਰ , ਅਮਰਜੀਤ ਸਿੰਘ ਢੋਟ , ਕੁਲਬੀਰ ਸਿੰਘ ਮਿੰਟੂ , ਬਲਜਿੰਦਰ ਸਿੰਘ , ਆਦਿ ਨੇ ਸ਼ਿਰਕਤ ਕੀਤੀ ।