ਜੋਹਾਨਸਬਰਗ (ਸਮਾਜ ਵੀਕਲੀ) : ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ ਵਿਸ਼ਵ ਭਰ ਵਿੱਚ ਕਰੀਬ 43 ਫ਼ੀਸਦ ਸਕੂਲਾਂ ਕੋਲ ਹੱਥ ਧੋਣ ਲਈ ਪਾਣੀ ਅਤੇ ਸਾਬਣ ਦਾ ਪ੍ਰਬੰਧ ਨਹੀਂ ਹੈ। ਇਹ ਰਿਪੋਰਟ ਊਸ ਵੇਲੇ ਆਈ ਹੈ ਜਦੋਂ ਕੋਵਿਡ-19 ਮਹਾਮਾਰੀ ਦੌਰਾਨ ਵੱਖ-ਵੱਖ ਮੁਲਕਾਂ ਵਲੋਂ ਸਕੂਲ ਖੋਲ੍ਹਣ ਦੇ ਮੁੱਦੇ ’ਤੇ ਬਹਿਸ ਕੀਤੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਅਤੇ ਯੂਨੀਸੈੱਫ ਦੀ ਰਿਪੋਰਟ ਅਨੁਸਾਰ ਵਿਸ਼ਵ ਭਰ ਦੇ 818 ਅਰਬ ਬੱਚਿਆਂ ’ਚੋਂ ਇੱਕ ਤਿਹਾਈ ਤੋਂ ਵੱਧ ਬੱਚੇ, ਜਿਨ੍ਹਾਂ ਕੋਲ ਪਿਛਲੇ ਵਰ੍ਹੇ ਸਕੂਲਾਂ ਵਿੱਚ ਹੱਥ ਧੋਣ ਲਈ ਮੁੱਢਲੀਆਂ ਸਹੂਲਤਾਂ ਵੀ ਨਹੀਂ ਸਨ, ਅਫਰੀਕਾ ਵਿੱਚ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਕੂਲ ਖੋਲ੍ਹਣ ਮੌਕੇ ਪ੍ਰਸ਼ਾਸਨ ਵਲੋਂ ਸਿਹਤ ਚਿੰਤਾਵਾਂ ਦਾ ਆਰਥਿਕ ਅਤੇ ਸਮਾਜਿਕ ਸਮੱਸਿਆਵਾਂ ਨਾਲ ਸੰਤੁਲਨ ਬਣਾਇਆ ਜਾਵੇ ਅਤੇ ਲੰਬਾ ਸਮਾਂ ਸਕੂਲ ਬੰਦ ਰੱਖਣ ਦੇ ਬੱਚਿਆਂ ’ਦੇ ਪੈਣ ਵਾਲੇ ਨਕਾਰਾਤਮਕ ਪ੍ਰਭਾਵਾਂ ’ਤੇ ਗੌਰ ਕੀਤੀ ਜਾਵੇ।
HOME 43 ਫ਼ੀਸਦ ਸਕੂਲਾਂ ’ਚ ਸਾਬਣ ਅਤੇ ਪਾਣੀ ਵੀ ਨਹੀਂ43 ਫ਼ੀਸਦ ਸਕੂਲਾਂ ’ਚ...