ਅੱਪਰਾ (ਸਮਾਜ ਵੀਕਲੀ)- ਸਮਾਜ ਸੇਵਕ ਪਾਲ ਰਾਮ ਪ੍ਰਧਾਨ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੇ ਗੁੱਗਾ ਨੌਂਵੀ ਦੇ ਤਿਉਹਾਰ ਮੌਕੇ ਛੋਲੇ ਪੂੜੀਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਉਨਾਂ ਕਿਹਾ ਕਿ ਇਹ ਲੰਗਰ ਦੋ ਦਿਨ ਜਾਰੀ ਰਹੇਗਾ ਤੇ ਇਹ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੇ ਗੁੱਗਾ ਨੌਂਵੀ ਦੇ ਤਿਉਹਾਰ ਦੀ ਖੁਸ਼ੀ ‘ਚ ਲਗਾਇਾ ਗਿਆ ਹੈ। ਇਸ ਮੌਕੇ ਸ਼ੋਸ਼ਲ ਡਿਸਟੈਂਸਿੰਗ ਦਾ ਵੀ ਖਾਸ ਖਿਆਲ ਰੱਖਿਆ ਜਾ ਰਿਹਾ ਹੈ।