ਕਿਉਂ ਜ਼ਹਿਰਾਂ ਪੀ ਪੀ ਮਰਦੇ

ਕੁਲਦੀਪ ਚੁੰਬਰ

(ਸਮਾਜ ਵੀਕਲੀ)

ਘਰ ਦੇ ਜਿੰਮੇਵਾਰੋ ਟੱਬਰ ਟੀਹਰਾਂ ਵੱਲ ਵੀ ਦੇਖੋ
ਆਪਣੇ ਹੱਥ ਨਾ ਅੱਗ ਚਿਖ਼ਾ ਦੀ Àੁੱਤੇ ਜਾ ਕੇ ਸੇਕੋ
ਸੋਚੋ ਸਮਝੋ ਤੁਹਾਡੇ ਪਿੱਛੋਂ, ਕਿੱਧਰ ਜਾਣਗੇ ਘਰਦੇ
ਹੋਸ਼ ਕਰੋ ਕੋਈ ਮੱਤ ਲਵੋ ਕਿਉਂ ਜ਼ਹਿਰਾਂ ਪੀ ਪੀ ਮਰਦੇ

ਹੀਰੇ ਵਰਗੇ ਏਸ ਜਨਮ ਨੂੰ, ਨਸ਼ਿਆਂ ਵਿਚ ਨਾ ਰੋਲੋ
ਆਪਣੀ ਜ਼ਿੰਦਗੀ ਦੇ ਵਿਚ ਹੱਥੀਂ ਜ਼ਹਿਰ ਨਾ ਆਪੇ ਘੋਲੋ
ਸਾਵਧਾਨ ਰਹੋ ਬੁਰੇ ਸਮੇਂ ਤੋਂ, ਕਿਉਂ ਆਹ ਦੁੱਖੜੇ ਜ਼ਰਦੇ
ਹੋਸ਼ ਕਰੋ ਕੋਈ ਮੱਤ ਲਵੋ . . . . . .

ਕੋਈ ਕਿਸੇ ਦਾ ਸਕਾ ਨਾ ਇੱਥੇ, ਅੰਨ•ੀ ਪੀਂਹਦੀ ਆਟਾ
ਕੁੱਤੇ ਚੱਕੀ ਚੱਟੀ ਜਾਂਦੇ, ਖ਼ਾਲੀ ਦਿਸ ਦਾ ਬਾਟਾ
ਸਾਨ• ਬਣੇ ਸਰਕਾਰੀ ਕਿਸੇ ਤੋਂ ਨਸ਼ਾਖ਼ੋਰ ਨਾ ਡਰਦੇ
ਹੋਸ਼ ਕਰੋ ਕੋਈ ਮੱਤ ਲਵੋ . . . . . .

ਨਸ਼ਿਆਂ ਦੀ ਦੁਰਗੰਧ ਨੇ ਕੀਤਾ ਦੂਸ਼ਤ ਹਵਾ ਤੇ ਪਾਣੀ
ਭਟਕ ਗਏ ਮੰਜ਼ਿਲ ਤੋਂ ਆਪਾਂ, ਭੱੁੱਲੇ ਸਤਿਗੁਰ ਬਾਣੀ
ਚੁਣਦੇ ਜੇ ਸਰਕਾਰਾਂ ਚੰਗੀਆਂ, ਨਾ ਹਰਜਾਨੇ ਭਰਦੇ
ਹੋਸ਼ ਕਰੋ ਕੋਈ ਮੱਤ ਲਵੋ . . . . . .

ਜੇ ਨਾ ਗੱਲ ਵਿਚਾਰੀ ਅੱਜ ਤੈਂ ਫੇਰ ਖਾਵੇਂਗਾ ਧੋਖਾ
ਇਹ ਸ਼ਾਸ਼ਨ ਪ੍ਰਸ਼ਾਸ਼ਨ ਦਿੰਦਾ ਰਾਜਨੀਤੀ ਦਾ ਹੋਕਾ
ਖਾਕੇ ਸੋਹਾਂ ਮੁੱਕਰੇ ਨੇਤਾ, ‘ਚੁੰਬਰਾ’ ਪਾਉਂਦੇ ਪਰਦੇ
ਹੋਸ਼ ਕਰੋ ਕੋਈ ਮੱਤ ਲਵੋ . . . . . .

ਵਲੋਂ ਕੁਲਦੀਪ ਚੁੰਬਰ,

98151-37254

Previous articleਲਾਇਨਜ ਕਲੱਬ ਨੇ ਬੂਟੇ ਲਗਾ ਕੇ ਵਾਤਾਵਰਣ ਦਿਵਸ ਮਨਾਇਆ ਗਿਆ
Next articleਜ਼ਹਿਰੀਲੀ ਦਾਰੂ