ਜਮੂਹਰੀਅਤ ਨੂੰ ਕਾਇਮ ਰੱਖਣ ਲਈ ਲਗਾਤਾਰ ਆਪਣੀਆਂ ਕਲਮਾਂ ਦੁਆਰਾ ਹਿੱਸਾ ਪਾ ਰਹੇ ਹਨ ਪੱਤਰਕਾਰ-ਨਵਤੇਜ ਸਿੰਘ ਚੀਮਾ
ਕਪੂਰਥਲਾ , 8 ਅਗਸਤ ( ਕੌੜਾ ) (ਸਮਾਜ ਵੀਕਲੀ):– ਦੇਸ਼ ਦੀ ਅਜਾਦੀ ਲਈ ਜਿੱਥੇ ਲੱਖਾਂ ਕੁਰਬਾਨੀਆਂ ਦੇਸ਼ ਦੇ ਨੌਜਵਾਨ ਨੇ ਦੇ ਕੇ ਦੇਸ਼ ਨੂੰ ਅਜਾਦ ਕਰਵਾਇਆ । ਉਥੇ ਹੀ ਕਾਂਗਰਸ ਪਾਰਟੀ ਨੇ ਜਿੱਥੇ ਇਸ ਅਜਾਦੀ ਨੂੰ ਬਰਕਰਾਰ ਰੱਖਣ ਤੇ ਜਮੂਹਰੀਅਤ ਦੇ ਵਿਕਾਸ ਵਿੱਚ ਵੀ ਅਹਿਮ ਰੋਲ ਅਦਾ ਕਰਨ ਦੇ ਨਾਲ ਜਮੂਹਰੀਅਤ ਦਾ ਧੁਰਾ ਰਹੀ ਹੈ। ਏਸੇ ਤਰ੍ਹਾਂ ਹੀ ਪੱਤਰਕਾਰ ਵੀ ਪ੍ਰੈੱਸ ਦੀ ਜਮੂਹਰੀਅਤ ਨੂੰ ਕਾਇਮ ਰੱਖਣ ਲਈ ਲਗਾਤਾਰ ਆਪਣੀਆਂ ਕਲਮਾਂ ਦੁਆਰਾ ਆਪਣਾ ਆਪਣਾ ਹਿੱਸਾ ਪਾ ਰਹੇ ਹਨ।ਇਹਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਗੁਰੂ ਨਾਨਕ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵੱਲੋ ਕਰਵਾਏ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ ਤੇ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਦੀ ਪ੍ਰਧਾਨਗੀ ਹੇਠ ਵਿਸ਼ੇਸ ਸਨਮਾਨ ਸਮਾਰੋਹ ਵਿੱਚ ਕੀਤਾ।
ਇਸ ਦੌਰਾਨ ਨਵਤੇਜ ਸਿੰਘ ਚੀਮਾ ਨੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਨੂੰ ਇੱਕ ਵਧੀਆ ਮੁੱਖ ਮੰਤਰੀ ਕਰਾਰ ਦਿੰਦੇ ਹੋਏ ਕਿਹਾ ਕਿ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਨੂੰ ਹੜ੍ਹਾਂ ਦੀ ਮਾਰ ਤੋ ਬਤੌਰ ਮੁੱਖ ਮੰਤਰੀ ਹੁੰਦਿਆਂ ਵਿਸ਼ੇਸ ਧੁੱਸੀ ਬੰਨ੍ਹ ਬਣਾ ਕੇ ਬਚਾਇਆ।ਸਮਾਰੋਹ ਦੌਰਾਨ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਗੁਰੂ ਨਾਨਕ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ , ਪ੍ਰਧਾਨ ਸੁਰਿੰਦਰ ਸਿੰਘ ਬੱਬੂ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੇ ਦੋਸ਼ਾਲਾ ਤੇ ਵਿਸ਼ੇਸ ਸਨਮਾਨ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਸਟੇਜ ਸਕੱਤਰ ਦੀ ਵਿਸ਼ੇਸ ਭੂਮਿਕਾ ਸੰਤੋਖ ਸਿੰਘ ਪੰਨੂ ਨੇ ਬਾਖੂਬੀ ਨਿਭਾਈ।
ਇਸ ਮੌਕੇ ਤੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ ,ਵਾਈਸ ਚੇਅਰਮੈਨ ਮਾਰਕੀਟ ਕਮੇਟੀ ਦੀਪਕ ਧੀਰ ,ਚੇਅਰਮੈਨ ਬਲਾਕ ਸੰਮਤੀ ਰਜਿੰਦਰ ਸਿੰਘ ਤਕੀਆ,ਸਾਬਕਾ ਪ੍ਰਧਾਨ ਨਗਰ ਕੌਸਲ ਅਸ਼ੋਕ ਮੋਗਲਾ,ਚੇਅਰਮੈਨ ਬਲਵਿੰਦਰ ਲਾਡੀ, ਵਾਈਸ ਚੇਅਰਮੈਨ ਚਰਨਜੀਤ ਸਿੰਘ ਢਿੱਲੋ, ਸਨਦੀਪ ਉਬਰਾਏ, ਆਦਿ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।ਸਮਾਰੋਹ ਦੇ ਅੰਤ ਵਿੱਚ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਨੇ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਆਏ ਹੋਏ ਸਮੂਹ ਪੱਤਰਕਾਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਸੁਰਿੰਦਰਪਾਲ ਸਿੰਘ ਸੋਢੀ,ਮਨੋਜ ਸ਼ਰਮਾ,ਨਰੇਸ਼ ਹੈਪੀ,ਦੀਪਕ ਧਰਿ,ਸਤਨਾਮ ਬਾਜਵਾ,ਅਸ਼ਵਨੀ ਜੋਸ਼ੀ, ਬਲਵਿੰਦਰ ਸਿੰਘ ਧਾਲੀਵਾਲ,ਕੰਵਲਪ੍ਰੀਤ ਸਿੰਘ ਕੌੜਾ,ਰਕੇਸ਼ ਕੁਮਾਰ, ਵਰੁਣ ਸ਼ਰਮਾ,,ਜਤਿੰਦਰ ਸੇਠੀ, ਕੁਲਬੀਰ ਸਿੰਘ ਮਿੰਟੂ,ਸ਼ਰਨਜੀਤ ਤਖਤਰ, ਗੌਰਵ ਧੀਰ,ਜਗਮੋਹਣ ਸਿੰਘ ਥਿੰਦ,ਸਿਮਰਨਜੀਤ ,ਰਣਜੀਤ ਸਿੰਘ ਥਿੰਦ ਆਦਿ ਸਮੂਹ ਪੱਤਰਕਾਰ ਹਾਜਰ ਸਨ।