ਮੁਹੱਲਾ ਨਿਵਾਸੀਆਂ ਚ ਭਾਰੀ ਰੋਸ , ਨਗਰ ਕੌਸਲ ਵਲੋ ਕਾਰਵਾਈ ਸ਼ੁਰੂ
ਹੁਸੈਨਪੁਰ ( ਕੌੜਾ ) (ਸਮਾਜ ਵੀਕਲੀ)-ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਦੇ ਤਲਵੰਡੀ ਪੁਲ ਨਜਦੀਕ ਪਵਿੱਤਰ ਵੇਈਂ ਕਿਨਾਰੇ ਗੁਰੂ ਨਾਨਕ ਨਗਰ ਕਾਲੌਨੀ ਦੀ ਪਿਛਲੇ 25 ਸਾਲਾਂ ਤੋਂ ਬਣੀ ਪੱਕੀ ਸ਼ੜਕ ਨੂੰ ਕਿਸੇ ਪ੍ਰਾਪਰਟੀ ਡੀਲਰ ਵਲੋਂ ਰਾਤੋ ਰਾਤ ਪੁੱਟ ਕੇ ਤੇ ਨਜਾਇਜ ਕਬਜਾ ਕਰਕੇ ਇਸ ਜਗ੍ਹਾ ਦੁਕਾਨਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸਦੀ ਸਮੂਹ ਮੁਹੱਲਾ ਨਿਵਾਸੀਆਂ ਤੇ ਸੰਤ ਸੀਚੇਵਾਲ ਦੇ ਸੇਵਾਦਾਰਾਂ ਵਲੋਂ ਸਖਤ ਨਿੰਦਾ ਕੀਤੀ ਜਾ ਰਹੀ ਹੈ ।
ਦੂਜੇ ਪਾਸੇ ਪਤਾ ਚਲਦੇ ਹੀ ਨਗਰ ਕੌਸਲ ਸੁਲਤਾਨਪੁਰ ਲੋਧੀ ਦੇ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ਨੇ ਵੀ ਗੰਭੀਰ ਨੋਟਿਸ ਲਿਆ ਹੈ । ਕਾਲੌਨੀ ਦੀ ਪਵਿੱਤਰ ਵੇਈਂ ਦੀ ਨਿਰਮਲ ਕੁਟੀਆ ਸੀਚੇਵਾਲ ਵੱਲ ਜਾਂਦੀ ਮੁੱਖ ਸ਼ੜਕ ਦੇ ਨਾਲ ਬਣਾਈ ਗਰੀਨ ਪਟੜੀ ਦੇ ਦੂਜੇ ਪਾਸੇ ਕਾਲੌਨੀ ਚ ਬਜਰੀ ਲੁੱਕ ਪਾ ਕੇ ਬਣੀ ਸ਼ੜਕ ਨੂੰ ਜੇ ਸੀ ਬੀ ਮਸ਼ੀਨ ਨਾਲ ਪੁੱਟੇ ਜਾਣ ਦੀ ਸੂਚਨਾ ਨੇੜੇ ਰਹਿੰਦੇ ਸਿਮਰਨਪ੍ਰੀਤ ਸਿੰਘ ਨੇ ਗੁਰੂ ਨਾਨਕ ਨਗਰ ਕਾਲੌਨੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਵਿਰਕ ਨੂੰ ਦਿੱਤੀ ।
ਜਿਸ ਤੋਂ ਬਾਅਦ ਸਾਰੇ ਕਾਲੌਨੀ ਨਿਵਾਸੀ ਇਕੱਠੇ ਹੋਏ ਤੇ ਪ੍ਰਧਾਨ ਗੁਰਵਿੰਦਰ ਸਿੰਘ ਵਿਰਕ ਨੇ ਸੁਲਤਾਨਪੁਰ ਲੋਧੀ ਦੀ ਐਸ ਡੀ ਐਮ ਡਾ. ਚਾਰੂਮਿਤਾ ਤੇ ਨਗਰ ਕੌਸਲ ਦੇ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ਨੂੰ ਸ਼ੜਕ ਪੁੱਟ ਕੇ ਕਿਸੇ ਅਗਿਆਤ ਵਿਅਕਤੀ ਵਲੋਂ ਕੀਤੇ ਜਾ ਰਹੇ ਨਜਾਇਜ ਕਬਜੇ ਦੀ ਸ਼ਿਕਾਇਤ ਫੋਨ ਤੇ ਦਿੱਤੀ ।ਜਿਸ ਉਪਰੰਤ ਨਗਰ ਕੌਸਲ ਦੇ ਵੱਖ ਵੱਖ ਅਧਿਕਾਰੀਆਂ ਵਲੋਂ ਮੌਕੇ ਦੇ ਦੌਰਾ ਕੀਤਾ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।
ਇਸ ਮੌਕੇ ਤੇ ਗੁਰੂ ਨਾਨਕ ਨਗਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਵਿਰਕ , ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ , ਪਟਵਾਰ ਯੂਨੀਅਨ ਦੇ ਪ੍ਰਧਾਨ ਕਾਨੂੰਗੋ ਸੁਖਵਿੰਦਰ ਸਿੰਘ ਮਾਹਲ , ਲੀਗਲ ਐਡਵਾਈਜਰ ਦਲਜੀਤ ਸਿੰਘ ਜੈਨਪੁਰ , ਸੈਕਟਰੀ ਰਵਿੰਦਰ ਸਿੰਘ ਬ ਬਬਰਾ , ਗੁਰਦੇਵ ਸਿੰਘ ਜੀ ਐਨ , ਸਿਮਰਨਪ੍ਰੀਤ ਸਿੰਘ , ਸੁਰਜੀਤ ਸਿੰਘ ਮੋਮੀ , ਮਨਜੀਤ ਸਿੰਘ ਪੰਜਾਬ, ਸੁਰਿੰਦਰ ਸਿੰਘ ਆਦਿ ਨੇ ਸੁਲਤਾਨਪੁਰ ਲੋਧੀ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਕਾਲੌਨੀ ਦੀ ਰਾਤੋ ਰਾਤ ਸ਼ੜਕ ਪੁੱਟ ਕੇ ਡੂੰਘਾ ਖੱਡਾ ਬਣਾਉਣ ਵਾਲੇ ਤੇ ਸ਼ੜਕ ਦੇ ਥਾਂ ਚ ਕੰਧਾਂ ਕਰਕੇ ਨਜਾਇਜ ਕਬਜਾ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਕਾਲੌਨੀ ਦੀ ਵੇਈਂ ਦੇ ਨਾਲ ਨਾਲ ਛੱਡੀ 15 ਫੁੱਟ ਚੌੜੀ ਸ਼ੜਕ ਬਹਾਲ ਕਰਵਾਈ ਜਾਵੇ ।
ਪ੍ਰਧਾਨ ਵਿਰਕ ਤੇ ਹੋਰਨਾਂ ਦੱਸਿਆ ਕਿ ਖੁੱਲ੍ਹੀ ਸ਼ੜਕ ਚ ਇੱਕ ਪਾਸੇ ਬਿਜਲੀ ਦਾ ਟਰਾਂਸਫਾਰਮਰ ਵੀ ਲੱਗਾ ਹੋਇਆ ਹੈ ਤੇ ਉਸਦੇ ਨਾਲ ਸਾਰੀ ਸ਼ੜਕ ਚ ਲੁੱਕ ਬਜਰੀ ਪਾਇਆ ਹੋਇਆ ਸੀ ਜਿਸਨੂੰ ਤੋੜਿਆ ਗਿਆ ਹੈ । ਇਸ ਸੰਬੰਧੀ ਨਗਰ ਕੌਸਲ ਸੁਲਤਾਨਪੁਰ ਲੋਧੀ ਦੇ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ਨੇ ਦੱਸਿਆ ਕਿ ਮੈਨੂੰ ਅੱਜ ਸਵੇਰੇ ਹੀ ਇਸ ਬਾਰੇ ਸੂਚਨਾ ਮਿਲੀ ਸੀ ਤੇ ਮੈ ਉਸੇ ਸਮੇਂ ਹੀ ਨਗਰ ਕੌਸਲ ਦੇ ਕਰਮਚਾਰੀ ਭੇਜ ਕੇ ਕੰਮ ਰੁਕਵਾ ਦਿੱਤਾ ਹੈ ਤੇ ਇਸ ਮਾਮਲੇ ਦੀ ਪੂਰੀ ਜਾਂਚ ਕਰਵਾ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।ਉਨ੍ਹਾਂ ਕਿਹਾ ਕਿ ਪਵਿੱਤਰ ਵੇਈਂ ਦੇ ਨੇੜੇ ਛੱਡੀ ਗਰੀਨ ਪਟੜੀ ਦੇ ਨਾਲ ਸ਼ੜਕ ਨੂੰ ਬਹਾਲ ਕਰਵਾਇਆ ਜਾਵੇਗਾ ।