ਫਿਲੌਰ ਅੱਪਰਾ (ਸਮਾਜ ਵੀਕਲੀ)-ਚੈੱਕ ਪੋਸਟ ਸਰਵਿਸ-ਕਸਬਾ ਰਾਹੋਂ ਦੇ ਨੇੜੇ ਸਥਿਤ ਪਿੰਡ ਗੜੁਪੜ ਵਿਖੇ ਨਸ਼ੇ ਦਾ ਕਾਰੋਬਾਰ ਫਿਰ ਆਪਣੇ ਜੋਬਨ ‘ਤੇ ਹੈ। ਇਲਾਕਾ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਿੰਡ ‘ਚ ਨਸ਼ੇ ਦਾ ਨਜ਼ਾਇਜ਼ ਕਾਰੋਬਾਰ ਆਪਣੇ ਜੋਬਨ ‘ਤੇ ਚਲ ਰਿਹਾ ਹੈ। ਪੁਲਿਸ ਦੀ ਵਧੀਆ ਕਾਰਗੁਜ਼ਾਰੀ ਦੇ ਚਲਦੇ ਇੱਕ ਵੱਡੇ ਨਸ਼ਾ ਤਸਕਰ ਦੇ ਜੇਲ ਚਲੇ ਜਾਣ ਦੇ ਕਾਰਣ ਉਕਤ ਨਸ਼ੇ ਦਾ ਕਾਰੋਬਾਰ ਬੰਦ ਹੋ ਗਿਆ ਸੀ।
ਪੰਰਤੂ ਹੁਣ ਉਸ ਨਸ਼ਾ ਤਸਕਰ ਦੇ ਵਾਪਿਸ ਆ ਜਾਣ ਦੇ ਕਾਰਣ ਇਹ ਕੰਮ ਫਿਲ ਧੜੱਲੇ ਨਾਲ ਸ਼ੁਰੂ ਹੋ ਗਿਆ ਹੈ। ਉਕਤ ਨਸ਼ਾ ਤਸਕਰ ਵਲੋਂ ਵੱਡੇ ਪੱਧਰ ‘ਤੇ ਚਿੱਟਾ ਤੇ ਮੈਡੀਕਲ ਨਸ਼ਾ ਵੱਡੇ ਪੱਧਰ ‘ਤੇ ਵੇਚਿਆ ਜਾ ਰਿਹਾ ਹੈ। ਜਿਸ ਦੇ ਅੱਗੇ ਪੁਲਿਸ ਵੀ ਬੇਬੱਸ ਨਜ਼ਰ ਆ ਰਹੀ ਹੈ। ਇਲਾਕਾ ਵਾਸੀਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਅੱਗੇ ਮੰਗ ਕੀਤੀ ਹੈ ਕਿ ਪੰਜਾਬ ਦੀ ਨੌਜਵਾਨ ਪੀੜੀ ਨੂੰ ਕੁਰਾਹੇ ਪੈ ਜਾਣ ਤੋਂ ਰੋਕਣ ਲਈ ਇਸ ਨਸ਼ੇ ਦੇ ਦਰਿਆ ਨੂੰ ਠੱਲ ਪਾਈ ਜਾਵੇ।