‘ਦਲਿਤਾਂ ਲਈ ਮਰਦਮਸ਼ੁਮਾਰੀ – 2021 ਦੀ ਮਹੱਤਤਾ’ ਵਿਸ਼ੇ ਤੇ ਹੋਇਆ ਵੈਬਿਨਾਰ

Photo caption: Webinar view

 

ਜਲੰਧਰ,(ਸਮਾਜ ਵੀਕਲੀ)- ਅੰਬੇਡਕਰਾਈਟ ਇੰਟਰਨੈਸ਼ਨਲ ਕੋ-ਔਰਡੀਨੇਸ਼ਨ ਸੋਸਾਇਟੀ (ਏਕ੍ਸ) ਕੈਨੇਡਾ ਵੱਲੋਂ  ‘ਦਲਿਤਾਂ ਲਈ ਮਰਦਮਸ਼ੁਮਾਰੀ 2021  ਦੀ ਮਹੱਤਤਾ’   ਵਿਸ਼ੇ ਤੇ ਵੈਬਿਨਾਰ ਕਰਾਇਆ ਗਿਆ. ਮਰਦਮਸ਼ੁਮਾਰੀ ਦੇ ਮੁੱਦੇ ਨੂੰ ਲੈ ਕੇ ਸਮਾਜ ਦੇ ਬੁਧੀਜੀਵੀ ਬਹੁਤ ਚਿੰਤਿਤ ਹਨ।  ਅਨੁਸੂਚਿਤ  ਜਾਤੀਆਂ ਵਿਚੋਂ ਇੱਕ ਹੀ ਭਾਈਚਾਰੇ (ਆਦਿ-ਧਰਮੀ  ਅਤੇ ਰਵਿਦਾਸੀਆ ਜਾਂ ਰਾਮਦਾਸੀਆ)  ਦੇ ਆਗੂ  ਦੋ ਸਮੂਹਾਂ ਵਿਚ ਵੰਡੇ ਨਜ਼ਰ ਆ ਰਹੇ ਹਨ.  ਇੱਕ ਸਮੂਹ ਦੇ ਆਗੂ ਕਹਿੰਦੇ ਹਨ ਕਿ ਜਨਗਣਨਾ  ਵਿਚ ਆਪਣਾ ਧਰਮ ਆਦਿ-ਧਰਮ  ਲਿਖਾਓ ਅਤੇ ਦੂਜੇ ਸਮੂਹ ਦੇ ਆਗੂ ਕਹਿੰਦੇ ਹਨ ਕਿ  ਰਵਿਦਾਸੀਆ ਧਰਮ  ਲਿਖਾਓ।   ਅਸਲੀਅਤ ਇਹ ਦੱਸੀ ਜਾਂਦੀ ਹੈ ਕਿ ਜਨਗਣਨਾ ਦੇ ਫਾਰਮ ਵਿਚ ਧਰਮਾਂ ਵਾਲੇ ਕਾਲਮ ਵਿਚ ਇਨ੍ਹਾਂ ਦੋਹਾਂ ਧਰਮਾਂ ਦਾ ਨਾਮ ਨਹੀਂ ਹੈ।  ਇਸ ਸਥਿਤੀ ਤੋਂ ਆਪਣੇ ਸਮਾਜ ਨੂੰ ਜਾਣੂ ਕਰਾਉਣ ਵਾਸਤੇ ਬੁਧੀਜੀਵੀ, ਚਿੰਤਕ ਅਤੇ ਵਿਦਵਾਨ ਡਾ. ਜੀ ਸੀ ਕੌਲ ਐਮ. ਏ. ਪੀਐਚ. ਡੀ. ਮੁੱਖ ਬੁਲਾਰੇ ਵਜੋਂ ਵੈਬਿਨਾਰ ਵਿਚ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸ਼੍ਰੀ  ਆਨੰਦ ਬਾਲੀ ਨੇ ਦੱਸਿਆ ਕਿ  ਡਾ. ਜੀ ਸੀ ਕੌਲ ਨੇ ਕਾਲਜ ਵਿਚ ਲੈਕਚਰਾਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ, ਡੀ..ਏ.ਵੀ.ਕਾਲਜ ਜਲੰਧਰ ਦੇ ਮੁਖੀ ਵਜੋਂ 2010 ਵਿਚ ਰਿਟਾਇਰ ਹੋਏ। ਉਹ ਹਫਤਾਵਾਰੀ ‘ਰਵਿਦਾਸ-ਪੱਤਰਿਕਾ’ ਦੇ  ਸਬ-ਐਡੀਟਰ ਅਤੇ  ਸੰਪਾਦਕ ਰਹੇ।  ਉਨ੍ਹਾਂ ਨੇ ਬਾਬੂ ਮੰਗੂ ਰਾਮ ਮੁਗੋਵਾਲੀਆ ਨਾਲ ਵੀ ਕੰਮ ਕੀਤਾ।  ਡਾ. ਕੌਲ ਨੇ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਪ੍ਰੈਸੀਡੈਂਟ ਵਜੋਂ 17 ਸਾਲ (1981 ਤੋਂ 1983) ਅਤੇ (1989 ਤੋਂ 2003) ਕੰਮ  ਕੀਤਾ। ਉਹ ਅੰਬੇਡਕਰ ਭਵਨ ਟਰੱਸਟ (ਰਜਿਸਟਰਡ) ਜਲੰਧਰ, 1998 ਵਿਚ ਟਰੱਸਟੀ ਵਜੋਂ ਨਾਮਜ਼ਦ ਹੋਏ ਅਤੇ, 8 ਸਾਲ  ਟਰੱਸਟ ਦੇ ਚੇਅਰਮੈਨ ਰਹੇ। ਇਸ ਸਮੇਂ ਉਹ ਅੰਬੇਡਕਰ ਭਵਨ ਟਰੱਸਟ (ਰਜਿ.) ਜਲੰਧਰ ਦੇ ਜਨਰਲ ਸਕੱਤਰ ਹਨ।

ਸ਼੍ਰੀ ਖੁਸ਼ਵਿੰਦਰ ਕੁਮਾਰ ਬਿੱਲਾ, ਪ੍ਰਧਾਨ ਡਾ. ਅੰਬੇਡਕਰ ਮੇਮੋਰਿਯਲ  ਕਮੇਟੀ ਓਫ ਗ੍ਰੇਟ ਬ੍ਰਿਟੇਨ ਯੂ ਕੇ ਅਤੇ ਸ਼੍ਰੀ ਪਰਮਜੀਤ ਕੈਂਥ, ਫਾਊਂਡਰ ਮੇਮ੍ਬਰ,  ਅੰਬੇਡਕਰਾਈਟ ਇੰਟਰਨੈਸ਼ਨਲ ਕੋ-ਔਰਡੀਨੇਸ਼ਨ ਸੋਸਾਇਟੀ ਕੈਨੇਡਾ ਨੇ  ਮਰਦਮਸ਼ੁਮਾਰੀ-2021  de  ਸੰਬੰਧ ਵਿਚ ਬਹੁਤ ਗੰਭੀਰ ਸਵਾਲ ਪੁੱਛੇ ਜਿਨ੍ਹਾਂ ਦੇ  ਡਾ. ਕੌਲ ਨੇ ਬਹੁਤ ਹੀ ਵਿਦਵਤਾ ਪੂਰਨ ਉੱਤਰ ਦਿੱਤੇ।  ਉਨ੍ਹਾਂ ਨੇ ਦੱਸਿਆ ਕਿ ਬਾਬਾ ਸਾਹਿਬ  ਉੱਚ ਯੋਗਤਾ ਪ੍ਰਾਪਤ  ਸਨ। ਉਨ੍ਹਾਂ ਦੀਆਂ ਯੋਗਤਾਵਾਂ ਐਮ.ਏ., ਐਮ.ਐੱਸ ਸੀ., ਡੀ.ਐੱਸ ਸੀ., ਪੀ.ਐਚ.ਡੀ., ਐਲ.ਐਲ.ਡੀ., ਡੀ ਲਿੱਟ., ਬੈਰਿਸਟਰ ਐਟ ਲਾਅ ਸਨ। ਉਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ। ਅਤੇ ਉਨ੍ਹਾਂ ਨੂੰ ਵਿਸ਼ਵ ਦੇ ਛੇ ਮਹਾਨ ਬੁੱਧੀਜੀਵੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਆਪਣੀਆਂ  ਖੋਜ ਕਿਤਾਬਾਂ,  “ਸ਼ੂਦਰ ਕੌਣ ਸਨ? ਉਹ ਇੰਡੋ ਆਰੀਅਨ ਸੁਸਾਇਟੀ ਦਾ ਚੌਥਾ ਵਰਣ ਕਿਵੇਂ ਬਣੇ? ” ਅਤੇ  “ਅਛੂਤ- ਉਹ ਕੌਣ ਸਨ ਅਤੇ ਕਿਉਂ ਉਹ ਅਛੂਤ ਬਣੇ ”, ਵਿਚ ਬਾਬਾ ਸਾਹਿਬ ਨੇ ਸਾਬਤ ਕਰ ਦਿੱਤਾ ਹੈ ਕਿ ਬੁੱਧਵਾਦੀ ਲੋਕਾਂ ਨੂੰ ਆਰੀਅਨ ਦੁਆਰਾ ਅਛੂਤ ਬਣਾਇਆ ਗਿਆ ਸੀ।  21 ਸਾਲ ਸਾਰੇ ਧਰਮਾਂ ਦਾ ਡੂੰਘਾ ਅਧਿਐਨ ਕਰਨ ਤੋਂ ਬਾਅਦ, ਉਨ੍ਹਾਂ ਨੇ ਕੋਈ ਨਵਾਂ ਧਰਮ ਨਹੀਂ ਬਣਾਇਆ ਪਰ ਬੁੱਧ ਧਰਮ ਦੀ ਚੋਣ ਕਰਨ ਨੂੰ ਤਰਜੀਹ ਦਿੱਤੀ ਕਿਉਂਕਿ ਇਸਦੇ ਬਰਾਬਰਤਾ, ਨਿਆਂ ਅਤੇ ਮਾਨਵਤਾਵਾਦ ਦੇ ਵਿਆਪਕ ਅਧਾਰ ਦੇ ਨੈਤਿਕ ਅਧਾਰ ਸਨ.।

ਹੁਣ ਤੁਸੀਂ ਸਮਝ ਸਕਦੇ  ਹੋ  ਕਿ ਆਦਿ-ਧਰਮ ਅਰਥਾਤ ਮੂਲ-ਧਰਮ ਕੋਈ ਹੋਰ ਨਹੀਂ ਬਲਕਿ ਬੁੱਧ ਧਰਮ ਹੈ।  ਡਾ. ਕੌਲ ਨੇ ਇਹ ਵੀ ਦੱਸਿਆ ਕਿ ਬਾਬਾ ਸਾਹਿਬ ਨੇ ਆਪਣੀ ਇੱਕ ਪੁਸਤਕ “ਅਛੂਤ- ਉਹ ਕੌਣ ਸਨ ਅਤੇ ਕਿਉਂ ਉਹ ਅਛੂਤ ਬਣੇ?” ਤਿੰਨ ਨਾਮਵਰ ਸੰਤਾਂ ਨੰਦਨਾਰ, ਰਵੀਦਾਸ ਅਤੇ ਚੋਖਮੇਲਾ, ਜੋ ਅਛੂਤ ਲੋਕਾਂ ਵਿਚ ਪੈਦਾ ਹੋਏ ਸਨ ਅਤੇ ਉਨ੍ਹਾਂ ਦੀ ਪਵਿੱਤਰਤਾ ਅਤੇ ਗੁਣਾਂ ਨੇ ਸਾਰਿਆਂ ਦਾ ਸਤਿਕਾਰ ਪ੍ਰਾਪਤ ਕੀਤਾ, ਦੀ ਯਾਦ ਨੂੰ ਸਮਰਪਿਤ ਕੀਤੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਜਨਗਣਨਾ -2021  ਬਹੁਤ ਹੀ ਮਹੱਤਵਪੂਰਨ ਹੈ ਜਿਸ ਵਿਚ ਦਲਿਤਾਂ ਨੂੰ ਸੋਚ ਸਮਝ ਕੇ ਆਪਣਾ ਧਰਮ ਲਿਖਾਉਣਾ ਚਾਹੀਦਾ ਹੈ ਕਿਓਂਕਿ ਇਸ ਜਨਗਣਨਾ ਤੇ ਬਹੁਤ ਮਹੱਤਵਪੂਰਨ ਫੈਸਲੇ ਹੋਣ ਦੀ ਸੰਭਾਵਨਾ ਹੈ। ਏਕ੍ਸ ਦੀ ਫਾਊਂਡਰ ਮੇਮ੍ਬਰ ਮੈਡਮ ਚੰਚਲ ਮੱਲ ਨੇ ਸਭ ਦਾ ਧੰਨਵਾਦ ਕੀਤਾ। ਇਹ ਜਾਣਕਾਰੀ ਅੰਬੇਡਕਰ ਭਵਨ ਟਰੱਸਟ ਦੇ ਵਿੱਤ ਸਕੱਤਰ  ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਦੁਆਰਾ ਦਿੱਤੀ।

ਬਲਦੇਵ ਰਾਜ ਭਾਰਦਵਾਜ
ਵਿੱਤ ਸਕੱਤਰ,
ਅੰਬੇਡਕਰ ਭਵਨ ਟਰੱਸਟ, ਜਲੰਧਰ.

ਫੋਟੋ ਕੈਪਸ਼ਨ: ਵੈਬਿਨਾਰ ਦਾ ਦ੍ਰਿਸ਼

Previous articleਚਾਰ ਦਹਾਕਿਆਂ ਬਾਅਦ ਹਿਊੁਸਟਨ ਵਿੱਚ ਚੀਨੀ ਕੌਂਸਲੇਟ ਬੰਦ
Next articleUpset Hindus urge Wish to withdraw Lord Ganesha shorts & apologize