ਸਿਹਤ ਵਿਭਾਗ ਦੇ ਸਟਾਫ ਦੀ ਅਨਦੇਖੀ ਕਰ ਰਹੀ ਹੈ ਸਰਕਾਰ-ਆਗੂ
ਹੁਸੈਨਪੁਰ (ਕੌੜਾ) (ਸਮਾਜਵੀਕਲੀ) – ਨੈਸ਼ਨਲ ਹੈਲਥ ਮਿਸ਼ਨ ਇੰਮਪਲਾਈਜ ਯੂਨੀਅਨ ਪੰਜਾਬ ਦੇ ਸੱਦੇ ਤੇ ਸਮੂਹ ਐਨ ਐਚ ਐਮ ਸਟਾਫ ਸੀ ਐਚ ਸੀ ਟਿੱਬਾ ਵਲੋਂ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਮਨਵਾਉਣ ਲਈ ਅੱਜ ਸੰਕੇਤਕ ਹੜਤਾਲ ਕੀਤੀ ਗਈ ।ਯੂਨੀਅਨ ਆਗੂਆਂ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਐਸੋਸੀਏਸ਼ਨ ਦੀ 28 ਅਪ੍ਰੈਲ ਨੂੰ ਹੋਈ।
ਮੀਟਿੰਗ ਚ ਉਨ੍ਹਾਂ ਐਨ ਐਚ ਐਮ ਮੁਲਾਜ਼ਮਾਂ ਨੂੰ ਪੱਕੇ ਕਰਨ ਪੱਕੇ ਕਰਨ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਹੁਣ ਤੱਕ ਸਿਹਤ ਵਿਭਾਗ ਵਲੋਂ ਤਜਰਬੇਕਾਰ ਮੁਲਾਜ਼ਮਾਂ ਦੀ ਅਣਦੇਖੀ ਕਰਕੇ ਨਵੇਂ ਮੁਲਾਜ਼ਮਾਂ ਦੀ ਭਰਤੀ ਕੀਤੀ ਜਾ ਰਹੀ ਹੈ , ਜਦਕਿ ਸਮੂਹ ਐਨ ਐਚ ਐਮ ਮੁਲਾਜ਼ਮ ਇਸ ਕੋਰੋਨਾ ਮਹਾਂਮਾਰੀ ਸਮੇਂ ਯੋਧਿਆਂ ਵਾਂਗ ਅੱਗੇ ਹੋ ਕੇ ਫਰੰਟ ਲਾਈਨ ਤੇ ਕੰਮ ਕਰਕੇ ਸਰਕਾਰ ਦਾ ਸਹਿਯੋਗ ਕਰ ਰਹੇ ਹਨ।
ਇਸ ਦੌਰਾਨ ਜਸਪਾਲ ਸਿੰਘ ਫਾਰਮਸਿਸਟ,ਦਲਜੀਤ ਕੌਰ,ਬਲਜੀਤ ਕੌਰ,ਪਰਮਜੀਤ ਕੌਰ ਚੀਮਾ, ਮਨਜੀਤ ਕੌਰ,ਸੁਖਵਿੰਦਰ ਕੌਰ ,ਰਜੇਸ਼ ਪੁਰੀ,ਵਿਨੈ ਕੁਮਾਰ ਆਦਿ ਆਗੂਆਂ ਕਿਹਾ ਕਿ ਅਗਰ ਇਸ ਹੜਤਾਲ ਤੋਂ ਬਾਅਦ ਵੀ ਸਰਕਾਰ ਨੇ ਸਾਡੇ ਕੋਰੋਨਾ ਨਾਲ ਲੜਨ ਵਾਲੇ ਯੋਧਿਆਂ ਦੀਆਂ ਜਾਇਜ ਤੇ ਹੱਕੀ ਮੰਗਾਂ ਨਾਂ ਮੰਨੀਆਂ ਤਾਂ 27 ਜੁਲਾਈ ਤੋਂ ਸਾਰੇ ਐਨ ਐਚ ਐਮ ਮੁਲਾਜ਼ਮ ਅਣਮਿਥੇ ਸਮੇਂ ਲਈ ਹੜਤਾਲ ਤੇ ਚਲੇ ਜਾਣਗੇ ।ਜਿਸਦੀ ਜੁੰਮੇਵਾਰੀ ਸਿਹਤ ਵਿਭਾਗ ਦੀ ਹੋਵੇਗੀ ।
ਇਸ ਸਮੇ ਜਸਪਾਲ ਸਿੰਘ ਫਾਰਮਸਿਸਟ,ਦਲਜੀਤ ਕੌਰ,ਬਲਜੀਤ ਕੌਰ,ਪਰਮਜੀਤ ਕੌਰ ਚੀਮਾ, ਮਨਜੀਤ ਕੌਰ,ਸੁਖਵਿੰਦਰ ਕੌਰ ,ਰਜੇਸ਼ ਪੁਰੀ,ਵਿਨੈ ਕੁਮਾਰ ਆਦਿ ਹੋਮਿਓਪੈਥਿਕ ਵਿਭਾਗ, ਆਰ ਬੀ ਐਸ ਕੇ ਟੀਮ , ਸਮੂਹ ਏ ਐਨ ਐਮ , ਸਮੂਹ ਸਟਾਫ ਨਰਸ , ਸਮੂਹ ਸੀ ਐਚ ਓ ਅਤੇ ਦਫਤਰੀ ਵਿਭਾਗ ਦੇ ਕਰਮਚਾਰੀ ਸ਼ਾਮਲ ਸਨ ।