(ਸਮਾਜਵੀਕਲੀ)
ਭਾਰਤ ਵਿੱਚ ਆਬਾਦੀ ਕਿਤੇ ਜ਼ੋਰ ਸ਼ੋਰ ਨਾਲ ਵੱਧਦੀ ਜਾ ਰਹੀ ਹੈ ਚੀਨ ਆਬਾਦੀ ਦੇ ਅੰਕੜਿਆਂ ਅਨੁਸਾਰ ਦੁਨੀਆਂ ਵਿੱਚ ਪਹਿਲੇ ਨੰਬਰ ਤੇ ਹੈ ਪਰ ਉਹਨਾਂ ਕੋਲ ਧਰਤੀ ਵੀ ਭਾਰਤ ਨਾਲੋਂ ਬਹੁਤ ਜ਼ਿਆਦਾ ਹੈ ਇਸੇ ਲਈ ਤਾਂ ਆਰਥਿਕ ਰੂਪ ਵਿੱਚ ਭਾਰਤ ਤੋਂ ਬਹੁਤ ਅੱਗੇ ਹਨ ਜਿਸ ਤਰ੍ਹਾਂ ਸਾਡੇ ਦੇਸ਼ ਵਿੱਚ ਆਬਾਦੀ ਵਧ ਰਹੀ ਹੈ ਥੋੜ੍ਹੇ ਸਾਲਾਂ ਤੱਕ ਆਬਾਦੀ ਵਿੱਚ ਅਸੀਂ ਇੱਕ ਨੰਬਰ ਹੋ ਜਾਵਾਂਗੇ 1970 ਦਹਾਕੇ ਵਿੱਚ ਸਰਕਾਰ ਨੇ ਲਗਾਤਾਰ ਵਧ ਰਹੀ ਆਬਾਦੀ ਕਾਰਨ ਇੱਕ ਜੋੜੇ ਦੇ 2 ਬੱਚੇ ਲਈ ਤ੍ਰਿਕੋਣ ਨਿਸ਼ਾਨ ਬਣਾ ਕੇ ਦੋ ਬੱਚਿਆਂ ਲਈ ਸਲਾਹ ਤੇ ਕਾਰਵਾਈ ਚਾਲੂ ਕੀਤੀ ਸੀ।
ਦੋ ਬੱਚੇ ਘਰ ਵਿੱਚ ਅੱਛੇ ਦਾ ਸਰਕਾਰ ਨੇ ਪ੍ਰਚਾਰ ਤੇ ਬਹੁਤ ਜ਼ੋਰ ਦਿੱਤਾ ਪਰ ਲੋਕ ਸਰਕਾਰ ਦੇ ਅਜਿਹੇ ਸੁਧਾਰਵਾਦੀ ਪ੍ਰਚਾਰ ਨੂੰ ਆਪਣੀ ਆਜ਼ਾਦੀ ਤੇ ਹਮਲਾ ਸਮਝਦੇ ਹਨ ਜਿਸ ਕਾਰਨ ਇਸ ਤਿਕੋਣ ਦਾ ਕੋਈ ਠੋਸ ਰੂਪ ਸਾਹਮਣੇ ਨਹੀਂ ਆਇਆ ਸੰਨ 1975 ਵਿੱਚ ਸਮਕਾਲੀ ਸਰਕਾਰ ਨੇ ਆਪਣੀ ਕੁਰਸੀ ਦੀ ਰੱਖਿਆ ਕਰਨ ਲਈ ਐਮਰਜੈਂਸੀ ਲਗਾ ਦਿੱਤੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਦੇ ਬੇਟੇ ਸੰਜੇ ਗਾਂਧੀ ਜੀ ਨੇ ਦੇਸ਼ ਦੀ ਉੱਨਤੀ ਲਈ ਪੰਜ ਨੁਕਾਤੀ ਨਾਅਰਾ ਲਗਾ ਦਿੱਤਾ ਜਿਸ ਦਾ ਮੁੱਖ ਇੱਕ ਖ਼ਾਸ ਮੁੱਦਾ ਵਧ ਰਹੀ ਆਬਾਦੀ ਨੂੰ ਰੋਕ ਲਗਾਉਣਾ ਸੀ ।
ਸਰਕਾਰ ਵੱਲੋਂ ਸਖ਼ਤੀ ਨਾਲ ਕਾਨੂੰਨ ਲਾਗੂ ਕੀਤਾ ਜਿਸ ਨਾਲ ਪ੍ਰਸ਼ਾਸਨ ਤੇ ਡਾਕਟਰਾਂ ਨੂੰ ਨਸਬੰਦੀ ਸਬੰਧੀ ਕਰਨ ਦੀ ਖਾਸ ਸੀਮਾ ਮਿੱਥ ਕੇ ਦੇ ਦਿੱਤੀ ਜੋ ਇਸ ਕੰਮ ਨੂੰ ਸਿਰੇ ਨਹੀਂ ਚੜ੍ਹਾਅ ਸਕੇਗਾ ਉਸ ਤੇ ਪ੍ਰਸ਼ਾਸਕੀ ਕਾਰਵਾਈ ਹੋਵੇਗੀ ਸਰਕਾਰ ਦਾ ਹੁਕਮ ਪ੍ਰਸ਼ਾਸਨ ਤੇ ਸਰਕਾਰੀ ਕਰਮਚਾਰੀ ਕੀ ਕਰਦੇ ਹਨ ਇਹ ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈ ਅਧਿਕਾਰੀ ਤੇ ਕਰਮਚਾਰੀ ਜ਼ੋਰ ਜ਼ਬਰਦਸਤੀ ਦੇ ਮਜਬੂਰ ਹੋ ਜਾਂਦੇ ਹਨ ਸਰਕਾਰੀ ਅਧਿਕਾਰੀਆਂ ਵਿੱਚ ਇੱਕ ਸਰਕਾਰੀ ਹੁਕਮ ਦੀ ਦੌੜ ਜਿੱਤਣ ਲਈ ਹੋੜ ਲੱਗ ਜਾਂਦੀ ਹੈ ਜਿਸ ਦਾ ਨਤੀਜਾ ਹਮੇਸ਼ਾ ਨਾਂਹ ਵਾਚੀ ਹੀ ਹੁੰਦਾ ਹੈ ਧੱਕੇ ਨਾਲ ਕੀਤੀ।
ਨਸਬੰਦੀ ਪੈਸੇ ਦੇ ਕੇ ਨਸਬੰਦੀ ਕਰਨੀ ਰਾਜ ਭਾਗ ਕਰਦੀ ਪਾਰਟੀ ਨੂੰ ਬਹੁਤ ਭਾਰੀ ਪਿਆ ਕੰਮ ਸਹੀ ਜਾਂ ਗ਼ਲਤ ਵਿਰੋਧੀ ਪਾਰਟੀਆਂ ਕਦੇ ਵੀ ਨਹੀਂ ਵੇਖਦੀਆਂ ਉਨ੍ਹਾਂ ਦੀ ਨਿਗਾਹ ਆਪਣੀ ਕੁਰਸੀ ਉੱਤੇ ਹੁੰਦੀ ਹੈ ਵਿਰੋਧੀ ਪਾਰਟੀ ਨੇ ਨਸਬੰਦੀ ਨੂੰ ਮੁੱਦਾ ਬਣਾ ਕੇ ਚੋਣ ਲੜੀ ਤੇ ਪਰਿਵਾਰ ਨਿਯੋਜਨ ਵਾਲੀ ਨੀਤੀ ਵਾਲੀ ਸਰਕਾਰ ਕੁਰਸੀ ਤੋਂ ਹੱਥ ਧੋ ਬੈਠੀ ਤੇ ਨਵੀਂ ਬਣੀ ਸਰਕਾਰ ਨੇ ਚੋਣ ਜਿੱਤਣ ਲਈ ਮੁੱਖ ਮੁੱਦਾ ਬਣਾਇਆ ਸੀ ਤੇ ਵਧਦੀ ਆਬਾਦੀ ਵਾਲੀ ਨੀਤੀ ਠੁੱਸ ਹੋ ਕੇ ਰਹਿ ਗਈ ਜਿਸ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਚਾਰ ਦਹਾਕੇ ਗੁਜ਼ਰ ਚੁੱਕੇ ਹਨ ਵਧ ਰਹੀ ਆਬਾਦੀ ਨੂੰ ਕਾਬੂ ਕਰਨ ਲਈ ਕਿਸੇ ਵੀ ਸਰਕਾਰ ਨੇ ਕੋਈ ਠੋਸ ਨੀਤੀ ਨਹੀਂ ਅਪਣਾਈ ਕੀ ਸੀ ਚਾਲੀ ਸਾਲ ਗੁਜ਼ਰ ਗਏ ਬੇਰੁਜ਼ਗਾਰੀ ਗ਼ਰੀਬੀ ਮਹਿੰਗਾਈ ਵਧ ਰਹੀ ਹੈ।
ਹਰ ਰਾਜਨੀਤਿਕ ਪਾਰਟੀ ਦਾ ਵੋਟਾਂ ਲੈਣ ਵੇਲੇ ਸਾਡੀ ਸਰਕਾਰ ਬਣਾਓ ਰੁਜ਼ਗਾਰ ਦੇਵਾਂਗੇ ਗਰੀਬੀ ਦੂਰ ਕਰਾਂਗੇ ਭ੍ਰਿਸ਼ਟਾਚਾਰ ਖਤਮ ਕਰ ਦੇਵਾਂਗੇ ਮਹਿੰਗਾਈ ਬਿਲਕੁੱਲ ਨਹੀਂ ਰਹੇਗੀ ਕੁਝ ਕੁ ਸਾਲ ਪਹਿਲਾਂ ਉਮੀਦਵਾਰ ਤੇ ਉਸ ਦੇ ਚਮਚੇ ਘਰ ਘਰ ਜਾ ਕੇ ਲੋਕਾਂ ਨੂੰ ਇਹ ਸਬਜ਼ਬਾਗ ਦਿਖਾਉਂਦੇ ਸਨ ਬੜੇ ਜ਼ੋਰ ਸ਼ੋਰ ਨਾਲ ਗੱਡੀਆਂ ਤੇ ਲਾਊਡ ਸਪੀਕਰ ਲਗਾ ਕੇ ਨਾਅਰਿਆਂ ਦੇ ਰਾਗ ਅਲਾਪੇ ਜਾਂਦੇ ਸਨ ਹੁਣ ਚੋਣ ਕਮਿਸ਼ਨ ਦੀਆਂ ਕੁਝ ਹਦਾਇਤਾਂ ਹਨ ਵਾਧੂ ਸ਼ੋਰ ਤੇ ਪੂਰਨ ਰੂਪ ਵਿੱਚ ਪਾਬੰਦੀ ਹੈ ਪਰ ਨੇਤਾ ਸਾਡੇ ਹਮੇਸ਼ਾ ਚਤੁਰ ਰੂਪੀ ਬਾਣਾ ਪਹਿਨ ਕੇ ਚੱਲਦੇ ਹਨ ਹੁਣ ਇੱਕ ਸੜਕਾਂ ਤੇ ਰੋਡ ਸ਼ੋਅ ਦੇ ਨਾਮ ਨਾਲ ਲਾਮ ਲਸ਼ਕਰ ਨਿਕਲਦਾ ਲੋਕ ਪਤਾ ਨਹੀਂ ਮਨੋਰੰਜਨ ਲਈ ਜਾਂ ਆਪਣੇ ਨੇਤਾਵਾਂ ਦੀਆਂ ਗੱਲਾਂ ਸੁਣਨ ਲਈ ਸੜਕਾਂ ਦੇ ਆਲੇ ਦੁਆਲੇ ਜਾ ਖੜ੍ਹੇ ਹੁੰਦੇ ਹਨ।
ਲੋਕਾਂ ਨੂੰ ਖਿੱਚਣ ਲਈ ਫਿਲਮੀ ਤੇ ਗਾਇਕ ਕਲਾਕਾਰਾਂ ਦਾ ਸਹਾਰਾ ਲਿਆ ਜਾਂਦਾ ਹੈ ਸਰਕਾਰਾਂ ਬਦਲ ਜਾਂਦੀਆਂ ਹਨ ਬੇਰੁਜ਼ਗਾਰੀ ਗ਼ਰੀਬੀ ਮਹਿੰਗਾਈ ਵਧਦੀ ਜਾ ਰਹੀ ਹੈ ਕੁਰਸੀ ਤੇ ਬੈਠਿਆਂ ਨੂੰ ਕੁਝ ਸੁਣਾਈ ਨਹੀਂ ਦਿੰਦਾ ਮੁੱਦੇ ਅਗਲੀਆਂ ਚੋਣਾਂ ਲਈ ਸੰਭਾਲ ਕੇ ਰੱਖ ਲਏ ਜਾਂਦੇ ਹਨ ਇਹ ਸਾਰੇ ਹਾਲਾਤਾਂ ਦਾ ਵਿਗੜਨਾ ਵਧ ਰਹੀ ਆਬਾਦੀ ਹੈ ਪਰ ਕੋਈ ਰਾਜਨੀਤਕ ਪਾਰਟੀ ਭਲੇ ਕੁਰਸੀ ਤੇ ਬੈਠੇ ਹੋਣ ਜਾਂ ਵਿਰੋਧੀ ਪਾਰਟੀਆਂ ਵਿੱਚ ਹੁਣ ਵਧਦੀ ਆਬਾਦੀ ਬਾਰੇ ਕਦੇ ਕਿਸੇ ਨੇ ਵਿਚਾਰਿਆ ਤੱਕ ਨਹੀਂ ਹੱਲ ਕੀ ਹੋਣਾ ਰਾਜਨੀਤਕ ਪਾਰਟੀਆਂ ਦਾ ਤਾਂ ਪਤਾ ਨਹੀਂ ਪਰ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਸਭ ਕੁਝ ਜੜ੍ਹ ਬਾਰੇ ਜਾਣਦੇ ਹਨ ਪਰ ਕਦੇ ਵੀ ਇਹ ਮਸਲਾ ਨਹੀਂ ਉਠਾਉਂਦੇ ਪ੍ਰਾਈਵੇਟ ਚੈਨਲ ਰਾਜਨੀਤਿਕ ਪਾਰਟੀਆਂ ਦੇ ਖਰੀਦੇ ਹੋਏ ਹਨ।
ਦੂਰਦਰਸ਼ਨ ਤੇ ਆਕਾਸ਼ਵਾਣੀ ਅਰਧ ਸਰਕਾਰੀ ਅਦਾਰੇ ਹਨ ਉਨ੍ਹਾਂ ਨੇ ਸਰਕਾਰ ਵਿਰੁੱਧ ਕੀ ਬੋਲਣਾ ਹੈ ਕੁਝ ਸਾਲ ਪਹਿਲਾਂ ਚੀਨ ਨੇ ਵਧ ਰਹੀ ਆਬਾਦੀ ਨੂੰ ਮੁੱਖ ਰੱਖ ਕੇ ਖਾਸ ਕਾਨੂੰਨ ਬਣਾਇਆ ਕਿ ਜਿਸ ਜੋੜੇ ਦੇ ਇੱਕ ਤੋਂ ਵੱਧ ਬੱਚਾ ਹੋਵੇਗਾ ਉਸ ਨੂੰ ਨੌਕਰੀ ਨਹੀਂ ਮਿਲੇਗੀ ਨੌਕਰੀ ਕਰਨ ਵਾਲੇ ਤੇ ਦੂਸਰਾ ਬੱਚਾ ਹੋ ਗਿਆ ਤਾਂ ਉਸ ਨੂੰ ਨੌਕਰੀ ਤੋਂ ਬਾਹਰ ਕਰ ਦਿੱਤਾ ਜਾਵੇਗਾ ਕਾਨੂੰਨ ਦਾ ਸਾਰਥਿਕ ਹੱਲ ਹੋਇਆ ਆਪਣੀ ਵਧ ਰਹੀ ਆਬਾਦੀ ਨੂੰ ਕਾਬੂ ਵਿੱਚ ਕਰ ਲਿਆ ਭਾਰਤ ਬਸ ਚੁੱਪ ਹੈ ਥੋੜ੍ਹੇ ਸਾਲਾਂ ਵਿੱਚ ਸਭ ਤੋਂ ਵੱਧ ਆਬਾਦੀ ਦਾ ਝੰਡਾ ਸਾਡੇ ਹੱਥ ਆ ਜਾਵੇਗਾ ਜਨਤਾ ਵੀ ਭਾਰਤ ਦੀ ਬਹੁਤ ਪੜ੍ਹੀ ਲਿਖੀ ਤੇ ਸਿਆਣੀ ਹੈ ਪਰ ਬੇਰੁਜ਼ਗਾਰਾਂ ਨੇ ਨੌਕਰੀਆਂ ਲਈ ਧਰਨੇ ਨੌਕਰੀ ਕਰਨ ਵਾਲਿਆਂ ਦੇ ਤਨਖਾਹਾਂ ਵਧਾਉਣ ਲਈ ਧਰਨੇ ਤੇ ਇੱਕ ਜੁੱਟ ਹੋ ਕੇ ਮਹਿੰਗਾਈ ਵਿਰੁੱਧ ਧਰਨੇ ਰੌਲਾ ਪਾ ਲੈਂਦੇ ਹਨ।
ਹਰ ਮਹਿਕਮੇ ਵਿੱਚ ਅਨੇਕਾਂ ਯੂਨੀਅਨਾਂ ਹਨ ਤੇ ਪੜ੍ਹੇ ਲਿਖੇ ਬੁੱਧੀਜੀਵੀ ਪ੍ਰਧਾਨ ਹਨ ਦਿਲ ਕਰਦਾ ਹੈ ਨਾਅਰੇ ਲਗਵਾ ਲੈਂਦੇ ਹਨ ਆਪਣੀ ਪ੍ਰਧਾਨਗੀ ਦੇ ਅਹੁਦਿਆਂ ਦਾ ਰੰਗ ਆਪਣੇ ਮਹਿਕਮੇ ਤੇ ਸਰਕਾਰਾਂ ਨੂੰ ਵਿਖਾ ਦਿੰਦੇ ਹਨ ਪਰ ਹੱਲ ਕੋਈ ਨਹੀਂ ਹਊਮੈ ਨੂੰ ਪੱਠੇ ਜ਼ਰੂਰ ਪੈ ਜਾਂਦੇ ਹਨ ਕੇਂਦਰੀ ਸਰਕਾਰ ਵਿੱਚ ਸਾਡੀ ਲੋਕ ਸਭਾ ਅਤੇ ਰਾਜ ਸਭਾ ਤੇ ਹਰ ਸੂਬੇ ਦੀ ਆਪਣੀ ਵਿਧਾਨ ਸਭਾ ਜਿਸ ਵਿਚ ਰਾਜ ਕਰਦੀਆਂ ਪਾਰਟੀਆਂ ਆਪਣੇ ਝੰਡੇ ਬੁਲੰਦ ਕਰਦੀਆਂ ਰਹਿੰਦੀਆਂ ਹਨ ਤੇ ਵਿਰੋਧੀ ਪਾਰਟੀਆਂ ਦਾ ਕੰਮ ਜਿਸ ਕੰਮ ਲਈ ਉਹ ਚੋਣ ਜਿੱਤ ਕੇ ਆਏ ਹਨ ਉਹ ਭੁੱਲ ਜਾਂਦੇ ਹਨ।
ਸਰਕਾਰ ਦਾ ਵਿਰੋਧ ਕਰਨਾ ਸਰਕਾਰ ਚੰਗਾ ਜਾਂ ਮਾੜਾ ਕੁਝ ਵੀ ਕਰਦੀ ਹੋਵੇ ਵਿਚਾਰਨਾ ਨਹੀਂ ਬੱਸ ਵਿਰੋਧ ਕਰਨਾ ਅੱਜ ਕੱਲ ਰਾਜਨੀਤਕ ਪਾਰਟੀਆਂ ਦਾ ਇੱਕ ਫੈਸ਼ਨ ਬਣ ਗਿਆ ਹੈ ਜਦੋਂ ਵੀ ਸਮਾਂ ਮਿਲਦਾ ਹੈ ਸਰਕਾਰ ਵਿਰੁੱਧ ਨਾਅਰੇ ਨੌਕਰੀਆਂ ਦੇਵੋ ਗਰੀਬੀ ਤੇ ਮਹਿੰਗਾਈ ਖ਼ਤਮ ਕਰੋ ਮੁੱਦਿਆਂ ਦਾ ਹੱਲ ਵਧ ਰਹੀ ਆਬਾਦੀ ਹੈ ਕੋਈ ਵੀ ਰਾਜਨੀਤਿਕ ਪਾਰਟੀ ਦੇ ਨੇਤਾ ਕਦੇ ਵੀ ਨਹੀਂ ਬੋਲਿਆ ਹੱਲ ਕੀ ਹੋਣਾ ਹੈ ਮੇਰਾ ਖਿਆਲ ਜੇ ਠੋਸ ਹੱਲ ਕੱਢ ਲਿਆ ਗਿਆ ਤਾਂ ਰਾਜਨੀਤਕ ਪਾਰਟੀਆਂ ਕੋਲ ਕੋਈ ਰੌਲਾ ਪਾਉਣ ਲਈ ਮੁੱਦਾ ਨਹੀਂ ਰਹੇਗਾ ਕਿਉਂਕਿ ਰਾਜ ਸਭਾ ਤੇ ਲੋਕ ਸਭਾ ਦਾ ਪ੍ਰਸਾਰਣ ਟੀ ਵੀ ਉੱਤੇ ਵਿਖਾਇਆ ਜਾਂਦਾ ਹੈ।
ਫਿਰ ਲੋਕਾਂ ਨੂੰ ਨੇਤਾ ਲੋਕ ਕੀ ਵਿਖਾਉਣਗੇ ਆਬਾਦੀ ਘੱਟ ਗਈ ਨਾ ਰਹੇਗਾ ਬਾਂਸ ਅਤੇ ਨਾ ਵੱਜੇਗੀ ਬੰਸਰੀ ਆਪਣੀ ਬੰਸਰੀ ਦੀ ਧੁਨ ਨੂੰ ਠੱਲ੍ਹ ਨਾ ਪੈ ਜਾਵੇ ਸ਼ਾਇਦ ਇਸੇ ਲਈ ਵਧਦੀ ਆਬਾਦੀ ਕਿਸੇ ਨੂੰ ਵਿਖਾਈ ਨਹੀਂ ਦੇ ਰਹੀ ਮੈਂ ਮਰਚੈਂਟ ਨੇਵੀ ਵਿੱਚ ਨੌਕਰੀ ਕਰਦੇ ਹੋਏ ਵੇਖਿਆ ਹੈ ਕੀ ਸਾਡੇ ਭਾਰਤ ਦੀ ਮਹਾਨਤਾ ਇਹ ਹੈ ਜਿਸ ਕੋਲ ਸਭ ਤੋਂ ਮੁੱਖ ਧੰਦਾ ਖੇਤੀਬਾੜੀ ਹੈ ਹਰ ਤਰ੍ਹਾਂ ਦੀ ਖੇਤੀ ਭਾਰਤ ਵਿੱਚ ਹਰ ਸਮੇਂ ਕੀਤੀ ਜਾ ਸਕਦੀ ਹੈ ਕਿਉਂਕਿ ਭਾਰਤ ਨੂੰ ਕੁਦਰਤ ਵੱਲੋਂ ਖਾਸ ਤੋਹਫਾ ਇੱਕ ਪਾਸੇ ਗਰਮੀ ਤੇ ਦੂਜੇ ਪਾਸੇ ਸਰਦੀ ਹੁੰਦੀ ਹੈ ਹਰ ਤਰ੍ਹਾਂ ਦੀ ਫ਼ਸਲ ਹਰ ਸਮੇਂ ਭਾਰਤ ਵਿੱਚ ਪੈਦਾ ਹੁੰਦੀ ਹੈ।
ਧਾਤਾਂ ਤੇ ਪਾਣੀ ਦੀ ਕੋਈ ਕਮੀ ਨਹੀਂ ਯੂਰਪ ਵਰਗੇ ਦੇਸ਼ ਜਿਨ੍ਹਾਂ ਕੋਲ ਕੁਦਰਤ ਵੱਲੋਂ ਚੰਗਾ ਮੌਸਮ ਧਾਤਾਂ ਅਤੇ ਹੋਰ ਅਨੇਕ ਚੀਜ਼ਾਂ ਵਸਤਾਂ ਮੌਜੂਦ ਨਹੀਂ ਪਰ ਉਹ ਆਪਣੇ ਆਧਾਰ ਤੇ ਮਜ਼ਬੂਤ ਤੌਰ ਤੇ ਖੜ੍ਹੇ ਹਨ ਕਿਉਂ ਆਬਾਦੀ ਲਈ ਚਾਦਰ ਵੇਖ ਕੇ ਪੈਰ ਪਸਾਰਦੇ ਹਨ ਸਾਡੇ ਗੁਆਂਢ ਵਿੱਚ ਜਾਪਾਨ ਛੋਟਾ ਜਿਹਾ ਦੇਸ਼ ਜਿਸ ਕੋਲ ਕੋਈ ਧਾਤ ਨਹੀਂ ਖਰਾਬ ਮੌਸਮ ਦਾ ਪੂਰਾ ਸਾਲ ਸਾਹਮਣਾ ਕਰਦੇ ਹਨ ਪਰ ਬਾਹਰ ਤੋਂ ਕਬਾੜ ਦਾ ਸਾਮਾਨ ਖਰੀਦ ਕੇ ਉਸ ਨੂੰ ਨਵਾਂ ਰੂਪ ਦੇ ਕੇ ਬਿਜਲਈ ਵਸਤੂਆਂ ਤੇ ਗੱਡੀਆਂ ਤਿਆਰ ਕਰਕੇ ਦੁਨੀਆਂ ਵਿੱਚ ਵਿਉਪਾਰ ਵਿੱਚ ਬਹੁਤ ਅੱਗੇ ਹਨ ਕਿਉਂ ਸੋਚੋ ਘੱਟ ਆਬਾਦੀ ਉੱਚ ਸਿੱਖਿਆ ਸਿਹਤ ਸੰਭਾਲ ਤੇ ਹਰ ਇੱਕ ਲਈ ਕੰਮ ਠੋਸ ਰੂਪ ਵਿੱਚ ਮੌਜੂਦ ਹੈ।
ਕੈਨੇਡਾ ਦੇ ਇੱਕ ਉੱਚ ਅਧਿਕਾਰੀ ਨਾਲ ਮੈਂ ਗੱਲਬਾਤ ਕੀਤੀ ਕਿ ਤੁਸੀਂ ਸ਼ਾਦੀਸ਼ੁਦਾ ਹੋ ਤੁਹਾਡੇ ਕਿੰਨੇ ਬੱਚੇ ਹਨ ਉਸ ਦਾ ਜਵਾਬ ਸੀ ਮੈਂ ਤਿੰਨ ਥਾਵਾਂ ਤੇ ਹਰ ਰੋਜ਼ ਨੌਕਰੀ ਕਰਨ ਜਾਂਦਾ ਹਾਂ ਜਿਸ ਨਾਲ ਮੇਰਾ ਪੇਟ ਹੀ ਭਰਿਆ ਜਾਂਦਾ ਹੈ ਸ਼ਾਦੀ ਕਰਕੇ ਕੀ ਕਰਾਂਗਾ ਤੇ ਉਸ ਨੇ ਇੱਕ ਖਾਸ ਗੱਲ ਦੱਸੀ ਕਿ ਸਾਡੇ ਦੇਸ਼ ਵਿੱਚ 55% ਆਦਮੀ ਤੇ ਔਰਤਾਂ ਕੁਆਰੀਆਂ ਹਨ ਪਰ ਆਪਣੇ ਪੰਜਾਬੀ ਉੱਥੇ ਜਾ ਕੇ ਵੱਧ ਬੱਚੇ ਪੈਦਾ ਕਰਕੇ ਸਰਕਾਰ ਤੋਂ ਸਕੀਮਾਂ ਦਾ ਲਾਭ ਲੈਂਦੇ ਹਨ ਇਹ ਹੀ ਸਾਡੀ ਸੋਚ ਖੇਤੀ ਸਾਡਾ ਮੁੱਖ ਧੰਦਾ ਹੈ ਸਾਡੇ ਕਿਸਾਨ ਤੇ ਖੇਤੀ ਮਜਦੂਰ ਖ਼ੁਦਕੁਸ਼ੀਆਂ ਕਰ ਰਹੇ ਹਨ ਆਬਾਦੀ ਵਧ ਰਹੀ ਹੈ ਤੇ ਜ਼ਮੀਨ ਦੇ ਘਟਨਾ ਹੀ ਹੈ।
ਖੁਦਕੁਸ਼ੀ ਕਿਉਂ ਕਰਨ ਵਾਲੇ ਨੇ ਉਸ ਦਾ ਹੱਲ ਨਹੀਂ ਸੋਚਿਆ ਕਿ ਮੈਂ ਕਿੰਨੇ ਬੱਚੇ ਪੈਦਾ ਕਰਨੇ ਹਨ ਕਿੰਨਿਆਂ ਦੀ ਜ਼ਰੂਰਤ ਹੈ ਜਿਨ੍ਹਾਂ ਨੇ ਥੋੜ੍ਹਾ ਦਿਮਾਗ ਤੋਂ ਕੰਮ ਲੈ ਲਿਆ ਹੈ ਉਨ੍ਹਾਂ ਦੀ ਔਲਾਦ ਸੀਮਤ ਹੈ ਬਾਕੀ ਸਾਡੇ ਭਾਰਤੀ ਲੋਕਾਂ ਨੂੰ ਬੱਚਿਆਂ ਬਾਰੇ ਪੁੱਛੋ ਜੇ ਵੱਧ ਹੋਣਗੇ ਤਾਂ ਕਹਿਣਗੇ ਰੱਬ ਨੇ ਦਿੱਤੇ ਹਨ ਰੱਬ ਹੀ ਖਾਣ ਨੂੰ ਦੇਵੇਗਾ ਕਿਤੇ ਖੁਦਕੁਸ਼ੀ ਕਰਕੇ ਰੱਬ ਨੂੰ ਪੁੱਛਣ ਤਾਂ ਨਹੀਂ ਜਾਂਦੇ ਹਰੇਕ ਕੰਮ ਵਿੱਚ ਰੱਬ ਨੂੰ ਲਿਆ ਕੇ ਖੜ੍ਹਾ ਕਰ ਦੇਣਾ ਇਹ ਸਾਡੀ ਬੇਹੱਦ ਘਟੀਆ ਸੋਚ ਹੈ।
ਕੁਦਰਤ ਦਾ ਵਰਤਾਰਾ ਕੀ ਹੈ ਉਸ ਨੂੰ ਸਮਝਣ ਦੀ ਕਦੇ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਤਿੰਨ ਕੁ ਦਹਾਕੇ ਪਹਿਲਾਂ ਦੀ ਗੱਲ ਲੈ ਲਵੋ ਜਿਸ ਘਰ ਵਿੱਚ ਚਾਰ ਪੰਜ ਮੁੰਡੇ ਪੈਦਾ ਹੁੰਦੇ ਸਨ ਜ਼ਮੀਨ ਜਾਇਦਾਦ ਵੇਖ ਕੇ ਲੋੜ ਅਨੁਸਾਰ ਉਨ੍ਹਾਂ ਦੇ ਵਿਆਹ ਕੀਤੇ ਜਾਂਦੇ ਸਨ ਸਮਝਦਾਰ ਘਰਾਂ ਵਿੱਚ ਇੱਕ ਮੁੰਡੇ ਦੀ ਹੀ ਸਾਦੀ ਹੁੰਦੀ ਸੀ ਬਾਕੀ ਸਮੂਹਿਕ ਪਰਿਵਾਰ ਮਿਲ ਕੇ ਕੰਮ ਕਰਦਾ ਸੀ ਗਰੀਬੀ ਕਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਘਰਾਂ ਵਿੱਚ ਕਦੇ ਵੇਖੀ ਨਹੀਂ ਸੀ ਜਦੋਂ ਕਿ ਉਸ ਨੂੰ ਵਿੱਦਿਆ ਤਾਂ ਜ਼ਿਆਦਾ ਪ੍ਰਸਾਰ ਨਹੀਂ ਸੀ ਹੁਣ ਹਰ ਕੋਈ ਪੜ੍ਹਿਆ ਲਿਖਿਆ ਤੇ ਹਰ ਜਾਣਕਾਰੀ ਲਈ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਬਹੁਤ ਕੁਝ ਜਾਣਕਾਰੀ ਦੇਣ ਲਈ ਮੌਜੂਦ ਹੈ।
ਪਰ ਲੋਕਾਂ ਨੇ ਦਿਮਾਗ ਗਹਿਣੇ ਧਰ ਦਿੱਤੇ ਹਨ ਵਿੱਦਿਆ ਦਾ ਪ੍ਰਸਾਰ ਅੱਜਕਲ ਬਹੁਤ ਹੈ ਪਰ ਵਿੱਦਿਆ ਸਿਰਫ਼ ਨੌਕਰੀ ਲਈ ਪ੍ਰਾਪਤ ਕੀਤੀ ਜਾਂਦੀ ਹੈ ਸਿਆਣਪ ਲਈ ਬਿਲਕੁਲ ਨਹੀਂ ਵਰਤੀ ਜਾਂਦੀ ਉਲਟਾ ਸਰਕਾਰਾਂ ਤੋਂ ਆਪਣੀ ਗ਼ਰੀਬੀ ਦਾ ਕਾਰਨ ਪੁੱਛਦੇ ਹਨ ਕੰਡੇ ਅਸੀਂ ਖ਼ੁਦ ਬੀਜੇ ਹਨ ਕੋਈ ਨਹੀਂ ਸੋਚਦਾ ਕੋਈ ਵੀ ਗ਼ਲਤ ਕੰਮ ਹੋ ਜਾਵੇ ਉਸ ਦੇ ਵਿਰੁੱਧ ਝੰਡੇ ਚੁੱਕਣੇ ਤੇ ਬੋਲਣਾ ਭਾਰਤੀਆਂ ਦੀ ਇੱਕ ਖਾਸ ਆਦਤ ਹੈ ਅਜਿਹਾ ਕਿਉਂ ਹੋਇਆ ਇਹ ਸ਼ਬਦ ਸਾਡੇ ਸ਼ਬਦ ਕੋਸ਼ ਵਿੱਚ ਮੌਜੂਦ ਹੀ ਨਹੀਂ ਹੈ ਮੁੱਕਦੀ ਗੱਲ – ਕਿਸੇ ਵੀ ਰਾਜਨੀਤਕ ਪਾਰਟੀ ਦੀ ਸਰਕਾਰ ਬਣ ਜਾਵੇ ਉਸਨੂੰ ਆਪਣੀ ਕੁਰਸੀ ਦਾ ਫਿਕਰ ਰਹਿੰਦਾ ਹੈ ਗਰੀਬੀ ਬੇਰੁਜ਼ਗਾਰੀ ਤੇ ਮਹਿੰਗਾਈ ਦਾ ਠੋਸ ਹੱਲ ਵਧ ਰਹੀ ਆਬਾਦੀ ਨੂੰ ਕਾਬੂ ਕਰਕੇ ਹੀ ਕੀਤਾ ਜਾ ਸਕਦਾ ਹੈ।
ਪਰ ਬਿੱਲੀ ਦੇ ਗਲ ਵਿਚ ਟੱਲੀ ਬੰਨ੍ਹਣ ਨੂੰ ਕੋਈ ਤਿਆਰ ਨਹੀਂ ਹੋ ਰਿਹਾ ਸ਼ਾਇਦ ਨੇਤਾ ਲੋਕ ਵਧ ਰਹੀ ਆਬਾਦੀ ਮਜ਼ਬੂਤ ਵੋਟ ਬੈਂਕ ਸਮਝ ਰਹੇ ਹਨ ਅਸੀਂ ਕੋਈ ਗੱਲ ਸੁਨਣ ਦੇ ਆਦੀ ਨਹੀਂ ਆਬਾਦੀ ਨੂੰ ਕਾਬੂ ਕਰਨ ਲਈ ਖਾਸ ਕਾਨੂੰਨ ਬਣਾਉਣਾ ਪਵੇਗਾ ਜਿਸ ਦੀ ਕਿਸੇ ਰਾਜਨੀਤਿਕ ਪਾਰਟੀ ਤੋਂ ਨੇੜਲੇ ਭਵਿੱਖ ਵਿੱਚ ਕੋਈ ਆਸ ਨਹੀਂ ਕੀਤੀ ਜਾ ਸਕਦੀ ਕਾਨੂੰਨ ਬਣਾਉਣਾ ਪਿਆ ਜਿਸ ਵਿੱਚ ਥੋੜ੍ਹੀ ਸਖ਼ਤਾਈ ਵਰਤਣੀ ਪਵੇਗੀ ਨੇਤਾ ਲੋਕ ਆਪਣੇ ਵੋਟ ਬੈਂਕ ਕਮਜ਼ੋਰ ਕਰਨ ਲਈ ਰੰਗ ਵਿੱਚ ਭੰਗ ਨਹੀਂ ਪਾਉਣਗੇ।
ਸਾਡੀਆਂ ਸਮਾਜਿਕ ਜਥੇਬੰਦੀਆਂ ਬੁੱਧੀਜੀਵੀ ਤੇ ਮੀਡੀਆ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਤੇ ਸਰਕਾਰਾਂ ਨੂੰ ਦੱਸਣਾ ਪਵੇਗਾ ਕਿ ਸਾਡੀ ਗਰੀਬੀ ਤੇ ਬੇਰੁਜ਼ਗਾਰੀ ਤੇ ਮਹਿੰਗਾਈ ਦਾ ਕਾਰਨ ਵੱਧ ਰਹੀ ਆਬਾਦੀ ਹੈ ਇਸ ਲਈ ਠੋਸ ਕਦਮ ਉਠਾਓ ਵਿਗੜੇ ਕੰਮਾਂ ਦਾ ਸਭ ਹੱਲ ਹੋ ਜਾਵੇਗਾ ਵੋਟਰਾਂ ਨੂੰ ਜਾਗਣ ਦੀ ਜ਼ਰੂਰਤ ਹੈ।
ਰਮੇਸ਼ਵਰ ਸਿੰਘ
ਪਟਿਆਲਾ
ਸੰਪਰਕ ਨੰਬਰ -9914880392