ਕਪੂਰਥਲਾ;17 ਜੁਲਾਈ (ਕੌੜਾ) (ਸਮਾਜਵੀਕਲੀ) : ਪਿਛਲੇ ਦਿਨੀਂ ਬਾਬਾ ਸੁਖਜਿੰਦਰ ਸਿੰਘ ਬੱਬਰ ਸਰਪ੍ਰਸਤ ਸਰਬੱਤ ਦਾ ਭਲਾ ਦਾ ਫਾਊਡੇਸ਼ਨ ਵਲੋਂ ਸਰਪੰਚ ਤਰਲੋਚਨ ਸਿੰਘ ਗੋਸ਼ੀ ਤੇ ਸ: ਸੁਖਦਿਆਲ ਸਿੰਘ ਝੰਡ ਉੱਪ ਸਕੱਤਰ ਜਨਰਲ ਪੰਜਾਬ ਦੇ ਵਿਸ਼ੇਸ ਸਹਿਯੋਗ ਨਾਲ ਸਰਕਾਰੀ ਮਿਡਲ ਸਕੂਲ ਸੁੰਨੜਵਾਲ ਵਿਖੇ 150 ਤੋਂ ਵੱਧ ਛਾਂਦਾਰ ਤੇ ਫਲਦਾਰ ਬੂਟੇ ਲਗਾਏ ਗਏ। ਇਸ ਮੌਕੇ ਜਥੇਦਾਰ ਬੱਬਰ ਨੇ ਪਿੰਡ ਦੇ ਪਤਵੰਤੇ ਤੇ ਹੋਰ ਸਾਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਜੌਕੇ ਸਮੇਂ ਵਿੱਚ ਵਾਤਾਵਰਣ ਨੂੰ ਬਚਾਉਣਾ ਅਹਿਮ ਲੌੜ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਮਕਸਦ ਲਈ ਕੇਵਲ; ਰੁੱਖ ਲਗਾਉਣ ਤੱਕ ਹੀ ਸੀਮਤ ਨਹੀਂ ਹੋਣਾ ਚਾਹੀਦਾ ਸਗੋਂ ਇਹਨਾਂ ਦੀ ਦੇਖਭਾਲ ਵੀ ਕਰਨੀ ਜਰੂਰੀ ਹੈ।ਜਥੇਦਾਰ ਬੱਬਰ ਨੇ ਕਿਹਾ ਕਿ ਸਾਡੀ ਫਾਊਡੇਸ਼ਨ ਦੀ ਸਥਾਪਨਾ ਦਾ ਮਕਸਦ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੰਮ ਕਰਨਾ ਹੈ ਅਤੇ ਇਸ ਸੰਸਥਾ ਨਾਲ ਵੱਧ ਤੋਂ ਵੱਧ ਨੌਜਵਾਨ ਵਰਗ ਨੂੰ ਜੌੜ ਕੇ ਉਨ੍ਹਾਂ ਨੂੰ ਵਧੀਆ ਜੀਵਨ ਜਾਚ ਸਿਖਾਉਣਾ ਵੀ ਸਾਡਾ ਮਕਸਦ ਹੈ।ਇਸ ਮੌਕੇ ਸਰਪੰਚ ਤਰਲੋਚਨ ਸਿੰਘ ਗੋਸ਼ੀ ਤੇ ਸ: ਸੁਖਦਿਆਲ ਸਿੰਘ ਝੰਡ ਨੇ ਫਾਊਡੇਸ਼ਨ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦੀ ਸੰਸਥਾ ਵਲੋਂ ਕੀਤੇ ਜਾ ਰਹੇ ਕੰਮ ਬਹੁਤ ਹੀ ਸ਼ਲਾਘਾਯੋਗ ਹਨ ਅਤੇ ਉਹ ਭਵਿੱਖ ਵਿੱਚ ਸੰਸਥਾ ਨੂੰ ਬਣਦਾ ਯੋਗਦਾਨ ਵੀ ਦਿੰਦੇ ਰਹਿਣਗੇ।
ਇਸ ਮੌਕੇ ਸ: ਅਵਤਾਰ ਸਿੰਘ ਪੰਚ, ਜਰਨੈਲ ਸਿੰਘ ਮੇਜਰ, ਮਾਸਟਰ ਹਰਦੇਵ ਸਿੰਘ ਖਾਨੋਵਾਲ, ਮਾਸਟਰ ਰਮੇਸ਼ ਕੁਮਾਰ ਭੇਟਾ, ਰਵਿੰਦਰ ਸਿੰਘ, ਤਜਿੰਦਰ ਸਿੰਘ, ਜਸਕਰਨ ਸਿੰਘ, ਮੰਨਾ ਸੰਤਪੁਰੀਆ, ਕਰਮਜੀਤ ਸਿੰਘ ਵਾਲੀਆ, ਗੋਰਵ, ਗੁਰਪ੍ਰੀਤ ਗੋਪੀ ਰਮਣੀਕ, ਬੰਟੀ ਅਰੌੜਾ, ਚਰਨਜੀਤ ਲੱਕੀ, ਗੁਰਪ੍ਰੀਤ ਗੋਪੀ, ਪ੍ਰਿੰਸ, ਗੁਰਬਖਸ ਸਿੰਘ, ਮਾਨ ਤੇ ਜਸਪਾਲ ਸਿੰਘ ਹਾਜਰ ਸਨ।