ਹੁਸ਼ਿਆਰਪੁਰ 17 ਜੁਲਾਈ (ਸਮਾਜਵੀਕਲੀ) – ਸਿਹਤ ਵਿਭਾਗ ਦੇ ਦਿਸ਼ਾਂ ਨਿਰਦੇਸ਼ਾਂ ਅਨਸਾਰ ਸ੍ਰੀ ਰਾਮ ਕੁਮਾਰ ਮਹਿਤਾ ਬਤੋਰ ਐਸਿਸਟੈਟ ਮਲੇਰੀਆਂ ਅਫਸਰ ਵੱਜੋ ਅੱਜ ਦਫਤਰ ਸਿਵਲ ਸਰਜਨ ਵਿਖੇ ਆਪਣੀਆਂ ਸੇਵਾਵਾ ਦੇਣ ਲਈ ਹਾਜਰ ਹੋਏ । ਇਸ ਤੋ ਪਹਿਲਾਂ ਉਹ ਅਮ੍ਰਿਤਸਰ ਵਿਖੇ ਹੈਲਥ ਸੁਪਰਵਾਈਜਰ ਸਨ । ਅਹੁਦਾ ਸੰਭਾਲਣ ਮੋਕੇ ਸੈਨਟਰੀ ਸੁਪਰਵਾਈਜਰ ਹਰਰੂਪ ਕੁਮਾਰ , ਮੁਲਖ ਰਾਜ , ਸੰਜੀਵ ਠਾਕਰ , ਤਰਸੇਮ ਲਾਲ, ਬਸੰਤ ਕੁਮਾਰ , ਰਕੇਸ਼ ਕੁਮਾਰ ਵੀ ਹਾਜਰ ਸੀ ।
ਇਸ ਮੋਕੇ ਉਹਨਾ ਕਿਹਾ ਕਿ ਅਯੋਕੇ ਕੋਰੋਨਾ ਮਹਾਂਮਾਰੀ ਦੋਰਾਨ ਜਿਥੇ ਉਹਨਾਂ ਦਾ ਵਿੰਗ ਕੋਰੋਨਾ ਰੋਕਣ ਵਿੱਚ ਆਪਣੀਆ ਗਤੀ ਵਿਧੀਆ ਕਰ ਰਿਹਾ ਹੈ ਉਥੇ ਵੈਕਟਰ ਵੋਰਨ ਡਿਸੀਜੀਜ ਕੰਟਰੋਲ ਪ੍ਰੋਗਰਾਮ ਤਹਿਤ ਮਲੇਰਆਂ ਅਤੇ ਡੇਗੂ ਨੂੰ ਕਾਬੂ ਕਰਨ ਤੇ ਵੀ ਧਿਆਨ ਕੇਦਰਿਤ ਰਹੇਗਾ , ਅਤੇ ਹਰੇਕ ਸ਼ੁੱਕਰਵਾਰ ਨੂੰ ਖੁਸ਼ਕ ਦਿਨ ਵੱਜੋ ਮਨਾਕੇ ਮੱਛਰ ਦੇ ਲਾਰਵਾਂ ਪੈਦਾ ਹੋਣ ਵਾਲੇ ਪਾਣੀ ਦੇ ਸੋਮਿਆ ਨੂੰ ਕਰਵਾਇਆ ਜਾਵੇਗਾ ਅਤੇ ਲੋਕਾਂ ਨੂੰ ਇਸ ਤੋ ਬਚਾਅ ਲਈ ਜਾਗਰੂਕ ਵੀ ਕੀਤਾ ਜਾਵੇਗਾ ।
ਉਹਨਾਂ ਇਹ ਵੀ ਦੱਸਿਆ ਕਿ ਇਹ ਰੋਗਾਂ ਨੂੰ ਫੈਲਾਉਣ ਵਾਲਾ ਮੱਛਰ ਸਾਫ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ । ਸਾਫ ਸਫਾਈ ਰੱਖਣ , ਕੂਲਰਾਂ ਅਤੇ ਗਮਲਿਆਂ ਦਾ ਪਾਣੀ ਨੂੰ ਹਫਤੇ ਵਿੱਚ ਇੱਕ ਦਿਨ ਜਰੂਰ ਸਾਫ ਕਰਨ , ਦਿਨ ਵੇਲੇ ਅਜਿਹੇ ਕੱਪੜੇ ਪਹਿਨਣੇ ਚਹੀਦੇ ਹਨ ਜਿਨਾ ਨਾਲ ਸਰੀਰ ਢੱਕਿਆ ਰੱਖਿਆ ਜਾ ਸਕੇ , ਤਾਂ ਜੋ ਮੱਛਰ ਨਾ ਕੱਟ ਸਕੇ ਨਾਲ ਇਸ ਤੋ ਬਚਇਆ ਜਾ ਸਕਦਾ ਹੈ ।
ਇਹਨਾਂ ਦਿਨਾਂ ਵਿੱਚ ਹੋਣ ਵਾਲੇ ਬੁਖਾਰ ਹੋਣ ਦੀ ਸੂਰਤ ਵਿੱਚ ਐਸਪਰੀਨ ਜਾਂ ਬਰੂਫਨ ਦੀ ਗੋਲੀ ਨਾ ਲਈ ਜਾਵੇ । ਸਿਹਤ ਵਿਭਾਗ ਵੱਲੋ ਹਰ ਸ਼ੁਕਰਵਾਰ ਨੂੰ ਡਰਾਈ ਡੇਅ ਮਨਾਇਆ ਜਾਦਾ ਹੈ , ਜਿਸ ਅਨੁਸਾਰ ਸਮੂਹ ਨਾਗਰਿਕ ਨੂੰ ਇਸ ਦਿਨ ਆਪਣੇ ਘਰ ਦੇ ਕੂਲਰਾਂ , ਗਮਲਿਆਂ, ਫ੍ਰਿਜ ਦੀਆਂ ਟ੍ਰੇਆ ਅਤੇ ਪਾਣੀ ਦੇ ਹੋਰ ਸੋਮਿਆਂ ਨੂੰ ਜਿਥੇ ਪਾਣੀ ਖੜਾ ਹੋ ਸਕਦਾ ਹੈ , ਸਾਫ ਕਰਕੇ ਸੁੱਕਾ ਰੱਖਣ ਚਾਹੀਦਾ ਹੈ ।