ਜਿਉਂਦਾ ਵੱਸਦਾ ਰਹਿ

(ਸਮਾਜਵੀਕਲੀ)

ਕੋਈ ਕਹਿੰਦਾ ਤੂੰ ਚੀਨ ਤੋਂ ਆਇਆ,
ਕੋਈ ਕਹਿੰਦਾ ਤੂੰ ਹੋਰ ਦੇਸ਼ਾਂ ਤੋਂ ਆਇਆ,
ਜਿੱਥੋਂ ਵੀ ਤੂੰ ਆਇਆ
ਆਪਣੇ ਮੂੰਹੋਂ ਕਹਿ ਓ ਕੋਰੋਨਿਆਂ।
ਜਿਉਂਦਾ ਵੱਸਦਾ ਰਹਿ ਓ ਕੋਰੋਨਿਆਂ।

ਮਾਸਕ ਤੇ ਸੈਨੇਟਾਈਜ਼ਰ ਬਣਾਉਣ ਵਾਲੇ ਖੁਸ਼ ਨੇ,
ਕਮਾਈ ਕਰਕੇ ਭਰੀਆਂ ਜੇਬਾਂ ਸੱਭ ਨੇ,
ਇਨ੍ਹਾਂ ਦੇ ਦਿਲਾਂ ‘ਚ ਰੱਬ ਵਾਂਗ
ਤੂੰ ਗਿਆ ਏਂ ਬਹਿ ਓ ਕੋਰੋਨਿਆਂ।
ਜਿਉਂਦਾ ਵੱਸਦਾ ਰਹਿ ਓ ਕੋਰੋਨਿਆਂ।

ਜੋ ਨਾ ਮੂੰਹ ਤੇ ਮਾਸਕ ਲਾਉਂਦੇ,
ਪੁਲਿਸ ਵਾਲੇ ਉਨ੍ਹਾਂ ਨੂੰ ਆ ਘੇਰਾ ਪਾਉਂਦੇ,
500 ਰੁਪਏ ਜੁਰਮਾਨਾ ਕਰਕੇ
ਉਨ੍ਹਾਂ ਦੀ ਚੰਗੀ ਲਾਉਣ ਤਹਿ ਓ ਕੋਰੋਨਿਆਂ।
ਜਿਉਂਦਾ ਵੱਸਦਾ ਰਹਿ ਓ ਕੋਰੋਨਿਆਂ।

ਹਾਕਮ ਕਹਿੰਦਾ ਸੀ ਖ਼ਜ਼ਾਨਾ ਹੈ ਖਾਲੀ,
ਤਨਖਾਹਾਂ ਨਾ ਦੇਣ ਦਾ ਕਰਦਾ ਸੀ ਬਹਾਨਾ,
ਜੁਰਮਾਨੇ ਨਾਲ ਭਰਦਾ ਦੇਖ ਇਸ ਨੂੰ
ਚੁੱਪ ਕਰਕੇ ਗਿਆ ਹੈ ਬਹਿ ਓ ਕੋਰੋਨਿਆਂ।
ਜਿਉਂਦਾ ਵੱਸਦਾ ਰਹਿ ਓ ਕੋਰੋਨਿਆਂ।

ਮਰਦੇ ਲੋਕ ਹੋਰ ਬੀਮਾਰੀਆਂ ਨਾਲ ਨੇ,
ਪਰ ਤੇਰਾ ਨਾਂ ਕਰੀ ਜਾਂਦੇ ਬਦਨਾਮ ਨੇ,
ਆਪਣੀ ਈਨ ਮਨਾ ਲਈ ਤੂੰ
ਸ਼ੱਭ ਦੇ ਮੂੰਹ ਤੇ ਰਹਿ ਓ ਕੋਰੋਨਿਆਂ।
ਜਿਉਂਦਾ ਵੱਸਦਾ ਰਹਿ ਓ ਕੋਰੋਨਿਆਂ।

ਗਰੀਬਾਂ ਨੂੰ ਤੂੰ ਕਿਉਂ ਫੜੀ ਜਾਵੇਂ,
ਅਮੀਰਾਂ ਤੋਂ ਤੂੰ ਕਿਉੇਂ ਡਰੀ ਜਾਵੇਂ,
ਵੀਹ,ਪੱਚੀ ਕਰੋੜਪਤੀਆਂ ਦੇ
ਗਲਾਂ ‘ਚ ਜਾ ਕੇ ਬਹਿ ਓ ਕੋਰੋਨਿਆਂ।
ਜਿਉਂਦਾ ਵੱਸਦਾ ਰਹਿ ਓ ਕੋਰੋਨਿਆਂ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)
9915803554

Previous articleਗਾਗੋਵਾਲ ਅਤੇ ਮਾਖਾ ਵਿਖੇ ਮਲੇਰੀਆ ਤੋਂ ਬਚਾਅ ਲਈ ਦਵਾਈ ਦਾ ਛਿੜਕਾਅ ਕੀਤਾ
Next articleश्री गुरु हरकृष्ण पब्लिक स्कूल आर.सी.एफ. का बारहवीं कक्षा का नतीजा रहा शानदार