ਕੋਲਕਾਤਾ (ਸਮਾਜਵੀਕਲੀ) : ਸੀਨੀਅਰ ਭਾਜਪਾ ਆਗੂ ਦੇਬੇਂਦਰ ਨਾਥ ਰੇਅ ਉੱਤਰੀ ਦਿਨਾਜਪੁਰਾ ਜ਼ਿਲ੍ਹੇ ਦੇ ਹੇਮਤਾਬਾਦ ਖੇਤਰ ਵਿੱਚ ਆਪਣੇ ਘਰ ਨੇੜੇ ਮ੍ਰਿਤ ਹਾਲਤ ਵਿੱਚ ਲਟਕਦੇ ਮਿਲੇ ਹਨ। ਰੇਅ ਨੇ ਸੀਪੀਐੱਮ ਦੀ ਟਿਕਟ ’ਤੇ ਹੇਮਤਾਬਾਦ ਅਸੈਂਬਲੀ ਹਲਕੇ ਤੋਂ ਐੱਸਸੀ ਲਈ ਰਾਖਵੀਂ ਸੀਟ ’ਤੇ ਜਿੱਤ ਦਰਜ ਕੀਤੀ ਸੀ, ਪਰ ਪਿਛਲੇ ਸਾਲ ਲੋਕ ਸਭਾ ਚੋਣਾਂ ਮਗਰੋਂ ਉਹ ਭਾਜਪਾ ਵਿੱੱਚ ਸ਼ਾਮਲ ਹੋ ਗਿਅਾ।
ਪਾਰਟੀ ਬਦਲਣ ਦੇ ਬਾਵਜੂਦ ਰੇਅ ਨੇ ਸੀਪੀਐੱਮ ਵਿਧਾਇਕ ਵਜੋਂ ਅਸਤੀਫ਼ਾ ਨਹੀਂ ਦਿੱਤਾ। ਰੇਅ ਦੇ ਪਰਿਵਾਰਕ ਮੈਂਬਰਾਂ ਨੇ ਇਸ ਪੂਰੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਰੇਅ ਦਾ ਕਤਲ ਕੀਤਾ ਗਿਆ ਹੈ। ਉਧਰ ਸੂਬਾਈ ਭਾਜਪਾ ਨੇ ਇਸ ਨੂੰ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਪਾਰਟੀ ਵੱਲੋਂ ਕੀਤਾ ਕਤਲ ਕਰਾਰ ਦਿੱਤਾ ਹੈ।