ਅਮਿਤਾਭ ਅਤੇ ਅਭਿਸ਼ੇਕ ਦੀ ਹਾਲਤ ਸਥਿਰ

ਮੁੰਬਈ (ਸਮਾਜਵੀਕਲੀ) : ਬੌਲੀਵੁੱਡ ਅਦਾਕਾਰ ਅਮਿਤਾਬ ਬੱਚਨ ਅਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ, ਜਿਨ੍ਹਾਂ ਨੂੰ ਕਰੋਨਾ ਪਾਜ਼ੇਟਿਵ ਪਾਏ ਜਾਣ ਮਗਰੋਂ ਇੱਥੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਦੀ ਹਾਲਤ ਸਥਿਰ ਹੈ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਦੋਵੇਂ ਆਈਸੋਲੇਸ਼ਨ ਵਾਰਡ ’ਚ ਹਨ ਅਤੇ ਡਾਕਟਰੀ ਜਾਂਚ ਮੁਤਾਬਕ ਉਨ੍ਹਾਂ ਦੀ ਹਾਲਤ ਸਥਿਰ ਹੈ। ਇਸ ਸਮੇਂ ਉਨ੍ਹਾਂ ਨੂੰ ਗੰਭੀਰ ਇਲਾਜ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਸਹਾਇਕ ਥੈਰੇਪੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਦੇ ਅੰਦਰੂਨੀ ਅੰਗ ਠੀਕ ਢੰਗ ਨਾਲ ਕੰਮ ਕਰ ਰਹੇ ਹਨ। ਇਸੇ ਦੌਰਾਨ ਕੇ. ਵੈਸਟ ਵਾਰਡ ਦੇ ਸਹਾਇਕ ਮਿਉਂਸਿਪਲ ਕਮਿਸ਼ਨਰ ਵਿਸ਼ਵਾਸ ਮੋਟੇ ਨੇ ਦੱਸਿਆ ਕਿ ਬੱਚਨ ਪਰਿਵਾਰ ਦੇ ਬੰਗਲਿਆਂ ’ਤੇ ਕੰਮ ਕਰਦੇ 26 ਸਟਾਫ ਮੈਂਬਰਾਂ ਦੀਆਂ ਕਰੋਨਾ ਟੈਸਟ ਰਿਪੋਰਟਾਂ ਨੈਗੇਟਵ ਆਈਆਂ ਹਨ।

Previous articleAssam flood situation worsens; 50 dead, 24 lakh hit
Next articleJ&K L-G launches 10 power projects, lays foundation for 7 others