ਵੱਖਵਾਦੀ ਨੇਤਾ ਅਸ਼ਰਫ਼ ਸਹਿਰਾਈ ਪੀਐੱਸਏ ਤਹਿਤ ਗ੍ਰਿਫ਼ਤਾਰ

ਸ੍ਰੀਨਗਰ (ਸਮਾਜਵੀਕਲੀ) :  ਜੰਮੂ ਕਸ਼ਮੀਰ ਦੇ ਡਾਇਰੈਕਟਰ ਜਨਰਲ ਆਫ ਪੁਲੀਸ ਦਿਲਬਾਗ ਸਿੰਘ ਨੇ ਐਤਵਾਰ ਨੂੰ ਕਿਹਾ ਹੈ ਕਿ ਵੱਖਵਾਦੀ ਹੁਰੀਅਤ ਨੇਤਾ ਅਸ਼ਰਫ ਸਹਿਰਾਈ ਸਣੇ ਪਾਬੰਦੀਸ਼ੁਦਾ ਜਮਾਤ-ਏ-ਇਸਲਾਮੀ ਦੇ ਕੁਝ ਹੋਰ ਮੈਂਬਰਾਂ ਨੂੰ ਲੋਕ ਸੁਰੱਖਿਆ ਐਕਟ (ਪੀਐੱਸਏ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਜੀਪੀ ਨੇ ਕਿਹਾ ਕਿ ਪਾਕਿਸਤਾਨ ਪੱਖੀ ਤਹਿਰੀਕ-ਏ-ਹੁਰੀਅਤ ਦੇ ਪ੍ਰਧਾਨ ਸਹਿਰਾਈ ਤੋਂ ਇਲਾਵਾ ਜਮਾਤ-ਏ-ਇਸਲਾਮੀ ਦੇ 12 ਹੋਰ ਮੈਂਬਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।

Previous articleਐਸ਼ਵਰਿਆ ਤੇ ਧੀ ਅਰਾਧਿਆ ਨੂੰ ਵੀ ਕਰੋਨਾ
Next articleEng v WI 1st Test: Blackwood, Gabriel star as Windies win thriller