ਨਵੀਂ ਦਿੱਲੀ (ਸਮਾਜਵੀਕਲੀ):
ਇਥੇ ਤਿੱਬਤੀ ਲੋਕਾਂ ਦੇ ਇਕ ਸਮੂਹ ਵੱਲੋਂ ਚੀਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਬਾਰੇ ਦਿੱਲੀ ਪੁਲੀਸ ਨੇ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਸਵੇਰੇ 11 ਵਜੇ ਦੇ ਕਰੀਬ ਇਹ ਪ੍ਰਦਰਸ਼ਨ ਕੀਤਾ ਗਿਆ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਤਿੰਨ ਪ੍ਰਦਰਸ਼ਨਕਾਰੀ ਇਥੇ ਚੀਨ ਖ਼ਿਲਾਫ਼ ਵਿਰੋਧ ਕਰਨ ਆਏ ਸਨ, ਜਿਨ੍ਹਾਂ ਨੂੰ ਮੱਧ ਦਿੱਲੀ ਸਥਿਤ ਚੀਨੀ ਦੂਤਾਵਾਸ ਦੇ ਕੋਲ ਉਸ ਵੇਲ਼ੇ ਹਿਰਾਸਤ ਵਿੱਚ ਲੈ ਲਿਆ, ਜਦੋਂ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸਨ।ਪੁਲੀਸ ਮੁਤਾਬਿਕ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਚਾਣਕਿਆਪੁਰੀ ਪੁਲੀਸ ਥਾਣੇ ਵਿੱਚ ਲਿਜਾਇਆ ਗਿਆ।