ਸੁਪਰੀਮ ਕੋਰਟ ਵਲੋਂ ਨੋਟਿਸ ਤੇ ਸੰਮਨ ਵੱਟਸਐਪ ਰਾਹੀਂ ਭੇਜਣ ਦੀ ਇਜਾਜ਼ਤ

ਨਵੀਂ ਦਿੱਲੀ (ਸਮਾਜਵੀਕਲੀ) :  ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਾਨੂੰਨੀ ਕਾਰਵਾਈ ਵਿੱਚ ਈ-ਮੇਲ ਅਤੇ ਫੈਕਸ ਦੇ ਨਾਲ-ਨਾਲ ਵੱਟਸਐਪ ਅਤੇ ਟੈਲੀਗ੍ਰਾਮ ਜ਼ਰੀਏ ਸੰਮਨ ਅਤੇ ਨੋਟਿਸ ਭੇਜਣ ਦੀ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਇਸ ਦੇ ਨਾਲ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਸਾਰੇ ਤਰੀਕਿਆਂ ਰਾਹੀਂ ਭੇਜ ਜਾਣ ਵਾਲੇ ਨੋਟਿਸ ਤੇ ਸੰਮਨ ਅਧਿਕਾਰਤ ਧਿਰ ਵੱਲੋਂ ਹੋਣ। ਇਹ ਪਹਿਲਾ ਮੌਕਾ ਹੈ ਜਦੋਂ ਸੁਪਰੀਮ ਕੋਰਟ ਨੇ ਵੱਟਸਐਪ ਅਤੇ ਟੈਲੀਗ੍ਰਾਮ ਜ਼ਰੀਏ ਅਦਾਲਤੀ ਕਾਰਵਾਈਆਂ ਦੌਰਾਨ ਸੰਮਨ ਅਤੇ ਨੋਟਿਸਾਂ ਦੀ ਸੇਵਾ ਦੀ ਆਗਿਆ ਦਿੱਤੀ ਹੈ।

ਫੈਸਲੇ ਮੁਤਾਬਕ ਜਦੋਂ ਵੱਟਸਐਪ ’ਤੇ ਕਿਸੇ ਨੂੰ ਨੋਟਿਸ ਭੇਜਿਆ ਜਾਵੇ ਤੇ ਊਸ ਨੋਟਿਸ ਬਾਰੇ ਐਪ ‘ਤੇ “ਦੋ ਨੀਲੀਆਂ ਟਿੱਕਾਂ ਨਜ਼ਰ ਆ ਜਾਣ ਤਾਂ ਸਮਝਿਅ ਜਾਵੇ ਕਿ ਨੋਟਿਸ ਦੇ ਲਿਆ ਹੈ। ਸਰਵਉੱਚ ਅਦਾਲਤ ਨੇ ਆਰਬੀਆਈ ਨੂੰ ਕੋਵਿਡ-19 ਤਾਲਾਬੰਦੀ ਦੇ ਮੱਦੇਨਜ਼ਰ ਚੈੱਕਾਂ ਦੀ ਵੈਧਤਾ ਵਧਾਉਣ ਦੀ ਆਗਿਆ ਵੀ ਦਿੱਤੀ ਹੈ।

Previous articleਐਨਰਿਕਾ ਲੈਕਸੀ ਕੇਸ: ਪਰਿਵਾਰ ਨੇ 100 ਕਰੋੜ ਦਾ ਮੁਅਾਵਜ਼ਾ ਮੰਗਿਆ
Next articleਰਾਜਨਾਥ ਵੱਲੋਂ ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਨਾਲ ਫੋਨ ’ਤੇ ਗੱਲਬਾਤ