ਡਾ. ਥਿੰਦ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਮੋਗਾ – ਸ਼ਾਹਕੋਟ ਰੋਡ ਦਾ ਕੰਮ ਸ਼ੁਰੂ ਕਰਵਾਉਣ ਲਈ ਮੰਗ ਪੱਤਰ ਸੌਂਪਿਆ

ਮਹਿਤਪੁਰ (ਨੀਰਜ ਵਰਮਾ) (ਸਮਾਜਵੀਕਲੀ): ਹਲਕਾ ਸ਼ਾਹਕੋਟ ਦੇ ਲੋਕ ਲੰਮੇ ਸਮੇਂ ਤੋਂ ਸ਼ਾਹਕੋਟ ਸ਼ਹਿਰ ਦੇ ਵਿੱਚੋਂ ਲੰਘ ਰਹੀ ਸ਼ੜਕ ਜ਼ੋ ਕੇ ਮੋਗਾ ਨੈਸ਼ਨਲ ਹਾਈਵੇ ਨਾਲ ਜੁੜਦੀ ਹੈ, ਦੇ ਹਲਾਤ ਬਹੁਤ ਮਾੜੇ ਹਨ ਅਤੇ ਇਸਤੇ ਜਲਦ ਤੋਂ ਜਲਦ ਕੰਮ ਸ਼ੁਰੂ ਕੀਤਾ ਜਾਵੇ ਇਸਦੇ ਸੰਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਬੀ.ਸੀ. ਵਿੰਗ ਦੀ ਕੋਰ ਕਮੇਟੀ ਦੇ ਮੈਂਬਰ ਡਾ. ਅਮਰਜੀਤ ਸਿੰਘ ਥਿੰਦ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜੀ ਨੂੰ ਮੰਗ ਪੱਤਰ ਸੌਂਪਿਆ ਜਿਸ ਵਿਚ ਉਨ੍ਹਾਂ ਨੇ ਕੇਂਦਰੀ ਮੰਤਰੀ ਜੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਹਕੋਟ ਵਿੱਚੋਂ ਲੰਘ ਰਹੀ ਸ਼ੜਕ ਵੱਲ ਨਾ ਤਾਂ ਨਗਰ ਪੰਚਾਇਤ ਸ਼ਾਹਕੋਟ ਅਤੇ ਨਾ ਹੀ ਪੰਜਾਬ ਸਰਕਾਰ ਦਾ ਇਸ ਸੜਕ ਵੱਲ ਕੋਈ ਧਿਆਨ ਹੈ।

ਜਿਸ ਕਾਰਨ ਸ਼ਹਿਰ ਦੇ ਲੋਕ ਅਤੇ ਸ਼ਹਿਰ ਵਿੱਚ ਆਉਣ ਵਾਲੇ ਲੋਕ ਹਾਦਸਿਆਂ ਦਾ ਸ਼ਿਕਾਰ ਹੋਏ ਹਨ, ਉਹਨਾਂ ਨੇ ਮੰਗ ਪੱਤਰ ਦੇ ਰਾਹੀਂ ਬੀਬੀ ਹਰਸਿਮਰਤ ਕੌਰ ਬਾਦਲ ਕੋਲ ਮੰਗ ਕੀਤੀ ਕਿ ਉਹ ਕੇਂਦਰੀ ਮੰਤਰੀ ਨਿਤਿਨ ਗਡਕਰੀ ਜੀ ਨੂੰ ਅਪੀਲ ਕਰਨ ਕਿ ਉਹ ਇਸ ਸੜਕ ਨੂੰ ਕੇਂਦਰ ਸਰਕਾਰ ਵੱਲੋਂ ਫੰਡ ਦੇ ਕੇ ਸੜਕ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਵਾਉਣ। ਡਾ ਥਿੰਦ ਨੇ ਕਿਹਾ ਕਿ ਬੀਬੀ ਬਾਦਲ ਜੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਪਹਿਲ ਦੇ ਆਧਾਰ ਤੇ ਇਹ ਕੰਮ ਕਰਵਾਉਣਗੇ। ਇਸ ਮੌਕੇ ਡਾ ਥਿੰਦ ਨੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਜੀ ਨੂੰ ਸ਼ਾਹਕੋਟ ਹਲਕੇ ਦੀਆਂ ਹੋਰ ਸੜਕਾਂ ਜਿਵੇਂ ਮਹਿਤਪੁਰ ਤੋਂ ਸ਼ਾਹਕੋਟ ਸੜਕ ਬਣਵਾਉਣ ਦੀ ਵੀ ਬੇਨਤੀ ਕੀਤੀ।

Previous articleकृषि विभाग द्वारा धान की सीधी बिजाई वाले खेतों का निरीक्षण
Next articleਥਾਣਾ ਮਹਿਤਪੁਰ ਦੇ ਸਾਰੇ ਹੀ ਮੁਲਾਜ਼ਮਾਂ ਦੇ ਲਏ ਗਏ ਕਰੋਨਾ ਸੈਂਪਲ