ਰੇਲ-ਬੱਸ ਹਾਦਸਾ: ਪੀੜਤ ਸਿੱਖ ਪਰਿਵਾਰਾਂ ਨੂੰ ਇੱਕ ਕਰੋੜ ਰੁਪਏ ਦੀ ਮਦਦ ਦਾ ਐਲਾਨ

ਪਿਸ਼ਾਵਰ (ਸਮਾਜਵੀਕਲੀ) : ਸੂਬਾ ਖੈਬਰ ਪਖਤੂਨਖਵਾ ਸਰਕਾਰ ਨੇ ਰੇਲ-ਬੱਸ ਹਾਦਸੇ ਵਿੱਚ ਮਾਰੇ ਗਏ 21 ਸਿੱਖ ਯਾਤਰੀਆਂ ਦੇ ਪਰਿਵਾਰਾਂ ਨੂੰ ਇੱਕ ਕਰੋੜ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਦੇ ਘੱਟ ਗਿਣਤੀਆਂ ਸਬੰਧੀ ਵਿਸ਼ੇਸ਼ ਸਹਾਇਕ ਵਜ਼ੀਰ ਜ਼ਾਦਾ ਨੇ ਇਹ ਐਲਾਨ ਭਾਈ ਜੋਗਾ ਸਿੰਘ ਗੁਰਦੁਆਰੇ ਦੇ ਦੌਰੇ ਮੌਕੇ ਅਤੇ ਸਿੱਖ ਯਾਤਰੀਆਂ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੀਤਾ। ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਦਿੱਤੇ ਜਾਣਗੇ।

Previous articleਇਸਲਾਮਾਬਾਦ ਵਿੱਚ ਹਿੰਦੂ ਮੰਦਰ ਦੇ ਨਿਰਮਾਣ ਨੂੰ ਚੁਣੌਤੀ ਦਿੰਦਿਆਂ ਪਟੀਸ਼ਨਾਂ ਰੱਦ
Next articleਦੁਨੀਆ ’ਚ ਅਤਿਵਾਦ ਦਾ ‘ਕੌਮਾਂਤਰੀ ਕੇਂਦਰ’ ਮੰਨਿਆ ਜਾਂਦੈ ਪਾਕਿ: ਭਾਰਤ