ਨਵੀਂ ਦਿੱਲੀ (ਸਮਾਜਵੀਕਲੀ) : ਦਿੱਲੀ ਦੀ ਇੱਕ ਅਦਾਲਤ ਨੇ ਵੀਜ਼ਾ ਸ਼ਰਤਾਂ ਦੀ ਕਥਿਤ ਊਲੰਘਣਾ ਕਰਕੇ ਨਿਜ਼ਾਮੂਦੀਨ ਮਰਕਜ਼ ਵਿੱਚ ਸ਼ਮੂਲੀਅਤ ਕਰਨ ਵਾਲੇ 21 ਮੁਲਕਾਂ ਦੇ 91 ਵਿਦੇਸ਼ੀਆਂ ਨੂੰ ਅੱਜ ਜ਼ਮਾਨਤ ਦੇ ਦਿੱਤੀ ਹੈ। ਚੀਫ ਮੈਟਰੋਪੌਲੀਟਿਨ ਮੈਜਿਸਟ੍ਰੇਟ ਗੁਰਮੋਹਿਨਾ ਕੌਰ ਨੇ ਵਿਦੇਸ਼ੀਆਂ ਨੂੰ ਹਰੇਕ ਵਲੋਂ 10 ਹਜ਼ਾਰ ਰੁਪਏ ਦਾ ਨਿੱਜੀ ਮੁਚੱਲਕਾ ਭਰਨ ’ਤੇ ਰਾਹਤ ਦਿੱਤੀ ਹੈ।
ਸੁਣਵਾਈ ਮੌਕੇ ਸਾਰੇ ਵਿਦੇਸ਼ੀ ਨਾਗਰਿਕ, ਜੋ ਇੱਕ ਹੋਟਲ ਵਿੱਚ ਰੁਕੇ ਹੋਏ ਹਨ, ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਬੰਧਤ ਮੁਲਕਾਂ ਦੇ ਹਾਈ ਕਮਿਸ਼ਨਾਂ/ਅੰਬੈਸੀਆਂ ਦੇ ਸਬੰਧਤ ਅਧਿਕਾਰੀਆਂ ਅਤੇ ਜਾਂਚ ਅਧਿਕਾਰੀਆਂ ਨੇ ਮੁਲਜ਼ਮਾਂ ਦੀ ਸ਼ਨਾਖ਼ਤ ਕੀਤੀ।