ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ) – ਵਿਸ਼ਵ ਪ੍ਰਸਿੱਧ ਬੇਹੱਦ ਸੁਰੀਲੇ ਅਤੇ ਦਮਦਾਰ ਗਾਇਕੀ ਦੇ ਬੇਤਾਜ਼ ਬਾਦਸ਼ਾਹ ਗਾਇਕ ਗੁਰਬਖਸ਼ ਸੌਕੀ ਆਪਣਾ ਸਿੰਗਲ ਟਰੈਕ ‘ਹੰਝੂ’ ਲੈ ਕੇ ਮਾਰਕੀਟ ਵਿਚ ਆਏ ਹਨ। ਫੌਕ ਫਿਊਜਨ ਪ੍ਰੋਡਕਸ਼ਨ ਦੀ ਪੇਸ਼ਕਸ਼ ਇਸ ਟਰੈਕ ਦੇ ਲੇਖਕ ਗੀਤਕਾਰ ਦੀਪਾਂ ਹੇਰਾਂ ਵਾਲਾ ਹਨ। ਜਦਕਿ ਮਿਊਜਿਕ ਸੁਰਿਦੰਰ ਬੱਬੂ ਨੇ ਦਿੱਤਾ ਹੈ। ਇਸ ਟਰੈਕ ਦਾ ਵੀਡੀਓ ਮਨਜੀਤ ਉਪਲ ਵਲੋਂ ਤਿਆਰ ਕੀਤਾ ਗਿਆ ਹੈ। ਪ੍ਰੋਜੈਕਟ ਪ੍ਰਬੰਧਕ ਮੇਜਰ ਸਾਹਿਬ ਸਰੋਤਿਆਂ ਵਲੋਂ ਗੁਰਬਖਸ਼ ਸੌਕੀ ਦੇ ਇਸ ਤੋਂ ਪਹਿਲਾਂ ਆ ਚੁੱਕੇ ਅਨੇਕਾਂ ਹੀ ਗੀਤਾਂ ਨੂੰ ਦਿਲੋਂ ਰਜਵਾਂ ਪਿਆਰ ਕੀਤਾ ਗਿਆ ਹੈ। ਗੁਰਬਖਸ਼ ਸੌਕੀ ਦਾ ਕਹਿਣਾ ਹੈ ਕਿ ‘ਹੰਝੂ’ ਟਰੈਕ ਨੂੰ ਵੀ ਸਰੋਤੇ ਰੱਜਵਾਂ ਪਿਆਰ ਦੇਣਗੇ।
HOME ਗੁਰਬਖਸ਼ ਸੌਕੀ ਟਰੈਕ ‘ਹੰਝੂ’ ਲੈ ਕੇ ਹਾਜ਼ਰ