ਰਾਸ਼ਟਰੀਆ ਮਜ਼ਦੂਰ ਕਾਂਗਰਸ ਕਮੇਟੀ ਦੀ ਮੀਟਿੰਗ ਆਯੋਜਿਤ

ਅੱਪਰਾ, (ਸਮਾਜ ਵੀਕਲੀ)- ਕਰੀਬੀ ਪਿੰਡ ਭਾਰਸਿੰਘਪੁਰਾ ਵਿਖੇ ਰਾਸ਼ਟਰੀਆ ਮਜ਼ਦੂਰ ਕਾਂਗਰਸ ਕਮੇਟੀ ਦੀ ਇੱਕ ਅਹਿਮ ਮੀਟਿੰਗ ਹੋਈ। ਇਸ ਮੌਕੇ ਸੋਮਪਾਲ ਮੈਂਗੜਾ ਪ੍ਰਧਾਨ ਰਾਸ਼ਟਰੀਆ ਮਜ਼ਦੂਰ ਕਾਂਗਰਸ ਕਮੇਟੀ ਪੰਜਾਬ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਪਾਰਟੀ ਵਰਕਰਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਰ ’ਤੇ ਹਲ ਕੀਤਾ ਜਾਵੇ। ਮੀਟਿੰਗ ਦੌਰਾਨ ਵੱਡੀ ਗਿਣਤੀ ’ਚ ਮਹਿਲਾ ਅਹੁਦੇਦਾਰਾਂ ਤੇ ਮੈਂਬਰਾਂ ਨੇ ਵੀ ਭਾਗ ਲਿਆ। ਇਸ ਮੌਕੇ ਰਾਜ ਹਾਂਡਾ ਵਾਈਸ ਪ੍ਰਧਾਨ ਪੰਜਾਬ ਤੇ ਮੀਡੀਆ ਇੰਚਾਰਜ, ਮਲਕੀਤ ਸਿੰਘ ਮਾਛੀਆ, ਰੂਪੇਸ਼ ਯਾਦਵ ਲੁਧਿਆਣਾ, ਮਨਜੀਤ ਕੌਰ ਫਗਵਾੜਾ, ਸੁਖਦੀਪ ਕੌਰ ਜੰਡਿਆਲਾ, ਪਰਮਿੰਦਰ ਕੌਰ ਡਿੰਪਲ, ਜਸਵੀਰ ਕੌਰ ਗੁੜੇ, ਗੁਰਚਰਨ ਸਿੰਘ ਨਗਰ, ਭਾਰਤ ਭੂਸ਼ਣ ਪੁਰੀ, ਸ਼ਿੰਦਰਪਾਲ ਗੁੜੇ, ਯਾਦਵਿੰਦਰ ਗਿਆਨੀ, ਸੁਨੀਤਾ ਸ਼ਰਮਾ, ਕਮਲੇਸ਼ ਕੌਰ ਘਾਰੂ, ਸੰਤੋਸ਼ ਕੌਰ ਆਦਿ ਵੀ ਹਾਜ਼ਰ ਸਨ।

Previous articleਵਾਲ ਝੜਨ ਤੋਂ ਛੁਟਕਾਰਾ
Next articleਚੱਕ ਸਾਹਬੂ ਦੇ ਵਿਦਿਆਰਥੀ ਸਾਗਰ ਦੀ ਨਵੋਦਿਆ ਵਿਦਿਆਲਿਆ ਲਈ ਹੋਈ ਚੋਣ