ਕਰੋਨਾਵਾਇਰਸ: ਪਾਕਿਸਤਾਨੀ ਵਿਦੇਸ਼ੀ ਮੰਤਰੀ ਮਿਲਟਰੀ ਹਸਪਤਾਲ ’ਚ ਦਾਖ਼ਲ

ਇਸਲਾਮਾਬਾਦ (ਸਮਾਜਵੀਕਲੀ) :  ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀ ਕਰੋਨਾਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਇਕ ਦਿਨ ਬਾਅਦ ਅੱਜ ਉਨ੍ਹਾਂ ਨੂੰ ਰਾਵਲਪਿੰਡੀ ਵਿੱਚ ਸਥਿਤ ਇਕ ਮਿਲਟਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਇਸ ਤੋਂ ਪਹਿਲਾਂ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਸੀ।

ਸ੍ਰੀ ਕੁਰੈਸ਼ੀ ਨੇ ਸ਼ੁੱਕਰਵਾਰ ਨੂੰ ਇਹ ਗੱਲ ਜਨਤਕ ਕੀਤੀ ਸੀ ਕਿ ਉਨ੍ਹਾਂ ਦਾ ਕਰੋਨਾਵਾਇਰਸ ਦਾ ਟੈਸਟ ਪਾਜ਼ੇਟਿਵ ਆਇਆ ਹੈ। ਜੀਓ ਨਿਊਜ਼ ਦੀ ਖ਼ਬਰ ਅਨੁਸਾਰ ਅੱਜ ਉਨ੍ਹਾਂ ਨੂੰ ਰਾਵਲਪਿੰਡੀ ਵਿੱਚ ਸਥਿਤ ਕੰਬਾਈਂਡ ਮਿਲਟਰੀ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਹੈ।

Previous articleਚੰਬਲ ਐਕਸਪ੍ਰੈੱਸਵੇਅ ਮੱਧ ਪ੍ਰਦੇਸ਼, ਯੂਪੀ ਤੇ ਰਾਜਸਥਾਨ ਦੀ ਸਥਿਤੀ ਬਦਲ ਸਕਦੈ: ਗਡਕਰੀ
Next articleਮੋਦੀ ਵੱਲੋਂ ‘ਆਤਮਨਿਰਭਰ ਐਪਸ’ ਦੀ ਵਕਾਲਤ