ਉਮਰਾਂ ਦਾ ਮੋਹਤਾਜ਼ ਨਹੀਂ

(ਸਮਾਜ ਵੀਕਲੀ)

ਦਿਲ ਦਾ ਖੁਸ਼ ਹੋਣਾ ਉਮਰਾਂ ਦਾ ਮੋਹਤਾਜ਼ ਨਹੀਂ ਹੁੰਦਾ
ਖੁਸ਼ ਰਹਿਣਾ ਜਿੰਦਗੀ ‘ ਚ ਇਹ ਕੋਈ ਰਾਜ਼ ਨਹੀਂ ਹੁੰਦਾ
ਕੋਈ ਵੀ ਖੁਸ਼ ਹੋ ਸਕਦਾ ਜਿੰਦਗੀ ਵਿੱਚ ਐ ਮੇਰੇ ਦੋਸਤੋ
ਇਸ ਖੁਸ਼ੀ ਤੇ ਕਿਸੇ ਇੱਕ ਦਾ ਕੋਈ ਰਾਜ਼ ਨਹੀਂ ਦੋਸਤੋ

ਦਿਲ ਅੰਦਰ ਖੁਸ਼ੀਆਂ ਲੱਖ ਭਰੀਆਂ ਨੇ ਇਹ ਬਾਹਰ ਨਹੀਂ
ਗਲ ਏਨੀ ਹੈ ਅਸੀਂ ਵਾਧੂ ਬੋਝ ਪਾਏ ਖੁਸ਼ੀ ਆਜ਼ਾਦ ਨਹੀਂ
ਖ਼ੁਸ਼ੀ ਓਦੋਂ ਤੱਕ ਆਉਣੀ ਨਹੀਂ ਬਾਹਰ ਹੁੰਦੇ ਆਜ਼ਾਦ ਨਹੀਂ
ਕਿਓਂ ਨਹੀਂ ਹੁੰਦੇ ਆਜ਼ਾਦ ਵਿਚਾਰਾਂ ਤੋਂ ਖੁਸ਼ੀ ਪਹਾੜ ਨਹੀਂ

ਲੋਕ ਕੀ ਕਹਿਣਗੇ ਕੋਈ ਕੀ ਕਹੂਗਾ ਅਸੀਂ ਗੁਲਾਮ ਨਹੀਂ
ਵਾਧੂ ਦੇ ਦਿਖਾਵਿਆਂ ਤੋਂ ਹੁੰਦੇ ਕਿਉਂ ਅਸੀਂ ਆਜ਼ਾਦ ਨਹੀਂ
ਦੁਨੀਆਂ ਤੇ ਸਭ ਦੀ ਇਹੀ ਤਕਲੀਫ ,ਕੋਈ ਆਜ਼ਾਦ ਨਹੀਂ
ਕੀ ਅਸੀਂ ਓਦੋਂ ਰੁਕਣਾ ਜਦ ਤੱਕ ਹੁੰਦੇ ਸਭ ਬਰਬਾਦ ਨਹੀਂ

ਕਿਸੇ ਨੂੰ ਕੋਈ ਡਰ ਕਿਸੇ ਨੂੰ ਕੋਈ ਡਰ ਸਾਹਮਣੇ ਸ਼ੇਰ ਨਹੀਂ
ਕੱਢ ਕੇ ਦਿਲਾਂ ਵਿੱਚੋ ਡਰ ਕਿਸੇ ਦਾ ਹੁੰਦੇ ਕਿਓਂ ਦਲੇਰ ਨਹੀਂ
ਤੁਹਾਡੀ ਜਿੰਦਗੀ ਤੁਹਾਡੀ ਹੈ ਨਾਲ ਸਾਡੇ ਕਿਸੇ ਨਹੀਂ ਜਾਣਾ
ਖੁਸ਼ ਰਹਿ ਕੇ ਕੱਢ ਲਵੋ ਜਿੰਦਗੀ ਸਮਾਂ ਫੇਰ ਨੀ ਆਉਣਾ

ਜਿਹੋ ਜਿਹੇ ਬਣਾਏ ਰੱਬ ਨੇ ਓਹੀ ਬਣੇ ਰਹਾਂਗੇ ਜੇ ਦੋਸਤੋ
ਜਿੰਦਗੀ ਦੇ ਵਿੱਚ ਕਾਫੀ ਹੱਦ ਤੱਕ ਖੁਸ਼ ਹੀ ਰਹਾਂਗੇ ਦੋਸਤੋ
ਲੈ ਕੇ ਗਿਆਨ ਕਰ ਕੇ ਤਰੱਕੀ ਵੰਡਣਗੇ ਗਿਆਨ ਦੋਸਤੋ
ਸਾਰੇ ਹੀ ਕੰਮ ਆਓ ਇੱਕ ਦੂਜੇ ਦੇ, ਖੁਸ਼ ਰਹਾਂਗੇ ਦੋਸਤੋ।

ਧਰਮਿੰਦਰ ਕਹੇ ਹਾਸੇ ਵੰਡ ਐ ਬੰਦੇ ਹਾਸੇ ਉੱਗਣਗੇ
ਵੰਡ ਪਿਆਰ ਲੋਕਾਂ ਨੂੰ ਲੋਕ ਪਿਆਰੇ ਹੀ ਲੱਗਣਗੇ
ਕੱਢ ਨਫ਼ਰਤਾਂ ਦਿਲਾਂ ‘ ਚ ਆਜ਼ਾਦ ਹੋ ਜਾਓ ਦੋਸਤੋ
ਏਥੇ ਕਿਸੇ ਦਾ ਕੁਛ ਨਹੀਂ ਜਿੰਦਗੀ ਮਾਣ ਲਵੋ ਦੋਸਤੋ।

ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਰਜ਼ਾਂ ਦੇ ਰਿਸ਼ਤੇ
Next articleਦੋ ਦਿਨਾਂ ਕੌਮੀ ਸੈਮੀਨਾਰ ਗੁਰੂਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਅੱਜ ਤੋਂ ਸ਼ੁਰੂਦੋ ਦਿਨਾਂ ਕੌਮੀ ਸੈਮੀਨਾਰ ਗੁਰੂਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਅੱਜ ਤੋਂ ਸ਼ੁਰੂ