(ਸਮਾਜ ਵੀਕਲੀ)
ਇੱਥੇ ਹਾਕਮ ਦੀ ਹੈ ਮਾੜੀ ਨੀਤੀ
ਜਨਤਾ ਘੂਕ ਪਈ ਹੈ ਸੁਤੀ
ਚੋਰਾਂ ਦੇ ਸੰਗ ਰਲੀ ਹੋਈ ਕੁੱਤੀ
ਤੁਹਾਡਾ ਸਿਰ ਤੁਹਾਡੀ ਜੁੱਤੀ।
ਬਾਬੇ ਵੜ ਗਏ ਕਿਹੜੇ ਖੁੱਡੀ
ਸਾਧ ਕਿੱਥੇ ਖਾ ਕੇ ਪਏ ਨੇ ਭੁੱਕੀ
ਬੂਹੇ ਬੰਦ ਨੇ ਮੰਦਰ ਮਸੀਤੀ
ਕਿੱਥੇ ਗਈ ਹੁਣ ਜੋਤਿਸ਼ ਬੁੱਧੀ ।
ਲੋਕਾਂ ਦੀ ਕੋਈ ਨਾ ਸੁਣੇ ਪੁਕਾਰ
ਹੁਣ ਬੇੜਾ ਕੋਈ ਨਾ ਲਾਵੇ ਪਾਰ
ਮਿੰਨਤਾਂ ਕਰਦੀ ਪਈ ਸਰਕਾਰ
ਘਰੋਂ ਨਾ ਨਿੱਕਲੇ ਕੋਈ ਬਾਹਰ।
ਹੱਲ ਹੋਣ ਦਿਓ ਜਰਾ ਬਿਮਾਰੀ
ਲੰਘ ਲੈਣ ਦਿਓ ਇਹ ਮਹਾਮਾਰੀ
ਬਾਬੇ ਖੋਲਣਗੇ ਝੱਟ ਪਟਾਰੀ
ਮੁੰਡੇ ਦੇਣੇ ਫਿਰ ਰਾਮ ਪਿਆਰੀ।
ਜੁੜਨਗੀਆਂ ਲੋਕਾਂ ਦੀਆਂ ਭੀੜਾਂ
ਧਾਗੇ ਨਾਲ ਹੱਲ ਹੋਣੀਆਂ ਪੀੜਾਂ
ਨਾਂਵੇ ਲਾਉਣਗੇ ਲੋਕ ਜਗੀਰਾਂ
ਫਿਰ ਆਖਣਗੇ ਮੌਜ ਫਕੀਰਾਂ।
ਮੂਰਖਾਂ ਦੇ ਅਸੀਂ ਮੂਰਖ ਰਹਿਣਾ
ਅੰਧ ਵਿਸ਼ਵਾਸ ਸਾਡਾ ਗਹਿਣਾ
‘ਪੈੰਥਰ’ ਨੇ ਵੀ ਚੁੱਪ ਨਹੀਂ ਰਹਿਣਾ
ਸੱਚੀ ਗੱਲ ਨੂੰ ਮੂੰਹ ਤੇ ਕਹਿਣਾ।
– ਧਰਮ ਪਾਲ ਪੈੱਥਰ
ਰੇਲ ਕੋਚ ਫੈਕਟਰੀ, ਕਪੂਰਥਲਾ
mob. +91-84370-44212