ਲੰਬੀ(ਸਮਾਜਵੀਕਲੀ) : ਲੰਬੀ ਥਾਣਾ ਵਿਖੇ ਅੱਜ ਬਾਅਦ ਦੁਪਿਹਰ ਅੱਗ ਲੱਗਣ ਕਾਰਨ ਮਾਲ ਖਾਣੇ ਵਿਚ ਕਰੀਬ 50-60 ਮੋਟਰ ਸਾਈਕਲ ਅਤੇ ਅੱਧੀ ਦਰਜਨ ਤੋਂ ਕਾਰਾਂ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦਾ ਮੁੱਢਲਾ ਕਾਰਨ ਬਿਜਲੀ ਦਾ ਸ਼ਾਟ ਸਰਕਟ ਮੰਨਿਆ ਜਾ ਰਿਹਾ ਹੈ। ਫਾਇਰ ਅਮਲੇ ਦੀ ਮੱਦਦ ਨਾਲ ਕਰੀਬ ਡੇਢ ਘੰਟੇ ਬਾਅਦ ਅੱਗ ਉੱਪਰ ਕਾਬੂ ਪਾਇਆ ਗਿਆ।
ਲੰਬੀ ਥਾਣੇ ਦੀ ਕਰੀਬ ਸੌ ਸਾਲ ਇਮਾਰਤ ਦੀ ਚਾਰਦੀਵਾਰੀ ਵਿਚ ਮਾਲ ਖਾਣਾ ਬਣਿਆ ਹੋਇਆ ਹੈ, ਜਦੋਂ ਤੱਕ ਪੁਲੀਸ ਅਮਲੇ ਨੂੰ ਹਾਦਸੇ ਦੀ ਸੂਚਨਾ ਮਿਲੀ ਤਦ ਤੱਕ ਵੱਡੀ ਗਿਣਤੀ ਵ੍ਹੀਕਲ ਅੱਗ ਦੀ ਭੇਟ ਚੜ੍ਹ ਚੁੱਕੇ ਸਨ। ਮਾਲਖਾਨੇ ਵਿਚ ਅੱਗ ਦੇ ਸ਼ਿਕਾਰ ਵ੍ਹੀਕਲ ਵੱਖ-ਵੱਖ ਪੁਲੀਸ ਕੇਸਾਂ ਨਾਲ ਸਬੰਧਿਤ ਸਨ। ਮਲੋਟ ਦੇ ਡੀਐੱਸਪੀ ਭੁਪਿੰਦਰ ਸਿੰਘ ਨੇ ਮੌਕੇ ‘ਤੇ ਪੁੱਜ ਹਾਦਸੇ ਦੇ ਹਾਲਾਤਾਂ ਦਾ ਜਾਇਜ਼ਾ ਲਿਆ। ਹਾਦਸੇ ਵਿਚ ਸੜੇ ਵਹੀਕਲਾਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾਂਦੀ ਹੈ।