ਵਾਸ਼ਿੰਗਟਨ (ਸਮਾਜਵੀਕਲੀ) : ਬਿਮਾਰੀਆਂ ਬਾਰੇ ਸਿਖਰਲੇ ਖੋਜਾਰਥੀ ਡਾ. ਐਂਟਨੀ ਫੌਚੀ ਨੇ ਅਮਰੀਕੀ ਸੈਨੇਟ ਨੂੰ ਦੱਸਿਆ ਕਿ ਜੇਕਰ ਦੇਸ਼ ਵਿੱਚ ਵਾਇਰਸ ਦੇ ਨਵੇਂ ਕੇਸਾਂ ਦੀ ਗਿਣਤੀ ਇੱਕ ਲੱਖ ਪ੍ਰਤੀ ਦਿਨ ’ਤੇ ਪੁੱਜਦੀ ਹੈ ਤਾਂ ਇਸ ਵਿੱਚ ਊਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਵੇਗੀ।
ਬੀਬੀਸੀ ਦੀ ਰਿਪੋਰਟ ਅਨੁਸਾਰ ਊਨ੍ਹਾਂ ਕਿਹਾ, ‘‘ਸਪੱਸ਼ਟ ਤੌਰ ’ਤੇ ਅਸੀਂ ਇਸ ਵੇਲੇ ਵਾਇਰਸ ’ਤੇ ਕਾਬੂ ਨਹੀਂ ਪਾ ਸਕੇ ਹਾਂ।’’ ਊਨ੍ਹਾਂ ਚਿਤਾਵਨੀ ਦਿੱਤੀ ਕਿ ਜ਼ਿਆਦਾਤਰ ਅਮਰੀਕੀ ਨਾ ਮਾਸਕ ਪਹਿਨ ਰਹੇ ਹਨ ਅਤੇ ਨਾ ਹੀ ਸਮਾਜਿਕ ਦੂਰੀ ਬਣਾ ਰਹੇ ਹਨ। ਸੁਣਵਾਈ ਦੌਰਾਨ ਊਨ੍ਹਾਂ ਕਿਹਾ ਕਿ ਅੱਧੇ ਤੋਂ ਵੱਧ ਕੇਸ ਚਾਰ ਸੂਬਿਆਂ ਤੋਂ ਆ ਰਹੇ ਹਨ। ਮੰਗਲਵਾਰ ਨੂੰ ਅਮਰੀਕਾ ਵਿੱਚ 40 ਹਜ਼ਾਰ ਤੋਂ ਵੱਧ ਨਵੇਂ ਕੇਸ ਇੱਕੋ ਦਿਨ ਵਿੱਚ ਆਏ। ਪਿਛਲੇ ਪੰਜ ਵਿੱਚੋਂ ਚਾਰ ਦਿਨਾਂ ਦੌਰਾਨ ਰੋਜ਼ਾਨਾ ਚਾਲੀ ਹਜ਼ਾਰ ਤੋਂ ਵੱਧ ਨਵੇਂ ਕੇਸ ਆ ਰਹੇ ਹਨ।