ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਸਾਥੀਆਂ ਨੇ ਗਲਵਾਨ ਘਾਟੀ ਦੇ ਬਹਾਦਰ ਸ਼ਹੀਦ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ

ਕਿਹਾ, ਜਵਾਨਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ
ਵਿਧਾਇਕ ਚੀਮਾ ਵੱਲੋਂ 20 ਫ਼ੌਜੀ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ
ਮੋਦੀ ਦੀ ਮਾੜੀ ਸਿਆਸਤ ਕਾਰਣ ਸੂਰਬੀਰ ਫੌਜੀ ਬਾਰਡਰ ‘ਤੇ ਸ਼ਹੀਦ ਹੋ ਰਹੇ ਹਨ- ਨਵਤੇਜ ਚੀਮਾ

ਹੁਸੈਨਪੁਰ , 26 ਜੂਨ  (ਕੌੜਾ) (ਸਮਾਜਵੀਕਲੀ):   ਵਿਧਾਇਕ ਸੁਲਤਾਨਪੁਰ ਲੋਧੀ ਸ. ਨਵਤੇਜ ਸਿੰਘ ਚੀਮਾ ਅਤੇ ਉਨਾਂ ਦੇ ਸਮੂਹ ਸਾਥੀਆਂ ਵੱਲੋਂ ਬੀਤੇ ਦਿਨੀਂ ਲੱਦਾਖ਼ ਸੈਕਟਰ ਸਥਿਤ ਗਲਵਾਨ ਘਾਟੀ ਵਿਚ ਚੀਨ ਖਿਲਾਫ਼ ਭਾਰਤੀ ਸਰਹੱਦਾਂ ਦੀ ਰਾਖੀ ਕਰਦਿਆਂ ਸ਼ਹਾਦਤ ਦੇਣ ਵਾਲੇ ਬਹਾਦਰ ਸੈਨਿਕਾਂ ਨੂੰ ਅੱਜ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸ. ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਇਨਾਂ ਬਹਾਦਰ ਜਵਾਨਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ।

ਉਨਾਂ ਕਿਹਾ ਕਿ ਉਹ ਉਨਾਂ ਸਾਰੀਆਂ ਮਾਵਾ ਨੂੰ ਸਲਾਮ ਕਰਦੇ ਹਨ, ਜਿਨਾਂ ਨੇ ਆਪਣੇ ਜਿਗਰ ਦੇ ਟੁਕੜਿਆਂ ਨੂੰ ਦੇਸ਼ ਦੀ ਰਾਖੀ ਲਈ ਵਾਰਿਆ ਹੈ। ਉਨਾਂ ਕਿਹਾ ਕਿ ਦੇਸ਼ ਖਾਤਿਰ ਸ਼ਹੀਦੀ ਪ੍ਰਾਪਤ ਕਰਨ ਵਾਲੇ ਇਨਾਂ ਬਹਦਰ ਜਵਾਨਾਂ ’ਤੇ ਦੇਸ਼ ਵਾਸੀਆਂ ਨੂੰ ਸਦਾ ਮਾਣ ਰਹੇਗਾ। ਉਨਾਂ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਦੇਸ਼-ਕੌਮ ਲਈ ਜਾਨ ਕੁਰਬਾਨ ਕਰਨ ਵਾਲੇ ਹਮੇਸ਼ਾ ਲੋਕ ਮਨਾਂ ਵਿਚ ਜਿੳੂਂਦੇ ਰਹਿੰਦੇ ਹਨ।

ਉਨਾਂ ਸਾਰੇ ਸੈਨਿਕਾਂ ਦੇ ਪਰਿਵਾਰਾਂ ਨਾਲ ਦੁੱਖ ਦੀ ਇਸ ਘੜੀ ਵਿਚ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਖ਼ੂਨ ਦਾ ਮੁੱਲ ਪੈਸੇ ਨਾਲ ਨਹੀਂ ਤੋਲਿਆ ਜਾ ਸਕਦਾ ਪਰੰਤੂ ਸੂਬਾ ਸਰਕਾਰ ਵੱਲੋਂ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਰਿਵਾਰਾਂ ਲਈ 50 ਲੱਖ ਰੁਪਏ ਅਤੇ ਸਰਕਾਰੀ ਨੌਕਰੀਆਂ ਦਾ ਐਲਾਨ ਕੀਤਾ ਗਿਆ ਹੈ। ਉਨਾਂ ਕਿਹਾ ਕਿ ਕੇਂਦਰ ਦੀ ਕਮਜ਼ੋਰ ਸਰਕਾਰ ਦੀਆਂ ਗ਼ਲਤ ਨੀਤੀਆਂ ਅਤੇ ਢਿੱਲ-ਮੱਠ ਕਾਰਨ ਸਰਹੱਦ ’ਤੇ ਇਹ ਨਿਹੱਥੇ ਜਵਾਨ ਸ਼ਹੀਦ ਹੋਏ ਹਨ, ਜਿਸ ਦਾ ਜਵਾਬ ਕੇਂਦਰ ਸਰਕਾਰ ਨੂੰ ਦੇਣਾ ਪਵੇਗਾ।

ਉਨਾਂ ਕਿਹਾ ਕਿ ਕੇਂਦਰ ਦੀਆਂ ਕਮਜ਼ੋਰ ਵਿਦੇਸ਼ ਨੀਤੀਆਂ ਕਾਰਨ ਹੀ ਅੱਜ ਨਿਪਾਲ ਜਿਹੇ ਮੁਲਕ ਭਾਰਤ ਨੂੰ ਅੱਖਾਂ ਦਿਖਾ ਰਹੇ ਹਨ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਵਿੰਦਰ ਸਿੰਘ ਪੱਪਾ ਤੇ ਵਾਈਸ ਚੇਅਰਮੈਨ ਦੀਪਕ ਧੀਰ ਰਾਜੂ, ਚੇਅਰਮੈਨ ਬਲਾਕ ਸੰਮਤੀ ਰਜਿੰਦਰ ਸਿੰਘ ਤਕੀਆ, ਵਾਈਸ ਚੇਅਰਮੈਨ ਜ਼ਿਲਾ ਪ੍ਰੀਸ਼ਦ ਹਰਜਿੰਦਰ ਸਿੰਘ, ਜਗਜੀਤ ਸਿੰਘ ਚੰਦੀ, ਬਲਕ ਸੰਮਤੀ ਮੈਂਬਰ ਬਲਦੇਵ ਸਿੰਘ ਰੰਗੀਲਪੁਰ ਤੇ ਇੰਦਰਜੀਤ ਸਿੰਘ ਲਿਫਟਰ, ਹਰਨੇਕ ਸਿੰਘ ਵਿਰਦੀ, ਸਰਪੰਚ ਜਸਪਾਲ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਫ਼ੋਜੀ ਕਲੋਨੀ, ਬਲਵਿੰਦਰ ਸਿੰਘ ਫੱਤੋਵਾਲ, ਯੂਥ ਕਾਂਗਰਸ ਪ੍ਰਧਾਨ ਜਤਿੰਦਰ ਸਿੰਘ ਲਾਡੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ ਤੇ ਵਿਨੋਦ ਕੁਮਾਰ ਗੁਪਤਾ, ਸੀਨੀਅਰ ਕੌਂਸਲਰ ਤੇਜਵੰਤ ਸਿੰਘ, ਸੁਰਿੰਦਰ ਜੀਤ ਸਿੰਘ ਜ਼ੈਲਦਾਰ, ਅਜੀਤਪਾਲ ਸਿੰਘ ਬਾਜਵਾ, ਸਰਪੰਚ ਰਾਜੂ ਢਿੱਲੋਂ, ਸਤਵਿੰਦਰ ਸਿੰਘ ਸੋਢੀ, ਨਵਨੀਤ ਸਿੰਘ ਚੀਮਾ, ਨਰਿੰਦਰ ਸਿੰਘ ਪੰਨੂੰ, ਸ਼ਹਿਰੀ ਪ੍ਰਧਾਨ ਸੰਜੀਵ ਮਰਵਾਹਾ, ਹਰਜਿੰਦਰ ਸਿੰਘ ਕੰਡਾ, ਪਿਆਰਾ ਸਿੰਘ ਜੈਨਪੁਰੀ, ਜਤਿੰਦਰ ਰਾਜੂ, ਮਹਿਲਾ ਕਾਂਗਰਸ ਪ੍ਰਧਾਨ ਸੁਨੀਤਾ ਧੀਰ, ਕਾਂਗਰਸ ਸੇਵਾ ਦਲ ਦੇ ਪ੍ਰਧਾਨ ਪ੍ਰਵੀਨ ਬੱਤਾ, ਸੰਮਤੀ ਮੈਂਬਰ ਅਮਰਜੀਤ ਸਿੰਘ ਕਬੀਰਪੁਰ, ਪੀ. ਏ ਰਵਿੰਦਰ ਰਵੀ, ਐਡਵੋਕੇਟ ਜਸਪਾਲ ਸਿੰਘ ਧੰਜੂ, ਐਡਵੋਕੇਟ ਜਰਨੈਲ ਸਿੰਘ ਸੰਧਾ, ਸੰਮਤੀ ਮੈਂਬਰ ਰਕੇਸ਼ ਕੁਮਾਰ ਰੌਕੀ, ਮਾਸਟਰ ਬਲਦੇਵ ਸਿੰਘ ਟੀਟਾ, ਸਰਪੰਚ ਸਿੰਦਰ ਸਿੰਘ ਬੂਸੋਵਾਲ, ਗੁਰਦੇਵ ਸਿੰਘ ਮਹੀਜੀਤਪੁਰ, ਡਾ. ਦਵਿੰਦਰ ਸਿੰਘ ਮੇਵਾ ਸਿੰਘ ਵਾਲਾ, ਕੁਲਦੀਪ ਸਿੰਘ ਢਿੱਲੋਂ ਕਮਾਲਪੁਰ, ਡਾ. ਜਸਬੀਰ ਸਿੰਘ ਤਰਫ਼ ਹਾਜ਼ੀ, ਜੋਗਾ ਸਿੰਘ ਅਦਾਲਤ ਚੱਕ ਅਤੇ ਹੋਰ ਹਾਜ਼ਰ ਸਨ।

ਕੈਪਸ਼ਨ :-ਗਲਵਾਨ ਘਾਟੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਮੌਕੇ ਵਿਧਾਇਕ ਸ. ਨਵਤੇਜ ਸਿੰਘ ਚੀਮਾ ਅਤੇ ਹੋਰ।

Previous articleਆਪਣੇ ਜਨਮਦਿਨ ਤੇ ਪੰਜਾਬੀ ਗਾਇਕਾ ਨਿਸ਼ਾ ਬਾਨੋ ਨੇ ਫੈਨਜ਼ ਨੂੰ ਦਿੱਤਾ ਇਹ ਖੂਬਸੂਰਤ ਤੋਹਫਾ, ਵੇਖੋ ਜਰਾ
Next articleविरोध सप्ताह के अंतिम दिन रेलवे कर्मचारीयों ने किया रोष भरपूर प्रदर्षण