ਸੀਬੀਆਈ ਵੱਲੋਂ ਮਨੀਪੁਰ ਦੇ ਸਾਬਕਾ ਮੁੱਖ ਮੰਤਰੀ ਤੋਂ ਪੁੱਛਗਿੱਛ

ਨਵੀਂ ਦਿੱਲੀ (ਸਮਾਜਵੀਕਲੀ):  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ 332 ਕਰੋੜ ਦੇ ਸਰਕਾਰੀ ਵਿਕਾਸ ਫੰਡ ਘੁਟਾਲਾ ਮਾਮਲੇ ’ਚ ਕਾਂਗਰਸ ਆਗੂ ਤੇ ਮਨੀਪੁਰ ਦੇ ਸਾਬਕਾ ਮੁੱਖ ਮੰਤਰੀ ਓ ਇਬੋਬੀ ਸਿੰਘ ਤੋਂ ਇੰਫਾਲ ’ਚ ਤਕਰੀਬਨ ਤਿੰਨ ਘੰਟੇ ਪੁੱਛ-ਪੜਤਾਲ ਕੀਤੀ। ਏਜੰਸੀ ਨੇ ਨਾਲ ਹੀ ਮਨੀਪੁਰ ਵਿਕਾਸ ਸੁਸਾਇਟੀ ਦੇ ਸਾਬਕਾ ਚੇਅਰਮੈਨ ਤੇ ਸੇਵਾਮੁਕਤ ਆਈਏਐੱਸ ਅਫਸਰ ਓ ਨਬਾਕਿਸ਼ੋਰ ਸਿੰਘ ਨੂੰ ਵੀ ਪੁੱਛਗਿੱਛ ਲਈ ਸੰਮਨ ਭੇਜੇ ਹਨ। ਸੀਬੀਆਈ ਵੱਲੋਂ ਇਹ ਕਾਰਵਾਈ ਉਸ ਸਮੇਂ ਕੀਤੀ ਜਾ ਰਹੀ ਹੈ ਜਦੋਂ ਸੂਬੇ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਸੰਕਟ ’ਚ ਘਿਰੀ ਹੋਈ ਹੈ ਕਿਉਂਕਿ ਉਸ ਦੇ ਨੌਂ ਵਿਧਾਇਕਾਂ ਨੇ ਉਸ ਤੋਂ ਹਮਾਇਤ ਵਾਪਸ ਲੈ ਲਈ ਹੈ।

Previous articleਪਤੰਜਲੀ ਨੇ ਆਯੂਸ਼ ਮੰਤਰਾਲੇ ਨੂੰ ਰਿਪੋਰਟ ਸੌਂਪੀ: ਨਾਇਕ
Next articleਆਈਐਨਐਸ ਸ਼ਿਵਾਜੀ ਦੇ 12 ਟਰੇਨੀ ਸੇਲਰ ਕੋਵਿਡ ਪਾਜ਼ੇਟਿਵ